Home /News /national /

ਮਹਾਰਾਸ਼ਟਰ ਦੇ ਪਿੰਡ ਬੰਸੀ ਦੀ ਗ੍ਰਾਮ ਪੰਚਾਇਤ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਮੋਬਾਈਲ ਚਲਾਉਣ 'ਤੇ ਪਾਬੰਦੀ

ਮਹਾਰਾਸ਼ਟਰ ਦੇ ਪਿੰਡ ਬੰਸੀ ਦੀ ਗ੍ਰਾਮ ਪੰਚਾਇਤ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਮੋਬਾਈਲ ਚਲਾਉਣ 'ਤੇ ਪਾਬੰਦੀ

ਪਿੰਡ ਬੰਸੀ ਦੀ ਗ੍ਰਾਮ ਪੰਚਾਇਤ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਮੋਬਾਈਲ ਚਲਾਉਣ 'ਤੇ ਪਾਬੰਦੀ

ਪਿੰਡ ਬੰਸੀ ਦੀ ਗ੍ਰਾਮ ਪੰਚਾਇਤ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਮੋਬਾਈਲ ਚਲਾਉਣ 'ਤੇ ਪਾਬੰਦੀ

ਸਰਪੰਚ ਗਜਾਨਨ ਤਾਲੇ ਨੇ ਦੱਸਿਆ ਕਿ ਪਿੰਡ ਦੇ ਬੱਚਿਆਂ ਨੇ ਕੋਵਿਡ ਦੌਰਾਨ ਆਨਲਾਈਨ ਪੜ੍ਹਾਈ ਕਰਨ ਲਈ ਮੋਬਾਈਲ ਫੋਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਕੁਝ ਦਿਨਾਂ ਬਾਅਦ ਇਨ੍ਹਾਂ ਬੱਚਿਆਂ ਨੂੰ ਫੋਨ ਦੀ ਆਦਤ ਪੈ ਗਈ। ਅਜਿਹੇ 'ਚ ਉਹ ਪੜ੍ਹਾਈ ਕਰਨ ਦੀ ਬਜਾਏ ਜ਼ਿਆਦਾ ਸਮਾਂ ਫੋਨ 'ਤੇ ਵੱਖ-ਵੱਖ ਵੈੱਬਸਾਈਟਾਂ 'ਤੇ ਜਾ ਕੇ ਆਨਲਾਈਨ ਗੇਮ ਖੇਡਣ 'ਚ ਬਤੀਤ ਕਰਨ ਲੱਗ ਪਏ। ਇਸ ਲਈ ਹੁਣ ਬੰਸੀ ਗ੍ਰਾਮ ਪੰਚਾਇਤ ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।

ਹੋਰ ਪੜ੍ਹੋ ...
  • Share this:

ਮਹਾਰਾਸ਼ਟਰ ਦੇ ਯਵਤਮਾਲ ਦੇ ਇੱਕ ਪਿੰਡ ਵਿੱਚ ਇੱਕ ਅਨੌਖਾ ਫੈਸਲਾ ਸੁਣਾਇਆ ਗਿਆ ਹੈ।ਇਸ ਫੈਸਲੇ ਦੇ ਮੁਤਾਬਕ ਇਸ ਪਿੰਡ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੋਬਾਈਲ ਫੋਨ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰਾਮ ਪੰਚਾਇਤ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਫੈਸਲਾ ਹੋ ਸਕਦਾ ਹੈ। ਪਿੰਡ ਦੇ ਸਰਪੰਚ ਗਜਾਨਨ ਤਾਲੇ ਨੇ ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਕਿ ਇਹ ਫੈਸਲਾ 11 ਨਵੰਬਰ ਨੂੰ ਜ਼ਿਲ੍ਹੇ ਦੇ ਪੁਸਾਦ ਤਾਲੁਕਾ ਦੇ ਬੰਸੀ ਪਿੰਡ ਵਿੱਚ ਲਿਆ ਗਿਆ ਸੀ। ਇਸ ਫੈਸਲੇ ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਮੋਬਾਈਲ ਫੋਨ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਬੱਚਿਆਂ 'ਤੇ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਵਾਲੀ ਪਹਿਲੀ ਗ੍ਰਾਮ ਪੰਚਾਇਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗਜਾਨਨ ਤਾਲੇ ਨੇ ਦੱਸਿਆ ਕਿ ਪਿੰਡ ਦੇ ਬੱਚਿਆਂ ਨੇ ਕੋਵਿਡ ਦੌਰਾਨ ਆਨਲਾਈਨ ਪੜ੍ਹਾਈ ਕਰਨ ਲਈ ਮੋਬਾਈਲ ਫੋਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਕੁਝ ਦਿਨਾਂ ਬਾਅਦ ਇਨ੍ਹਾਂ ਬੱਚਿਆਂ ਨੂੰ ਫੋਨ ਦੀ ਆਦਤ ਪੈ ਗਈ। ਅਜਿਹੇ 'ਚ ਉਹ ਪੜ੍ਹਾਈ ਕਰਨ ਦੀ ਬਜਾਏ ਜ਼ਿਆਦਾ ਸਮਾਂ ਫੋਨ 'ਤੇ ਵੱਖ-ਵੱਖ ਵੈੱਬਸਾਈਟਾਂ 'ਤੇ ਜਾ ਕੇ ਆਨਲਾਈਨ ਗੇਮ ਖੇਡਣ 'ਚ ਬਤੀਤ ਕਰਨ ਲੱਗ ਪਏ। ਇਸ ਲਈ ਹੁਣ ਬੰਸੀ ਗ੍ਰਾਮ ਪੰਚਾਇਤ ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਅਜਿਹਾ ਫੈਸਲਾ ਲੈਣ ਵਾਲੀ ਮਹਾਰਾਸ਼ਟਰ ਦੀ ਪਹਿਲੀ ਗ੍ਰਾਮ ਪੰਚਾਇਤ ਵੀ ਬਣ ਗਈ ਹੈ।

