Home /News /national /

ਦਿੱਲੀ ਦਾ ਗ੍ਰੀਨ ਕਵਰ ਖੇਤਰ ਵੱਧ ਕੇ 23 ਫੀਸਦੀ ਹੋਇਆ

ਦਿੱਲੀ ਦਾ ਗ੍ਰੀਨ ਕਵਰ ਖੇਤਰ ਵੱਧ ਕੇ 23 ਫੀਸਦੀ ਹੋਇਆ

ਦਿੱਲੀ ਦਾ ਗ੍ਰੀਨ ਕਵਰ ਖੇਤਰ ਵੱਧ ਕੇ 23 ਫੀਸਦੀ ਹੋਇਆ

ਦਿੱਲੀ ਦਾ ਗ੍ਰੀਨ ਕਵਰ ਖੇਤਰ ਵੱਧ ਕੇ 23 ਫੀਸਦੀ ਹੋਇਆ

ਕੇਜਰੀਵਾਲ ਸਰਕਾਰ ਦਿੱਲੀ ਦੇ ਗ੍ਰੀਨ ਕਵਰ ਖੇਤਰ ਨੂੰ ਵਧਾਉਣ ਲਈ ਹਰ ਪੱਧਰ 'ਤੇ ਕੰਮ ਕਰ ਰਹੀ ਹੈ। ਦਿੱਲੀ ਵਾਸੀਆਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਣ ਨੂੰ ਹੋਰ ਸਾਫ਼ ਅਤੇ ਸਵੱਛ ਬਣਾਇਆ ਜਾ ਸਕੇ।

  • Share this:

ਨਵੀਂ ਦਿੱਲੀ- ਕੇਜਰੀਵਾਲ ਸਰਕਾਰ ਦਿੱਲੀ ਦੇ ਗ੍ਰੀਨ ਕਵਰ ਖੇਤਰ ਨੂੰ ਵਧਾਉਣ ਲਈ ਹਰ ਪੱਧਰ 'ਤੇ ਕੰਮ ਕਰ ਰਹੀ ਹੈ। ਦਿੱਲੀ ਵਾਸੀਆਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਣ ਨੂੰ ਹੋਰ ਸਾਫ਼ ਅਤੇ ਸਵੱਛ ਬਣਾਇਆ ਜਾ ਸਕੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਤਾਵਰਨ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਦਿੱਲੀ ਨੂੰ ਹਰਿਆ ਭਰਿਆ ਬਣਾਉਣ ਲਈ ਕਈ ਉਪਰਾਲੇ ਸ਼ੁਰੂ ਕੀਤੇ ਹਨ, ਜਿਸ ਵਿਚ ਇਲੈਕਟ੍ਰਿਕ ਵਹੀਕਲ ਪਾਲਿਸੀ, ਟ੍ਰੀ ਟ੍ਰਾਂਸਪਲਾਂਟੇਸ਼ਨ, ਵਿੰਟਰ ਐਕਸ਼ਨ ਪਲਾਨ ਸਮੇਤ ਕਈ ਪੁਆਇੰਟਾਂ 'ਤੇ ਕੰਮ ਤੇਜ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ 35 ਲੱਖ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਦਿੱਲੀ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ ਕੇਂਦਰ ਸਰਕਾਰ ਵੱਲੋਂ ਦਿੱਤੇ ਟੀਚੇ ਤੋਂ ਵੱਧ ਦਰੱਖਤ ਲਗਾਏ ਹਨ।


ਦਿੱਲੀ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ 2016-17 ਵਿੱਚ 10 ਲੱਖ ਬੂਟੇ ਲਾਉਣ ਦਾ ਟੀਚਾ ਰੱਖਿਆ ਸੀ, ਜਦੋਂ ਕਿ ਇਸ ਨੇ 24 ਲੱਖ ਬੂਟੇ ਲਾਏ। ਇਸੇ ਤਰ੍ਹਾਂ 2017-18 ਵਿੱਚ 10 ਲੱਖ ਦੇ ਟੀਚੇ ਦੇ ਮੁਕਾਬਲੇ 19 ਲੱਖ, 2018-19 ਵਿੱਚ 19 ਲੱਖ, 2019-20 ਵਿੱਚ 28 ਲੱਖ, 2020-21 ਵਿੱਚ 15 ਲੱਖ ਦੇ ਟੀਚੇ ਦੇ ਮੁਕਾਬਲੇ 3 ਲੱਖ ਅਤੇ 2021-22 ਵਿੱਚ 31 ਲੱਖ ਬੂਟੇ ਲਗਾਉਣ ਦਾ ਟੀਚਾ ਦਿੱਤਾ ਗਿਆ ਸੀ, ਜਿਸ ਤਹਿਤ ਹੁਣ ਤੱਕ 32 ਲੱਖ ਬੂਟੇ ਲਗਾਏ ਜਾ ਚੁੱਕੇ ਹਨ।


ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਤੀ ਵਿਅਕਤੀ ਜੰਗਲਾਤ ਦੇ ਮਾਮਲੇ ਵਿੱਚ ਦਿੱਲੀ ਪੂਰੇ ਦੇਸ਼ ਵਿੱਚ ਪਹਿਲੇ ਨੰਬਰ 'ਤੇ ਆ ਗਈ ਹੈ। ਫੋਰੈਸਟ ਸਰਵੇ ਆਫ ਇੰਡੀਆ ਅਨੁਸਾਰ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਸ਼ਾਮਲ ਦਿੱਲੀ ਦਾ ਪ੍ਰਤੀ ਵਿਅਕਤੀ ਜੰਗਲਾਤ 9.6 ਫੀਸਦੀ ਹੈ। ਜਦੋਂ ਕਿ ਅਹਿਮਦਾਬਾਦ ਵਿੱਚ 1.2, ਬੈਂਗਲੁਰੂ ਵਿੱਚ 7.2, ਚੇਨਈ ਵਿੱਚ 2.1, ਹੈਦਰਾਬਾਦ ਵਿੱਚ 8.2, ਕੋਲਕਾਤਾ ਵਿੱਚ 0.1 ਅਤੇ ਮੁੰਬਈ ਵਿੱਚ 5.4 ਫ਼ੀਸਦੀ ਅੰਕੜੇ ਹਨ।



ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਚਾਹੇ ਇਹ ਇਲੈਕਟ੍ਰਿਕ ਵਹੀਕਲ ਪਾਲਿਸੀ ਹੋਵੇ, ਟ੍ਰੀ ਟਰਾਂਸਪਲਾਂਟੇਸ਼ਨ ਪਾਲਿਸੀ ਹੋਵੇ ਜਾਂ ਦਿੱਲੀ ਦੇ ਅੰਦਰ ਵਿੰਟਰ ਐਕਸ਼ਨ ਪਲਾਨ, ਇਸ ਰਾਹੀਂ ਦਿੱਲੀ ਦੇ ਅੰਦਰ ਪ੍ਰਦੂਸ਼ਿਤ ਈਂਧਨ 'ਤੇ ਚੱਲ ਰਹੇ ਉਦਯੋਗ ਨੂੰ 100 ਫੀਸਦੀ ਗੈਸ ਵਿੱਚ ਤਬਦੀਲ ਕਰਨ ਦਾ ਕੰਮ ਚੱਲ ਰਿਹਾ ਹੈ। 24 ਘੰਟੇ ਬਿਜਲੀ ਦੇ ਕੇ ਜਨਰੇਟਰਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਦਾ ਕੰਮ ਜਾਰੀ ਹੈ। ਇਸ ਵਾਰ ਸੀਐਮ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀ ਸਰਕਾਰ ਗ੍ਰੀਨ ਵੀਕ ਤਹਿਤ 35 ਲੱਖ ਬੂਟੇ ਲਗਾਉਣ ਜਾ ਰਹੀ ਹੈ। ਇਸ ਦੇ ਲਈ ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾਵਾਂ ਵਿੱਚ ਵਿਸ਼ੇਸ਼ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ।

ਕੇਜਰੀਵਾਲ ਸਰਕਾਰ ਦਾ ਦਾਅਵਾ ਹੈ ਕਿ ਦਿੱਲੀ ਵਿੱਚ ਗਰੀਨ ਕਵਰ ਵਿੱਚ ਕਾਫੀ ਵਾਧਾ ਹੋਇਆ ਹੈ। ਜਿੱਥੇ ਸਾਲ 2013 'ਚ ਗ੍ਰੀਨ ਕਵਰ 20 ਫੀਸਦੀ ਸੀ, ਉਹ ਸਾਲ 2021 'ਚ ਵਧ ਕੇ 23.06 ਫੀਸਦੀ ਹੋ ਗਿਆ ਹੈ। ਵਾਤਾਵਰਣ ਦੇ ਨਜ਼ਰੀਏ ਤੋਂ ਦਿੱਲੀ ਨੂੰ ਸਿਹਤਮੰਦ ਰੱਖਣ ਲਈ ਕੰਮ ਕੀਤਾ ਜਾ ਰਿਹਾ ਹੈ।

Published by:Ashish Sharma
First published:

Tags: Delhi, Green zone, Plantation