Home /News /national /

ਦੇਸ਼ 'ਚ 3 ਸਾਲਾਂ 'ਚ ਬਣਨਗੇ 26 ਗ੍ਰੀਨ ਐਕਸਪ੍ਰੈੱਸਵੇਅ, ਜਾਣੋ ਡੀਟੇਲ

ਦੇਸ਼ 'ਚ 3 ਸਾਲਾਂ 'ਚ ਬਣਨਗੇ 26 ਗ੍ਰੀਨ ਐਕਸਪ੍ਰੈੱਸਵੇਅ, ਜਾਣੋ ਡੀਟੇਲ

ਦੇਸ਼ 'ਚ 3 ਸਾਲਾਂ 'ਚ ਬਣਨਗੇ 26 ਗ੍ਰੀਨ ਐਕਸਪ੍ਰੈੱਸਵੇਅ,ਜਾਣੋ ਡੀਟੇਲ

ਦੇਸ਼ 'ਚ 3 ਸਾਲਾਂ 'ਚ ਬਣਨਗੇ 26 ਗ੍ਰੀਨ ਐਕਸਪ੍ਰੈੱਸਵੇਅ,ਜਾਣੋ ਡੀਟੇਲ

ਕੇਂਦਰ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ ਦੇਸ਼ ਵਿੱਚ 26 ਗ੍ਰੀਨ ਐਕਸਪ੍ਰੈਸਵੇਅ ਬਣਾਏਗੀ। ਇਨ੍ਹਾਂ ਗ੍ਰੀਨ ਐਕਸਪ੍ਰੈਸਵੇਅ ਦੇ ਬਣਨ ਨਾਲ ਦੇਸ਼ ਦੇ ਵੱਡੇ ਸ਼ਹਿਰਾਂ ਵਿਚਕਾਰ ਸਫ਼ਰ ਕਰਨ ਦਾ ਸਮਾਂ ਪਹਿਲਾਂ ਨਾਲੋਂ ਕਾਫੀ ਘੱਟ ਜਾਵੇਗਾ। ਬੁੱਧਵਾਰ ਨੂੰ ਰਾਜ ਸਭਾ 'ਚ ਇਹ ਜਾਣਕਾਰੀ ਦਿੰਦੇ ਹੋਏ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ (ministery of road transport and highways) ਨਿਤਿਨ ਗਡਕਰੀ ਨੇ ਦਾਅਵਾ ਕੀਤਾ ਕਿ ਸਾਲ 2024 ਤੱਕ ਭਾਰਤ ਦਾ ਸੜਕੀ ਢਾਂਚਾ ਅਮਰੀਕਾ ਦੇ ਬਰਾਬਰ ਹੋਵੇਗਾ।

ਹੋਰ ਪੜ੍ਹੋ ...
  • Share this:

