ਇੰਦੌਰ- ਭਾਜਪਾ ਵਿਧਾਇਕ ਦੇ ਬੇਟੇ ਦੀ ਸ਼ਿਕਾਇਤ ਉਤੇ ਪੁਲਿਸ ਨੇ ਇਕ ਕਾਮੇਡੀ ਕਲਾਕਾਰ ਸਮੇਤ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਵਿਧਾਇਕ ਦੇ ਪੁੱਤਰ ਨੇ ਦੋਸ਼ ਲਾਇਆ ਕਿ ਸ਼ਹਿਰ ਵਿੱਚ ਕਰਵਾਏ ਗਏ ਕਾਮੇਡੀ ਸ਼ੋਅ ਵਿੱਚ ਹਿੰਦੂ ਦੇਵੀ ਦੇਵਤਿਆਂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਅਸ਼ਲੀਲ ਟਿੱਪਣੀਆਂ ਕੀਤੀਆਂ ਗਈਆਂ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਹਿਰ ਦੇ 56 ਦੁਕਾਨਾਂ ਵਾਲੇ ਖੇਤਰ ਦੇ ਇਕ ਕੈਫੇ ਵਿਚ ਇਕ ਕਾਮੇਡੀ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿੱਚ ਭਾਜਪਾ ਦੀ ਸਥਾਨਕ ਵਿਧਾਇਕ ਮਲਿਨੀ ਲਕਸ਼ਮਣ ਸਿੰਘ ਗੌੜ ਦਾ ਪੁੱਤਰ ਏਕਲਵਿਆ ਸਿੰਘ ਗੌਰ (36) ਆਪਣੇ ਸਾਥੀਆਂ ਸਮੇਤ ਬਤੌਰ ਹਾਜ਼ਰੀਨ ਪੁੱਜੇ ਸਨ। ਉਨ੍ਹਾਂ ਨੇ ਸ਼ੋਅ ਵਿਚ ਕੀਤੀਆਂ ਕੁਝ ਟਿੱਪਣੀਆਂ ਦੇ ਵਿਰੋਧ ਵਿਚ ਹੰਗਾਮਾ ਪੈਦਾ ਕੀਤਾ ਅਤੇ ਪ੍ਰੋਗਰਾਮ ਨੂੰ ਵੀ ਬੰਦ ਕਰਵਾ ਦਿੱਤਾ।
ਤੁਕੋਗੰਜ ਥਾਣੇ ਦੇ ਇੰਚਾਰਜ ਕਮਲੇਸ਼ ਸ਼ਰਮਾ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ੁੱਕਰਵਾਰ ਦੇਰ ਰਾਤ ਕਾਮੇਡੀਅਨ ਮੁਨੱਵਰ ਫਾਰੂਕੀ ਅਤੇ ਗੁਜਰਾਤ ਦੇ ਜੁਨਾਗੜ ਦੇ ਚਾਰ ਸਥਾਨਕ ਲੋਕਾਂ ਖ਼ਿਲਾਫ਼ ਵੀਡੀਓ ਫੁਟੇਜ ਨਾਲ ਏਕਲਵਿਆ ਦੀ ਲਿਖਤੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਦੌਰਾਨ ਏਕਲਵਿਆ ਨੇ ਮੀਡੀਆ ਨੂੰ ਦੱਸਿਆ ਕਿ ਮੈਂ ਅਤੇ ਮੇਰੇ ਕੁਝ ਸਾਥੀਆਂ ਨੇ ਇੱਕ ਕਾਮੇਡੀ ਸ਼ੋਅ ਵਿੱਚ ਆਉਣ ਲਈ ਟਿਕਟਾਂ ਖਰੀਦੀਆਂ ਸਨ, ਜਿਥੇ ਫਾਰੂਕੀ ਨੂੰ ਮੁੱਖ ਕਾਮੇਡੀਅਨ ਵਜੋਂ ਸੱਦਿਆ ਗਿਆ ਸੀ। ਇਸ ਸ਼ੋਅ ਵਿਚ ਅਸ਼ਲੀਲ ਟਿੱਪਣੀਆਂ ਕਰਦਿਆਂ ਹਿੰਦੂ ਦੇਵੀ-ਦੇਵਤਿਆਂ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ। ਪ੍ਰੋਗਰਾਮ ਵਿਚ ਗੋਧਰਾ ਕਾਂਡ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਅਣਉਚਿਤ ਜ਼ਿਕਰ ਕੀਤਾ ਗਿਆ ਸੀ। ਅਜਿਹੀਆਂ ਸਾਰੀਆਂ ਇਤਰਾਜ਼ਯੋਗ ਗੱਲਾਂ ਕਾਮੇਡੀ ਸ਼ੋਅ ਵਿੱਚ ਚੱਲ ਰਹੀਆਂ ਸ।. ਅਸੀਂ ਉਨ੍ਹਾਂ ਦੀ ਵੀਡੀਓ ਬਣਾਈ ਅਤੇ ਸ਼ੋਅ ਨੂੰ ਰੋਕ ਦਿੱਤਾ ਅਤੇ ਦਰਸ਼ਕਾਂ ਨੂੰ ਕੈਫੇ ਤੋਂ ਬਾਹਰ ਕੱਢ ਦਿੱਤਾ। ਫਿਰ ਅਸੀਂ ਸ਼ੋਅ ਦੇ ਕਾਮੇਡੀਅਨ ਅਤੇ ਪ੍ਰਬੰਧਕਾਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਤੁਕੋਗੰਜ ਥਾਣੇ ਲੈ ਗਏ। ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕੈਫੇ ਵਿਚ ਹੰਗਾਮੇ ਦੌਰਾਨ ਸੰਸਥਾ ਦੇ ਕਾਰਕੁਨਾਂ ਨੇ ਵੀ ਹਾਸਰਸ ਕਲਾਕਾਰ ਦੀ ਕੁੱਟਮਾਰ ਕੀਤੀ, ਪਰ ਏਕਲਵਿਆ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Comedian, Gujrat, Madhya Pradesh