Home /News /national /

ਸਾਰੇ ਪੁਰਾਣੇ IT ਉਪਕਰਨ ਕਬਾੜ 'ਚ ਭੇਜੇਗੀ ਕੇਂਦਰ ਸਰਕਾਰ, ਜਾਣੋ ਅਸਲ ਕਾਰਨ...

ਸਾਰੇ ਪੁਰਾਣੇ IT ਉਪਕਰਨ ਕਬਾੜ 'ਚ ਭੇਜੇਗੀ ਕੇਂਦਰ ਸਰਕਾਰ, ਜਾਣੋ ਅਸਲ ਕਾਰਨ...

ਸਾਰੇ ਪੁਰਾਣੇ IT ਉਪਕਰਨ ਕਬਾੜ 'ਚ ਭੇਜੇਗੀ ਕੇਂਦਰ ਸਰਕਾਰ, ਜਾਣੋ ਅਸਲ ਕਾਰਨ... (ANI)

ਸਾਰੇ ਪੁਰਾਣੇ IT ਉਪਕਰਨ ਕਬਾੜ 'ਚ ਭੇਜੇਗੀ ਕੇਂਦਰ ਸਰਕਾਰ, ਜਾਣੋ ਅਸਲ ਕਾਰਨ... (ANI)

ਕੇਂਦਰ ਸਰਕਾਰ ਨੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਫੌਰੀ ਤੌਰ ਉਤੇ ਪੁਰਾਣੇ ਓਪਰੇਟਿੰਗ ਸਿਸਟਮ ਅਤੇ ਆਈਟੀ ਉਪਕਰਨਾਂ ਨੂੰ ਕਬਾੜ ਵਿਚ ਭੇਜਣ ਲਈ ਕਿਹਾ ਹੈ। ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਪੁਰਾਣੇ ਆਈਟੀ ਉਪਕਰਨ ਗੰਭੀਰ ਸਾਈਬਰ ਹਮਲਿਆਂ ਲਈ ਆਸਾਨ ਨਿਸ਼ਾਨਾ ਸਾਬਤ ਹੋ ਸਕਦੇ ਹਨ।

ਹੋਰ ਪੜ੍ਹੋ ...
  • Share this:

ਕੇਂਦਰ ਸਰਕਾਰ ਨੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਫੌਰੀ ਤੌਰ ਉਤੇ ਪੁਰਾਣੇ ਓਪਰੇਟਿੰਗ ਸਿਸਟਮ ਅਤੇ ਆਈਟੀ ਉਪਕਰਨਾਂ ਨੂੰ ਕਬਾੜ ਵਿਚ ਭੇਜਣ ਲਈ ਕਿਹਾ ਹੈ। ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਪੁਰਾਣੇ ਆਈਟੀ ਉਪਕਰਨ ਗੰਭੀਰ ਸਾਈਬਰ ਹਮਲਿਆਂ ਲਈ ਆਸਾਨ ਨਿਸ਼ਾਨਾ ਸਾਬਤ ਹੋ ਸਕਦੇ ਹਨ।

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਸਕੱਤਰ ਅਲਕੇਸ਼ ਕੁਮਾਰ ਸ਼ਰਮਾ ਨੇ ਇਨ੍ਹਾਂ ਨਵੀਆਂ ਹਦਾਇਤਾਂ ਬਾਰੇ ਸਾਰੇ ਸਕੱਤਰਾਂ ਨੂੰ ਪੱਤਰ ਲਿਖਿਆ ਹੈ। ਨਿਊਜ਼18 ਕੋਲ ਇਸ ਪੱਤਰ ਦੀ ਕਾਪੀ ਹੈ।

