ਰਿਸ਼ਤੇਦਾਰ ਦਾ ਸਸਕਾਰ ਕਰਨ ਆਏ ਲੋਕਾਂ 'ਤੇ ਸ਼ਮਸ਼ਾਨਘਾਟ ਦੀ ਛੱਤ ਡਿੱਗੀ, 18 ਮੌਤਾਂ

News18 Punjabi | News18 Punjab
Updated: January 3, 2021, 6:01 PM IST
share image
ਰਿਸ਼ਤੇਦਾਰ ਦਾ ਸਸਕਾਰ ਕਰਨ ਆਏ ਲੋਕਾਂ 'ਤੇ ਸ਼ਮਸ਼ਾਨਘਾਟ ਦੀ ਛੱਤ ਡਿੱਗੀ, 18 ਮੌਤਾਂ
ਰਿਸ਼ਤੇਦਾਰ ਦਾ ਸਸਕਾਰ ਕਰਨ ਆਏ ਲੋਕਾਂ 'ਤੇ ਸ਼ਮਸ਼ਾਨਘਾਟ ਦੀ ਛੱਤ ਡਿੱਗੀ, 18 ਮੌਤਾਂ

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਮੁਰਾਦਨਗਰ ਵਿੱਚ ਅੱਜ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਕਾਰਨ 18 ਵਿਅਕਤੀ ਮਾਰੇ ਗਏ। ਪੁਲਿਸ ਨੇ ਦੱਸਿਆ ਜਦੋਂ ਛੱਤ ਡਿੱਗੀ ਉਦੋਂ ਕਈ ਲੋਕ ਉਸ ਹੇਠ ਸਨ। ਪ੍ਰਾਪਤ ਜਾਣਕਾਰੀ ਮੁਤਾਬਕ 38 ਵਿਅਕਤੀਆਂ ਨੂੰ ਬਚਾਇਆ ਜਾ ਚੁੱਕਿਆ ਹੈ ਤੇ ਕੁੱਝ ਦੇ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ ਹੈ।

ਮਰਨ ਵਾਲੇ ਬਹੁਤੇ ਲੋਕ ਮਰਹੂਮ ਰਾਮ ਧੰਨ ਦੇ ਰਿਸ਼ਤੇਦਾਰ ਸਨ, ਜਿਸ ਦਾ ਉਸ ਸਮੇਂ ਸਸਕਾਰ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ਇਹ ਘਟਨਾ ਦੁਖੀ ਕਰਨ ਵਾਲੀ ਹੈ। ਡਿਵੀਜ਼ਨਲ ਕਮਿਸ਼ਨਰ ਮੇਰਠ ਅਤੇ ਆਈਜੀ ਰੇਂਜ ਮੇਰਠ ਨੂੰ ਮੌਕੇ 'ਤੇ ਘਟਨਾ ਦੀ ਰਿਪੋਰਟ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਜ਼ਿਲ੍ਹਾ ਮੈਜਿਸਟਰੇਟ ਅਤੇ ਸੀਨੀਅਰ ਪੁਲਿਸ ਕਪਤਾਨ ਗਾਜ਼ੀਆਬਾਦ ਮੌਕੇ 'ਤੇ ਹਨ ਅਤੇ ਰਾਹਤ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਜ਼ਖਮੀ ਲੋਕਾਂ ਦਾ ਢੁਕਵਾਂ ਇਲਾਜ ਯਕੀਨੀ ਬਣਾਇਆ ਜਾਵੇ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ।


ਘਟਨਾ ਮੁਰਾਦਨਗਰ ਖੇਤਰ ਦੇ ਥਾਣੇ ਦੀ ਹੈ। ਜਿਥੇ ਇਕ ਸ਼ਮਸ਼ਾਨਘਾਟ ਵਿਚ ਅੰਤਮ ਸੰਸਕਾਰ ਵਿਚ ਪਹੁੰਚੇ ਲੋਕਾਂ 'ਤੇ ਛੱਤ ਡਿੱਗ ਗਈ।  ਦੱਸਿਆ ਜਾ ਰਿਹਾ ਹੈ ਕਿ ਮੁਰਾਦਨਗਰ ਥਾਣਾ ਖੇਤਰ ਦੀ ਡਿਫੈਂਸ ਕਲੋਨੀ ਵਿਚ ਰਹਿਣ ਵਾਲੇ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਅੰਤਮ ਸੰਸਕਾਰ ਵਿਚ ਪਹੁੰਚੇ ਸਨ। ਸਰਕਾਰ ਨੇ ਘਟਨਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ।
Published by: Gurwinder Singh
First published: January 3, 2021, 5:57 PM IST
ਹੋਰ ਪੜ੍ਹੋ
ਅਗਲੀ ਖ਼ਬਰ