• Home
  • »
  • News
  • »
  • national
  • »
  • GOVT RECEIVES RS 27 90 EXCISE DUTY ON PETROL RS 21 80 ON DIESEL

1 ਲੀਟਰ ਪੈਟਰੋਲ ਤੋਂ 27.90 ਤੇ ਡੀਜ਼ਲ ਤੋਂ 21.80 ਰੁਪਏ ਕਮਾਈ ਕਰਦੀ ਹੈ ਸਰਕਾਰ, ਸੰਸਦ 'ਚ ਦਿੱਤਾ ਜਵਾਬ

ਪ੍ਰਤੀ ਲੀਟਰ ਪੈਟਰੋਲ 'ਤੇ 1.40 ਰੁਪਏ ਬੇਸਿਕ ਐਕਸਾਈਜ਼ ਡਿਊਟੀ, 11 ਰੁਪਏ ਵਾਧੂ ਐਕਸਾਈਜ਼ ਡਿਊਟੀ, 13 ਰੁਪਏ (ਸੜਕ ਅਤੇ ਬੁਨਿਆਦੀ ਢਾਂਚਾ ਸੈੱਸ) ਤੇ 2.5 ਰੁਪਏ ਖੇਤੀਬਾੜੀ ਤੇ ਵਿਕਾਸ ਬੁਨਿਆਦੀ ਢਾਂਚਾ ਸੈੱਸ ਲਗਾਇਆ ਜਾਂਦਾ ਹੈ

1 ਲੀਟਰ ਪੈਟਰੋਲ ਤੋਂ 27.90 ਤੇ ਡੀਜ਼ਲ ਤੋਂ 21.80 ਰੁਪਏ ਕਮਾਈ ਕਰਦੀ ਹੈ ਸਰਕਾਰ, ਸੰਸਦ 'ਚ ਦਿੱਤਾ ਜਵਾਬ (ਫਾਇਲ ਫੋਟੋ)

  • Share this:
    ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਲੋਕ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਪੈਟਰੋਲ-ਡੀਜ਼ਲ ਦੀ ਇਕ ਲੀਟਰ ਦੀ ਕੀਮਤ 'ਚੋਂ ਸਰਕਾਰ ਦੀ ਜੇਬ 'ਚ ਕਿੰਨੇ ਪੈਸੇ ਜਾਂਦੇ ਹਨ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਾਲਾ (Mala Roy) ਰਾਏ ਦੇ ਸਵਾਲ ਦੇ ਜਵਾਬ 'ਚ ਮੰਤਰਾਲੇ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਇਕ ਲੀਟਰ ਪੈਟਰੋਲ 'ਤੇ 27.90 ਰੁਪਏ ਅਤੇ ਇਕ ਲੀਟਰ ਡੀਜ਼ਲ 'ਤੇ 21.80 ਰੁਪਏ ਐਕਸਾਈਜ਼ ਡਿਊਟੀ ਵਸੂਲਦੀ ਹੈ।

    ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਮੰਤਰਾਲੇ ਨੇ ਦੱਸਿਆ ਕਿ ਪ੍ਰਤੀ ਲੀਟਰ ਪੈਟਰੋਲ 'ਤੇ 1.40 ਰੁਪਏ ਬੇਸਿਕ ਐਕਸਾਈਜ਼ ਡਿਊਟੀ, 11 ਰੁਪਏ ਵਾਧੂ ਐਕਸਾਈਜ਼ ਡਿਊਟੀ, 13 ਰੁਪਏ (ਸੜਕ ਅਤੇ ਬੁਨਿਆਦੀ ਢਾਂਚਾ ਸੈੱਸ) ਅਤੇ 2.5 ਰੁਪਏ ਖੇਤੀਬਾੜੀ ਅਤੇ ਵਿਕਾਸ ਬੁਨਿਆਦੀ ਢਾਂਚਾ ਸੈੱਸ ਲਗਾਇਆ ਜਾਂਦਾ ਹੈ। ਇਸ ਦੀ ਕੁੱਲ ਰਕਮ 27.90 ਰੁਪਏ ਹੈ।

    ਦੂਜੇ ਪਾਸੇ ਡੀਜ਼ਲ ਲਈ 1.80 ਰੁਪਏ ਬੇਸਿਕ ਐਕਸਾਈਜ਼ ਡਿਊਟੀ, 8 ਰੁਪਏ ਸਪੈਸ਼ਲ ਐਕਸਾਈਜ਼ ਡਿਊਟੀ, 8 ਰੁਪਏ (ਸੜਕ ਅਤੇ ਬੁਨਿਆਦੀ ਢਾਂਚਾ ਸੈੱਸ), 4 ਰੁਪਏ ਡੀਜ਼ਲ ਲਈ ਖੇਤੀਬਾੜੀ ਅਤੇ ਵਿਕਾਸ ਬੁਨਿਆਦੀ ਢਾਂਚਾ ਸੈੱਸ ਵਜੋਂ ਵਸੂਲੇ ਜਾਂਦੇ ਹਨ। ਯਾਨੀ ਕੁੱਲ 21.80 ਰੁਪਏ।

    ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹਾਲਾਂਕਿ ਹਾਲ ਹੀ 'ਚ ਕੇਂਦਰ ਸਰਕਾਰ ਨੇ ਇਸ ਦੀ ਕੀਮਤ 'ਚ ਰਾਹਤ ਦਿੱਤੀ ਸੀ। ਕੇਂਦਰ ਦੀ ਅਪੀਲ ਤੋਂ ਬਾਅਦ ਰਾਜਾਂ ਨੇ ਵੀ ਵਾਧੂ ਛੋਟ ਦਿੱਤੀ ਹੈ।

    ਹਾਲਾਂਕਿ 26 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਰੇਟ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 103.97 ਰੁਪਏ ਪ੍ਰਤੀ ਲੀਟਰ ਹੈ, ਜਦਕਿ ਡੀਜ਼ਲ 86.57 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
    Published by:Gurwinder Singh
    First published: