• Home
  • »
  • News
  • »
  • national
  • »
  • GOVT TELLS ALL ITS EMPLOYEES TO TAKE A 5 MINUTE YOGA BREAK AT WORK TO REFRESH

ਸਰਕਾਰ ਦਾ ਕਰਮਚਾਰੀਆਂ ਨੂੰ ਹੁਕਮ- ਹਰ ਦਿਨ 5 ਮਿੰਟ ਦਾ 'ਯੋਗਾ ਬ੍ਰੇਕ' ਲਓ

(ਫਾਇਲ ਫੋਟੋ)

(ਫਾਇਲ ਫੋਟੋ)

  • Share this:
    ਅਗਲੀ ਵਾਰ ਜੇ ਤੁਸੀਂ ਕਿਸੇ ਸਰਕਾਰੀ ਦਫਤਰ ਜਾਂਦੇ ਹੋ ਅਤੇ ਅਧਿਕਾਰੀ ਤੁਹਾਨੂੰ ਆਖੇ ਕਿ ਉਹ 5 ਮਿੰਟ ਲਈ ਯੋਗਾ ਬ੍ਰੇਕ (Yoga Break) ਲੈ ਰਿਹਾ ਹੈ, ਤਾਂ ਹੈਰਾਨ ਹੋਣ ਦੀ ਕੋਈ ਲੋੜ ਨਹੀਂ ਹੈ। ਦਰਅਸਲ, ਸਰਕਾਰ ਚਾਹੁੰਦੀ ਹੈ ਕਿ ਉਨ੍ਹਾਂ ਦਾ ਸਟਾਫ ਹੁਣ ਕੰਮ ਦੇ ਦੌਰਾਨ ਤਰੋਤਾਜ਼ਾ ਰਹੇ।

    ਇਸ ਲਈ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਇੱਕ ਐਪ ਵਾਈ-ਬ੍ਰੇਕ ਐਪ (Y-Break App) ਡਾਊਨਲੋਡ ਕਰਨ ਲਈ ਕਿਹਾ ਗਿਆ ਹੈ। ਇਸ ਐਪ ਵਿੱਚ ਯੋਗਾ ਦੇ ਤਰੀਕਿਆਂ ਅਤੇ ਲਾਭਾਂ ਬਾਰੇ ਦੱਸਿਆ ਗਿਆ ਹੈ। ਇਸ ਐਪ ਨੂੰ ਆਯੂਸ਼ ਮੰਤਰਾਲੇ ਦੁਆਰਾ ਵਿਕਸਤ ਕੀਤਾ ਗਿਆ ਹੈ। ਇਹ ਹੁਕਮ ਸਰਕਾਰ ਵੱਲੋਂ 2 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ।

    ਕਰਮਚਾਰੀ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਨੇ ਦੋ ਦਿਨ ਪਹਿਲਾਂ ਜਾਰੀ ਕੀਤੇ ਗਏ ਇੱਕ ਆਦੇਸ਼ ਵਿੱਚ ਸਾਰੇ ਮੰਤਰਾਲਿਆਂ ਨੂੰ ਇਸ ਐਪ ਦਾ ਪ੍ਰਚਾਰ ਕਰਨ ਲਈ ਕਿਹਾ ਹੈ। ਆਦੇਸ਼ ਵਿੱਚ ਲਿਖਿਆ ਹੈ, 'ਭਾਰਤ ਸਰਕਾਰ ਦੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਵਾਈ-ਬ੍ਰੇਕ ਐਪ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।'
    Published by:Gurwinder Singh
    First published: