ਖਾਣ ਦੇ ਸ਼ੌਕੀਨ 13 ਸਾਲਾ ਬੱਚੇ ਦਾ ਭਾਰ ਹੋ ਗਿਆ 140 ਕਿੱਲੋ, ਗਰੀਬ ਪਰਿਵਾਰ ਲੋੜ ਅਨੁਸਾਰ ਖਾਣਾ ਦੇਣ ਤੋਂ ਅਸਮਰੱਥ

News18 Punjabi | News18 Punjab
Updated: June 27, 2021, 10:58 AM IST
share image
ਖਾਣ ਦੇ ਸ਼ੌਕੀਨ 13 ਸਾਲਾ ਬੱਚੇ ਦਾ ਭਾਰ ਹੋ ਗਿਆ 140 ਕਿੱਲੋ, ਗਰੀਬ ਪਰਿਵਾਰ ਲੋੜ ਅਨੁਸਾਰ ਖਾਣਾ ਦੇਣ ਤੋਂ ਅਸਮਰੱਥ
140 ਕਿੱਲੋ ਹੋ ਗਿਆ 13 ਸਾਲਾ ਬੱਚੇ ਦਾ ਭਾਰ, ਸੋਸ਼ਲ ਮੀਡੀਆ 'ਤੇ ਹੈ ਚਰਚਾ (Pic- Social Media)

ਪਰਿਵਾਰ ਨੇ ਦੱਸਿਆ ਕਿ 13 ਸਾਲ ਦੀ ਉਮਰ ਵਿਚ ਸਾਗਰ ਪੂਰੇ ਦਿਨ ਵਿਚ ਬਾਜਰੇ ਦੀਆਂ 8 ਰੋਟੀਆਂ ਖਾਂਦਾ ਹੈ। ਸਾਗਰ ਦੇ ਪਿਤਾ ਪੇਸ਼ੇ ਤੋਂ ਇੱਕ ਕਿਸਾਨ ਹਨ। ਉਹ ਬੇਟੇ ਦੇ ਵਧਦੇ ਭਾਰ ਤੋਂ ਵੀ ਚਿੰਤਤ ਹੈ।

  • Share this:
  • Facebook share img
  • Twitter share img
  • Linkedin share img
ਗੁਜਰਾਤ (Gujarat) ਦਾ ਇੱਕ ਬੱਚਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ  (Social Media) 'ਤੇ ਚਰਚਾ ਵਿਚ ਹੈ। ਅਜਿਹਾ ਉਸ ਦੇ ਵਧੇ ਭਾਰ ਕਾਰਨ ਹੈ। ਇਸ ਬੱਚੇ ਦਾ ਨਾਮ ਸਾਗਰ ਹੈ ਅਤੇ ਉਸ ਦੀ ਉਮਰ ਸਿਰਫ 13 ਸਾਲ ਹੈ, ਪਰ ਇਸ ਉਮਰ ਵਿਚ ਉਸ ਦਾ ਭਾਰ 140 ਕਿੱਲੋਗ੍ਰਾਮ ਹੈ।

ਪਰਿਵਾਰ ਦੇ ਗਰੀਬ ਹੋਣ ਕਾਰਨ ਉਸ ਦਾ ਇਲਾਜ ਨਹੀਂ ਹੋ ਰਿਹਾ ਹੈ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਖਾਣਾ ਪੀਣ ਦਾ ਬਹੁਤ ਸ਼ੌਕੀਨ ਹੈ। ਇਸ ਦੇ ਕਾਰਨ ਉਸ ਦਾ ਭਾਰ ਵਧਦਾ ਗਿਆ।

ਸਾਗਰ ਗੁਜਰਾਤ ਦੇ ਅਮਰੇਲੀ ਦੇ ਧਾਰੀ ਖੇਤਰ ਦਾ ਵਸਨੀਕ ਹੈ। ਪਰਿਵਾਰ ਦੇ ਅਨੁਸਾਰ, ਜਦੋਂ ਸਾਗਰ ਦਾ ਜਨਮ ਹੋਇਆ ਸੀ ਉਹ ਬਹੁਤ ਪਤਲਾ ਸੀ। ਉਹ ਬਚਪਨ ਤੋਂ ਹੀ ਖਾਣੇ ਦਾ ਸ਼ੌਕੀਨ ਸੀ। ਅਜਿਹੀ ਸਥਿਤੀ ਵਿੱਚ ਉਸ ਦਾ ਭਾਰ ਹੌਲੀ ਹੌਲੀ ਵਧਦਾ ਗਿਆ। ਪਰਿਵਾਰ ਨੇ ਦੱਸਿਆ ਕਿ ਸ਼ੁਰੂ ਵਿਚ ਉਸ ਨੂੰ ਖਾਣ-ਪੀਣ ਦਾ ਸ਼ੌਕ ਉਸ ਦੀ ਆਦਤ ਬਣ ਗਈ ਸੀ। ਇਸ ਤੋਂ ਬਾਅਦ ਉਸ ਦੇ ਖਾਣੇ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ।
ਉਮਰ ਦੇ ਅਨੁਸਾਰ ਭਾਰ ਜ਼ਿਆਦਾ ਹੋਣ ਕਰਕੇ ਸਾਗਰ ਨੂੰ ਭੁੱਖ ਵੀ ਵਧੇਰੇ ਲੱਗਦੀ ਹੈ। ਇਸ 'ਤੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਭੁੱਖ ਅਨੁਸਾਰ ਉਸ ਦੀ ਮੰਗ ਪੂਰੀ ਕਰਨ' ਚ ਮੁਸ਼ਕਲ ਆ ਰਹੀ ਹੈ। ਉਹ ਆਰਥਿਕ ਤੌਰ 'ਤੇ ਕਮਜ਼ੋਰ ਹਨ।

ਪਰਿਵਾਰ ਨੇ ਦੱਸਿਆ ਕਿ 13 ਸਾਲ ਦੀ ਉਮਰ ਵਿਚ ਸਾਗਰ ਪੂਰੇ ਦਿਨ ਵਿਚ ਬਾਜਰੇ ਦੀਆਂ 8 ਰੋਟੀਆਂ ਖਾਂਦਾ ਹੈ। ਸਾਗਰ ਦੇ ਪਿਤਾ ਪੇਸ਼ੇ ਤੋਂ ਇੱਕ ਕਿਸਾਨ ਹਨ। ਉਹ ਬੇਟੇ ਦੇ ਵਧਦੇ ਭਾਰ ਤੋਂ ਵੀ ਚਿੰਤਤ ਹੈ।
Published by: Gurwinder Singh
First published: June 27, 2021, 10:56 AM IST
ਹੋਰ ਪੜ੍ਹੋ
ਅਗਲੀ ਖ਼ਬਰ