ਪੰਚਾਇਤ ਵੱਲੋਂ ਲਗਾਇਆ ਜਾਵੇਗਾ ਜ਼ੁਰਮਾਨਾ

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਗਜਾਨਨ ਨੇ ਦੱਸਿਆ ਕਿ 'ਅਸੀਂ ਜਾਣਦੇ ਹਾਂ ਕਿ ਸ਼ੁਰੂਆਤੀ ਤੌਰ 'ਤੇ ਬੱਚਿਆਂ ਅਤੇ ਮਾਤਾ-ਪਿਤਾ ਦੋਵਾਂ ਨੂੰ ਇਸ ਫੈਸਲੇ ਦਾ ਪਾਲਣ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਪਰ ਅਸੀਂ ਇਸ ਕਦਮ ਨੂੰ ਸਫਲ ਬਣਾਉਣ ਲਈ ਪੂਰੇ ਪਰਿਵਾਰ ਨੂੰ ਸਲਾਹ ਦੇਵਾਂਗੇ। ਉਨ੍ਹਾਂ ਨੂੰ ਅਜਿਹਾ ਫੈਸਲਾ ਲੈਣ ਦਾ ਕਾਰਨ ਸਮਝਾਉਣਗੇ। ਜੇ ਅਸੀਂ ਕਾਊਂਸਲਿੰਗ ਤੋਂ ਬਾਅਦ ਵੀ ਬੱਚੇ ਮੋਬਾਈਲ ਫੋਨ ਦੀ ਵਰਤੋਂ ਕਰਦੇ ਦੇਖਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਜੁਰਮਾਨਾ ਕਰਾਂਗੇ। ਸਾਡਾ ਮਕਸਦ ਸਿਰਫ਼ ਬੱਚਿਆਂ ਨੂੰ ਫ਼ੋਨ ਤੋਂ ਦੂਰ ਕਰ ਕੇ ਪੜ੍ਹਾਈ 'ਚ ਮਨ ਲਾਉਣਾ ਹੈ।

ਮੋਬਾਈਲ ਫੋਨ ਦੀ ਲਤ ਨਾਲ ਲੜਨ ਲਈ 'ਸ਼ਾਮ ਦੇ ਡੀਟੌਕਸ' ਦੀ ਚੋਣ

ਤੁਹਾਨੂੰ ਦਸ ਦਈਏ ਕਿ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ ਮੋਹਿਤਾਂਚੇ ਵਡਗਾਓਂ ਪਿੰਡ ਨੇ ਵੀ ਪਿੰਡ ਵਾਸੀਆਂ ਵਿੱਚ ਮੋਬਾਈਲ ਫੋਨ ਦੀ ਲਤ ਨਾਲ ਲੜਨ ਲਈ 'ਸ਼ਾਮ ਦੇ ਡੀਟੌਕਸ' ਦੀ ਚੋਣ ਕੀਤੀ ਹੈ। ਇਸ ਤਹਿਤ ਆਜ਼ਾਦੀ ਦਿਹਾੜੇ 'ਤੇ ਇੱਕ ਫੈਸਲਾ ਲਿਆ ਗਿਆ ਸੀ, ਜਿਸ ਅਨੁਸਾਰ ਦੇ ਮੁਤਾਬਕ  ਬੱਚਿਆਂ ਅਤੇ ਵੱਡਿਆਂ ਨੂੰ ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 8:30 ਵਜੇ ਤੱਕ ਫੋਨ ਵਰਤਣ 'ਤੇ ਪਾਬੰਦੀ ਲਗਾਈ ਗਈ ਸੀ।

Published by:Shiv Kumar
First published:

Tags: Ban, Children, Maharashtra, Mobile phone, Village