Home /News /national /

11 ਅਪ੍ਰੈਲ ਤੋਂ ਕੰਮਕਾਜ ਵਾਲੀਆਂ ਥਾਵਾਂ 'ਤੇ ਵੀ ਲਗਾਈ ਜਾਵੇਗੀ ਕੋਰੋਨਾ ਵੈਕਸੀਨ, ਸਰਕਾਰ ਨੇ ਜਾਰੀ ਕੀਤੇ ਆਦੇਸ਼

11 ਅਪ੍ਰੈਲ ਤੋਂ ਕੰਮਕਾਜ ਵਾਲੀਆਂ ਥਾਵਾਂ 'ਤੇ ਵੀ ਲਗਾਈ ਜਾਵੇਗੀ ਕੋਰੋਨਾ ਵੈਕਸੀਨ, ਸਰਕਾਰ ਨੇ ਜਾਰੀ ਕੀਤੇ ਆਦੇਸ਼

11 ਅਪ੍ਰੈਲ ਤੋਂ ਕੰਮਕਾਜ ਵਾਲੀਆਂ ਥਾਵਾਂ 'ਤੇ ਵੀ ਲਗਾਈ ਜਾਵੇਗੀ ਕੋਰੋਨਾ ਵੈਕਸੀਨ, ਸਰਕਾਰ ਨੇ ਜਾਰੀ ਕੀਤੇ ਆਦੇਸ਼ (ਸੰਕੇਤਕ ਤਸਵੀਰ)

11 ਅਪ੍ਰੈਲ ਤੋਂ ਕੰਮਕਾਜ ਵਾਲੀਆਂ ਥਾਵਾਂ 'ਤੇ ਵੀ ਲਗਾਈ ਜਾਵੇਗੀ ਕੋਰੋਨਾ ਵੈਕਸੀਨ, ਸਰਕਾਰ ਨੇ ਜਾਰੀ ਕੀਤੇ ਆਦੇਸ਼ (ਸੰਕੇਤਕ ਤਸਵੀਰ)

 • Share this:
  ਕੇਂਦਰ ਸਰਕਾਰ ਜਲਦੀ ਹੀ ਕੰਮਕਾਜ਼ ਵਾਲੀਆਂ ਥਾਵਾਂ ਉਤੇ ਕੋਰੋਨਾ ਟੀਕਾਕਰਨ ਦੀ ਆਗਿਆ ਦੇਣ ਜਾ ਰਹੀ ਹੈ। ਕਿਸੇ ਵੀ ਕਾਰਜ ਸਥਾਨ 'ਤੇ 100 ਯੋਗ ਲਾਭਪਾਤਰੀ ਹੋਣ ਉਤੇ ਉਥੇ ਕੋਵਿਡ ਟੀਕਾਕਰਨ ਕੇਂਦਰ ਸਥਾਪਤ ਕੀਤਾ ਜਾਵੇਗਾ। ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਨੂੰ 11 ਅਪਰੈਲ ਤੋਂ ਲਾਂਚ ਕਰਨ ਨਿਰਦੇਸ਼ ਦਿੱਤੇ ਗਏ ਹਨ।

  ਸਰਕਾਰ ਦੁਆਰਾ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਜੇ ਕਿਸੇ ਨਿੱਜੀ ਜਾਂ ਜਨਤਕ ਸੰਸਥਾ ਵਿੱਚ 100 ਯੋਗ ਅਤੇ ਇੱਛੁਕ ਲਾਭਪਾਤਰੀ ਹਨ, ਤਾਂ ਕੰਮ ਵਾਲੀ ਥਾਂ ਨੂੰ ਕੋਵਿਡ ਟੀਕਾਕਰਨ ਕੇਂਦਰ ਬਣਾਇਆ ਜਾਵੇਗਾ। ਇਸ ਅਨੁਸਾਰ ਰਾਜਾਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ।

  ਦੱਸ ਦਈਏ ਕਿ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਪਹਿਲਾਂ ਹੀ, 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਜੇ ਕਾਰਜ ਸਥਾਨਾਂ ਵਿੱਚ ਇਨ੍ਹਾਂ ਉਮਰ ਸਮੂਹਾਂ ਦੇ 100 ਲਾਭਪਾਤਰੀ ਹੁੰਦੇ ਹਨ, ਤਾਂ ਉਨ੍ਹਾਂ ਦੇ ਟੀਕਾਚਰਨ ਦੀ ਆਗਿਆ ਦਿੱਤੀ ਜਾਏਗੀ।

  ਜ਼ਿਲ੍ਹਾ ਮੈਜਿਸਟਰੇਟ ਦੀ ਅਗਵਾਈ ਵਾਲੀ ਜ਼ਿਲ੍ਹਾ ਟਾਸਕ ਫੋਰਸ ਅਤੇ ਮਿਉਂਸਪਲ ਕਮਿਸ਼ਨਰ ਦੀ ਅਗਵਾਈ ਵਾਲੀ ਸ਼ਹਿਰੀ ਟਾਸਕ ਫੋਰਸ ਕਰਮਚਾਰੀਆਂ ਦੀ ਗਿਣਤੀ ਅਤੇ ਯੋਗਤਾ ਦੇ ਅਧਾਰ ਉਤੇ ਅਜਿਹੇ ਸਰਕਾਰੀ ਅਤੇ ਨਿਜੀ ਕਾਰਜ ਸਥਾਨਾਂ ਦੀ ਪਛਾਣ ਕਰੇਗੀ।
  Published by:Gurwinder Singh
  First published:

  Tags: China coronavirus, Corona, Corona vaccine, Corona Warriors, Coronavirus

  ਅਗਲੀ ਖਬਰ