ਰਾਜ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਨਿਤਿਨ ਗਡਕਰੀ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ, ਐਨਐਚਏਆਈ (National Highways Authority of India, NHAI) ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਇਸਦੀ ਵਿੱਤੀ ਸਥਿਤੀ ਕਾਫੀ ਮਜ਼ਬੂਤ ​​ਹੈ ਅਤੇ ਇਸ ਨੂੰ ਟ੍ਰਿਪਲ ਏ ਰੇਟਿੰਗ ਮਿਲਦੀ ਹੈ। ਗਡਕਰੀ ਨੇ ਕਿਹਾ ਕਿ NHAI ਇੱਕ ਸਾਲ ਵਿੱਚ 5 ਲੱਖ ਕਿਲੋਮੀਟਰ ਸੜਕਾਂ ਬਣਾ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਅਧੀਨ ਬਣਨ ਜਾ ਰਹੀਆਂ ਸੜਕਾਂ ਦਾ ਮਕਸਦ ਅੰਤਰ ਸ਼ਹਿਰੀ ਤੇ ਅੰਤਰਰਾਜੀ ਆਵਾਜਾਈ ਨੂੰ ਤੇਜ ਕਰਨਾ ਹੈ। ਇਸ ਨਾਲ ਯਾਤਰਾ ਕਰਨ ਲਈ ਘੱਟ ਸਮਾਂ ਲੱਗੇਗਾ। ਲਾਈਵ ਮਿੰਟ (LiveMint) 'ਤੇ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਗਡਕਰੀ ਨੇ ਕਿਹਾ, ''ਅਗਲੇ ਤਿੰਨ ਸਾਲਾਂ 'ਚ ਅਸੀਂ 26 ਗ੍ਰੀਨ ਐਕਸਪ੍ਰੈਸਵੇਅ ਬਣਾਵਾਂਗੇ। ਇਨ੍ਹਾਂ ਨੂੰ ਬਣਾਉਣ ਤੋਂ ਬਾਅਦ ਇੱਕ ਵਿਅਕਤੀ ਦਿੱਲੀ ਤੋਂ ਹਰਿਦੁਆਰ, ਜੈਪੁਰ ਅਤੇ ਦੇਹਰਾਦੂਨ ਤੱਕ ਸਿਰਫ਼ ਦੋ ਘੰਟਿਆਂ ਵਿੱਚ ਪਹੁੰਚ ਜਾਵੇਗਾ। ਗਡਕਰੀ ਨੇ ਦੱਸਿਆ ਕਿ ਇਨ੍ਹਾਂ ਐਕਸਪ੍ਰੈਸਵੇਅ ਦੇ ਨਿਰਮਾਣ ਤੋਂ ਬਾਅਦ ਦਿੱਲੀ ਤੋਂ ਚੰਡੀਗੜ੍ਹ ਦੀ ਦੂਰੀ 2.5 ਘੰਟੇ, ਦਿੱਲੀ ਤੋਂ ਅੰਮ੍ਰਿਤਸਰ ਚਾਰ ਘੰਟੇ, ਦਿੱਲੀ ਤੋਂ ਕਟੜਾ ਛੇ ਘੰਟੇ, ਦਿੱਲੀ ਤੋਂ ਸ੍ਰੀਨਗਰ ਅੱਠ ਘੰਟੇ, ਦਿੱਲੀ ਤੋਂ ਮੁੰਬਈ 12 ਘੰਟੇ ਵਿਚ ਤਹਿ ਕਰਨੀ ਸੰਭਵ ਹੋ ਜਾਵੇਗੀ। ਗਡਕਰੀ ਨੇ ਦਾਅਵਾ ਕੀਤਾ ਕਿ ਪਹਿਲਾਂ ਦਿੱਲੀ ਤੋਂ ਮੇਰਠ ਜਾਣ ਲਈ 4.5 ਘੰਟੇ ਲੱਗਦੇ ਸਨ। ਹੁਣ ਇਸ ਵਿੱਚ ਸਿਰਫ਼ 40 ਮਿੰਟ ਲੱਗਦੇ ਹਨ।

ਜ਼ਿਕਰਯੋਗ ਹੈ ਕਿ ਗਡਕਰੀ ਜੀ ਨੇ ਭਾਰਤੀ ਸੜਕ ਢਾਂਚੇ ਨੂੰ ਅਮਰੀਕਾ ਦੇ ਸੜਕ ਢਾਂਚੇ ਦੇ ਹਾਣ ਦਾ ਕਰ ਦੇਣ ਦਾ ਦਾਅਵਾ ਕੀਤਾ ਹੈ। ਰਾਜ ਸਭਾ ਵਿੱਚ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦਾ ਸੜਕੀ ਢਾਂਚਾ ਸਾਲ 2024 ਤੱਕ ਅਮਰੀਕਾ ਦੇ ਬਰਾਬਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਅਸੀਂ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਬਦਲ ਦੇਵਾਂਗੇ। ਧਿਆਨ ਯੋਗ ਹੈ ਕਿ ਪਿਛਲੇ ਦਿਨੀਂ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਹਰ ਸਾਲ ਕਰੀਬ ਪੰਜ ਲੱਖ ਸੜਕ ਹਾਦਸਿਆਂ ਵਿੱਚ ਡੇਢ ਲੱਖ ਲੋਕ ਆਪਣੀ ਜਾਨ ਗੁਆਉਂਦੇ ਹਨ ਅਤੇ ਤਿੰਨ ਲੱਖ ਤੋਂ ਵੱਧ ਜ਼ਖਮੀ ਹੁੰਦੇ ਹਨ। ਸਰਕਾਰ ਨੇ 2024 ਦੇ ਅੰਤ ਤੱਕ ਹਾਦਸਿਆਂ ਅਤੇ ਮੌਤਾਂ ਨੂੰ 50 ਪ੍ਰਤੀਸ਼ਤ ਤੱਕ ਘਟਾਉਣ ਦੀ ਯੋਜਨਾ ਬਣਾਈ ਹੈ।
Published by:Drishti Gupta
First published:

Tags: Jaipur, National highway, National news, Nitin Gadkari, Rajasthan

ਅਗਲੀ ਖਬਰ