• Home
  • »
  • News
  • »
  • national
  • »
  • GREATER NOIDA POLICE BUSTED A SEX RACKET AND ARRESTED 12 WOMEN AND 11 MEN FROM A HOTEL IN DANKAUR

ਸੈਕਸ ਰੈਕੇਟ ਦਾ ਪਰਦਾਫਾਸ਼, 12 ਲੜਕੀਆਂ ਤੇ 11 ਲੜਕੇ ਗ੍ਰਿਫਤਾਰ, 5 ਪੁਲਿਸ ਮੁਲਾਜ਼ਮ ਲਾਈਨਹਾਜ਼ਰ

  • Share this:
    ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਦੀ ਗ੍ਰੇਟਰ ਨੋਇਡਾ ਪੁਲਿਸ (Greater Noida Police) ਨੇ ਇੱਕ ਸੈਕਸ ਰੈਕੇਟ (Sex Racket) ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਪੁਲਿਸ ਨੇ 12 ਲੜਕੀਆਂ ਅਤੇ 11 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇੰਨਾ ਹੀ ਨਹੀਂ, ਪੁਲਿਸ ਮੁਲਾਜ਼ਮਾਂ 'ਤੇ ਵੀ ਇਸ ਹਾਈ ਪ੍ਰੋਫਾਈਲ ਸੈਕਸ ਰੈਕੇਟ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਗੌਤਮ ਬੁੱਧ ਨਗਰ ਦੇ ਕਮਿਸ਼ਨਰ ਆਲੋਕ ਸਿੰਘ ਵੀ ਇਸ ਘਟਨਾ ਬਾਰੇ ਹੈਰਾਨ ਹਨ।

    ਨੋਇਡਾ ਜ਼ੋਨ ਦੇ ਡੀਸੀਪੀ ਰਾਜੇਸ਼ ਸਿੰਘ ਦੇ ਅਨੁਸਾਰ, ਸੈਕਸ ਰੈਕੇਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਨਾ ਸਿਰਫ 12 ਲੜਕੀਆਂ ਸਮੇਤ 23 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਬਲਕਿ 4 ਕਾਂਸਟੇਬਲ ਅਤੇ ਇੱਕ ਹੈਡ ਕਾਂਸਟੇਬਲ ਸਣੇ ਪੁਲਿਸ ਦੀ ਕਾਰ ਦੇ ਡਰਾਈਵਰ ਨੂੰ  ਲਾਈਨਹਾਜ਼ਰ ਕੀਤਾ ਗਿਆ ਹੈ।

    ਜਦੋਂ ਗ੍ਰੇਟਰ ਨੋਇਡਾ ਦੀ ਪੁਲਿਸ ਦਨਕੌਰ ਥਾਣਾ ਖੇਤਰ ਦੇ ਚੀਂਟੀ ਇਲਾਕੇ ਵਿਚ ਸਥਿਤ ਨਿਊ ਕ੍ਰਾਊਨ ਪਲਾਜ਼ਾ ਹੋਟਲ ਪਹੁੰਚੀ ਤਾਂ ਉਹ ਹੈਰਾਨ ਰਹਿ ਗਈ। ਇਸ ਦੌਰਾਨ, 12 ਲੜਕੀਆਂ ਅਤੇ 11 ਲੜਕੇ ਸ਼ੱਕੀ ਹਾਲਾਤਾਂ ਵਿੱਚ ਮਿਲੇ। ਇਹ ਸਾਫ ਹੈ ਕਿ ਇਸ ਹੋਟਲ ਵਿਚ ਸੈਕਸ ਦਾ ਕਾਰੋਬਾਰ ਚੱਲ ਰਿਹਾ ਸੀ।

    ਦੱਸ ਦਈਏ ਕਿ ਪੁਲਿਸ ਕਮਿਸ਼ਨਰ ਆਲੋਕ ਸਿੰਘ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਹੁਣ ਤੱਕ ਚਾਰ ਕਾਂਸਟੇਬਲ, ਇੱਕ ਹੈੱਡ ਕਾਂਸਟੇਬਲ ਅਤੇ ਇੱਕ ਡਰਾਈਵਰ ਨੂੰ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਸ਼ੱਕੀ ਪੁਲਿਸ ਵਾਲਿਆਂ 'ਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਇੰਨਾ ਹੀ ਨਹੀਂ, ਸੈਕਸ ਰੈਕੇਟ ਦੇ ਖੁਲਾਸੇ ਤੋਂ ਬਾਅਦ ਨੋਇਡਾ ਜ਼ੋਨ ਦੇ ਡੀਸੀਪੀ ਰਾਜੇਸ਼ ਸਿੰਘ ਨੇ ਪੁਲਿਸ ਕਮਿਸ਼ਨਰ ਨੂੰ ਇਕ ਸ਼ੱਕੀ ਚੌਕੀ ਇੰਚਾਰਜ ਦੇ ਖਿਲਾਫ ਰਿਪੋਰਟ ਭੇਜ ਦਿੱਤੀ ਹੈ।
    Published by:Gurwinder Singh
    First published:
    Advertisement
    Advertisement