Gujarat Civic Election 2021: ਸ਼ਹਿਰ ਤੋਂ ਪਿੰਡਾਂ ਵੱਲ ਵਧੀ ਆਮ ਆਦਮੀ ਪਾਰਟੀ, 24 ਹੋਰ ਸੀਟਾਂ ਜਿੱਤਣ ਦਾ ਦਾਅਵਾ

News18 Punjabi | News18 Punjab
Updated: March 2, 2021, 1:46 PM IST
share image
Gujarat Civic Election 2021: ਸ਼ਹਿਰ ਤੋਂ ਪਿੰਡਾਂ ਵੱਲ ਵਧੀ ਆਮ ਆਦਮੀ ਪਾਰਟੀ, 24 ਹੋਰ ਸੀਟਾਂ ਜਿੱਤਣ ਦਾ ਦਾਅਵਾ
Gujarat Civic Election 2021: ਸ਼ਹਿਰ ਤੋਂ ਪਿੰਡਾਂ ਵੱਲ ਵਧੀ ਆਮ ਆਦਮੀ ਪਾਰਟੀ, 24 ਹੋਰ ਸੀਟਾਂ ਜਿੱਤਣ ਦਾ ਦਾਅਵਾ Representative Image (Photo: Getty Images/News18.com)

  • Share this:
  • Facebook share img
  • Twitter share img
  • Linkedin share img
ਗੁਜਰਾਤ ਵਿਚ ਮੰਗਲਵਾਰ ਨੂੰ ਜ਼ਿਲ੍ਹਾ ਪੰਚਾਇਤ, ਨਗਰ ਪਾਲਿਕਾ ਅਤੇ ਪੰਚਾਇਤ ਦੀਆਂ ਚੋਣਾਂ ਦੀ ਗਿਣਤੀ ਜਾਰੀ ਹੈ। ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ ਆਪਣਾ ਪੁਰਾਣਾ ਪ੍ਰਦਰਸ਼ਨ ਜਾਰੀ ਰੱਖਿਆ ਹੈ। ਖ਼ਬਰ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਰਾਜ ਵਿਚ ਸਥਿਤ ਸੌਰਾਸ਼ਟਰ, ਸੂਰਤ ਅਤੇ ਸਾਬਰਕਾਂਠਾ ਦੀਆਂ 40 ਸੀਟਾਂ 'ਤੇ ਅੱਗੇ ਚੱਲ ਰਹੀ ਸੀ। ਇਸ ਦੇ ਨਾਲ ਹੀ ਜਾਮਨਗਰ ਤਹਿਸੀਲ ਪੰਚਾਇਤ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਉਮੀਦਵਾਰ ਦੀ ਜਿੱਤ ਦਾ ਐਲਾਨ ਕਰ ਦਿੱਤਾ ਗਿਆ ਹੈ।

ਰੁਝਾਨਾਂ ਦੀ ਗੱਲ ਕਰੀਏ ਤਾਂ 12 ਵਜੇ ਤੱਕ ਜ਼ਿਲ੍ਹਾ ਪੰਚਾਇਤ ਦੀਆਂ 980 ਸੀਟਾਂ ਵਿਚੋਂ 310 ਸੀਟਾਂ ‘ਤੇ ਰੁਝਾਨ ਆ ਚੁੱਕੇ ਸਨ। ਜਿਨ੍ਹਾਂ ਵਿਚੋਂ ਭਾਜਪਾ 240, ਕਾਂਗਰਸ 67 ਅਤੇ 3 ਸੀਟਾਂ 'ਤੇ ਹੋਰ ਅੱਗੇ ਸਨ। ਦੂਜੇ ਪਾਸੇ, ਤਹਿਸੀਲ ਪੰਚਾਇਤ ਦੀਆਂ 4774 ਸੀਟਾਂ ਵਿਚੋਂ ਭਾਜਪਾ 680, ਕਾਂਗਰਸ 201 ਤੇ 25 ਸੀਟਾਂ 'ਤੇ ਹੋਰ ਅੱਗੇ ਸਨ। ਇਸ ਦੇ ਨਾਲ ਹੀ ਨਗਰ ਪਾਲਿਕਾ ਦੀਆਂ 2720 ਸੀਟਾਂ ਵਿਚੋਂ 1156 ਉਤੇ 880 ਬੇਜੀਪੀ, ਕਾਂਗਰਸ 300 ਅੱਗੇ ਸੀ।

ਇਨ੍ਹਾਂ ਨਤੀਜਿਆਂ ਤੋਂ ਉਤਸ਼ਾਹਿਤ ਹੋ ਕੇ ਆਮ ਆਦਮੀ ਪਾਰਟੀ ਨੇ ਟਵੀਟ ਕੀਤਾ। ਟਵੀਟ ਵਿੱਚ ‘ਆਪ’ ਨੇ ਦਾਅਵਾ ਕੀਤਾ, ‘ਗੁਜਰਾਤ ਤੋਂ ਖੁਸ਼ਖਬਰੀ ਆ ਰਹੀ ਹੈ! 24 'ਆਪ' ਉਮੀਦਵਾਰਾਂ ਨੂੰ ਵੱਖ ਵੱਖ ਦਿਹਾਤੀ ਖੇਤਰਾਂ ਤੋਂ ਅਧਿਕਾਰਤ ਤੌਰ 'ਤੇ ਜੇਤੂ ਘੋਸ਼ਿਤ ਕੀਤਾ ਗਿਆ ਹੈ। ‘ਆਪ’ ਕਈ ਹੋਰ ਸੀਟਾਂ ‘ਤੇ ਅੱਗੇ ਹੈ। ਸ਼ਹਿਰੀ ਗੁਜਰਾਤ ਵਿੱਚ ਆਰੰਭ ਹੋਈ ਇਨਕਲਾਬ ਦਿਹਾਤੀ ਚੋਣਾਂ ਵਿੱਚ ਜਾਰੀ ਹੈ।''
Published by: Gurwinder Singh
First published: March 2, 2021, 1:44 PM IST
ਹੋਰ ਪੜ੍ਹੋ
ਅਗਲੀ ਖ਼ਬਰ