ਸ਼ਰਮਾ ਨੇ ਚਿਤਾਵਨੀ ਦਿੱਤੀ ਹੈ ਕਿ ਪੁਰਾਣੇ ਓਪਰੇਟਿੰਗ ਸਿਸਟਮ ਅਤੇ ਆਈਟੀ ਉਪਕਰਨਾਂ ਦੀ ਵਰਤੋਂ ਬੰਦ ਕੀਤੀ ਜਾਵੇ। ਕਿਉਂਕਿ ਇਹ ਸੰਵੇਦਨਸ਼ੀਲ ਸਰਕਾਰੀ IT ਸਿਸਟਮ ਨੂੰ ਸਾਈਬਰ ਹਮਲਿਆਂ ਲਈ ਕਮਜ਼ੋਰ ਬਣਾਉਂਦਾ ਹੈ।

ਸਰਕਾਰੀ ਸਿਸਟਮ ਵਿਚ ਸਾਈਬਰ ਹਮਲਿਆਂ ਦੇ ਮਾਮਲੇ ਵਧ ਰਹੇ ਹਨ।

ਨਿਊਜ਼ 18 ਨੇ ਪਹਿਲਾਂ ਹੀ ਰਿਪੋਰਟ ਦਿੱਤੀ ਸੀ ਕਿ ਅਪ੍ਰੈਲ ਵਿੱਚ ਸੰਸਦ ਵਿੱਚ ਪੇਸ਼ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਵਿਚ ਸਰਕਾਰ ਨਾਲ ਸਬੰਧਤ 641 ਟਵਿੱਟਰ ਖਾਤੇ, ਈ-ਮੇਲ ਅਤੇ ਵੈੱਬਸਾਈਟਾਂ ਨੂੰ ਹੈਕ ਕੀਤਾ ਗਿਆ ਸੀ। ਜੂਨ 'ਚ 'ਪੈਗੰਬਰ ਵਿਵਾਦ' ਤੋਂ ਬਾਅਦ ਭਾਰਤ 'ਚ ਸਰਕਾਰੀ ਸੰਸਥਾਵਾਂ ਅਤੇ ਨਿੱਜੀ ਸੰਸਥਾਵਾਂ ਦੀਆਂ 500 ਤੋਂ ਵੱਧ ਵੈੱਬਸਾਈਟਾਂ ਨੂੰ ਹੈਕ ਕਰ ਲਿਆ ਗਿਆ ਸੀ।

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਸਕੱਤਰ ਦਾ ਨਵਾਂ ਪੱਤਰ ਸਰਵਰ, ਨਿੱਜੀ ਕੰਪਿਊਟਰ, ਪ੍ਰਿੰਟਰ, UPS, ਲੈਪਟਾਪ, ਨੋਟਬੁੱਕ ਅਤੇ ਟੈਬਲੇਟ, ਡਾਟਾ ਸੰਚਾਰ ਉਪਕਰਣ, LAN ਸਵਿੱਚ, ਰਾਊਟਰ ਅਤੇ ਡਾਟਾ ਕੇਬਲ ਵਰਗੇ ਉਪਕਰਣਾਂ ਦੀ ਜਾਂਚ ਕਰਨ ਦੇ ਬਾਰੇ ਵਿਚ ਹੈ।

MeitY ਸਕੱਤਰ ਦੇ ਸਾਰੇ ਸਕੱਤਰਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਧਦੇ ਡਿਜੀਟਾਈਜੇਸ਼ਨ ਅਤੇ ਆਨਲਾਈਨ ਗਵਰਨੈਂਸ ਦੇ ਨਾਲ, ਸਾਈਬਰ ਹਮਲਿਆਂ ਨਾਲ ਨਜਿੱਠਣਾ ਪ੍ਰਸ਼ਾਸਨ ਦਾ ਇੱਕ ਅਨਿੱਖੜਵਾਂ ਅਤੇ ਮਹੱਤਵਪੂਰਨ ਹਿੱਸਾ ਬਣ ਗਿਆ ਹੈ।

Published by:Gurwinder Singh
First published:

Tags: GST, Modi government, Narendra modi, New rates of GST