ਸੂਰਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਧਾਰਨ ਪਿਛੋਕੜ ਤੋਂ ਹੋਣ ਅਤੇ ਕੋਈ ਪਰਿਵਾਰਵਾਦੀ ਜਾਂ ਜਾਤੀਵਾਦੀ ਰਾਜਨੀਤਕ ਆਧਾਰ ਨਾ ਹੋਣ ਦੇ ਬਾਵਜੂਦ ਲੋਕਾਂ ਨੇ ਉਨ੍ਹਾਂ ਨੂੰ ਪਹਿਲਾਂ ਗੁਜਰਾਤ ਅਤੇ ਫਿਰ ਕੌਮੀ ਪੱਧਰ 'ਤੇ ਸੇਵਾ ਕਰਨ ਦਾ ਸੁਭਾਗ ਦਿੱਤਾ। ਪ੍ਰਧਾਨ ਮੰਤਰੀ ਇਥੇ ਮੁੰਡਿਆਂ ਦੇ ਇੱਕ ਹੋਸਟਲ ਦੀ ਨੀਂਹ ਰੱਖਣ ਤੋਂ ਬਾਅਦ ਵਰਚੂਅਲ ਤੌਰ 'ਤੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਮੋਦੀ ਨੇ ਕਿਹਾ, 'ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਮੇਰੇ ਵਰਗੇ ਬਹੁਤ ਹੀ ਸਾਧਾਰਨ ਵਿਅਕਤੀ ਨੂੰ, ਜਿਸ ਦਾ ਕੋਈ ਪਰਿਵਾਰਕ ਜਾਂ ਰਾਜਨੀਤਕ ਪਿਛੋਕੜ ਨਹੀਂ ਸੀ, ਜਿਸ ਕੋਲ ਜਾਤੀਵਾਦੀ ਰਾਜਨੀਤਕ ਆਧਾਰ ਨਹੀਂ ਸੀ, ਇਸ ਦੌਰਾਨ ਮੈਨੂੰ ਆਪਣਾ ਅਸ਼ੀਰਵਾਦ ਦੇ ਕੇ ਗੁਜਰਾਤ ਦੀ ਸੇਵਾ ਦਾ ਮੌਕਾ 2001 ਵਿੱਚ ਦਿੱਤਾ ਸੀ।'
ਉਨ੍ਹਾਂ ਕਿਹਾ, 'ਤੁਹਾਡੇ ਆਸ਼ੀਰਵਾਦ ਦੀ ਤਾਕਤ ਬਹੁਤ ਵੱਡੀ ਹੈ ਕਿ ਅੱਜ 20 ਸਾਲ ਤੋਂ ਵੱਧ ਸਮਾਂ ਬੀਤ ਗਿਆ, ਫਿਰ ਵੀ ਅਖੰਡ ਰੂਪ ਵਿੱਚ ਪਹਿਲਾਂ ਅਤੇ ਅੱਜ ਦੇਸ਼ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ ਹੈ।'
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਰਹੇ ਵੱਲਭ ਭਾਈ ਪਟੇਲ ਵੱਲੋਂ ਵਿਖਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, 'ਸਰਦਾਰ ਪਟੇਲ ਨੇ ਕਿਹਾ ਸੀ ਕਿ ਸਾਨੂੰ ਜਾਤੀਆਂ ਅਤੇ ਧਾਰਮਿਕ ਵਿਸ਼ਵਾਸ ਨੂੰ ਆਪਣੇ ਰਾਹ ਵਿੱਚ ਰੋੜਾ ਨਹੀਂ ਬਣਨ ਦੇਣਾ ਚਾਹੀਦਾ। ਅਸੀਂ ਸਾਰੇ ਭਾਰਤ ਦੇ ਧੀਆਂ-ਪੁੱਤਰ ਹਾਂ ਅਤੇ ਸਾਨੂੰ ਸਾਰਿਆਂ ਨੂੰ ਦੇਸ਼ ਨਾਲ ਪਿਆਰ ਕਰਨਾ ਚਾਹੀਦਾ ਹੈ। ਸਾਨੂੰ ਇੱਕ-ਦੂਜੇ ਨਾਲ ਵੀ ਪਿਆਰ ਨਾਲ ਰਹਿਣਾ ਚਾਹੀਦਾ ਹੈ।''
ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਸਮੇਂ ਆਪਣੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਹੈ। ਇਹ ਅੰਮ੍ਰਿਤਕਾਲ ਸਾਨੂੰ ਨਵੇਂ ਸੰਕਲਪਾਂ ਨਾਲ ਹੀ, ਉਨ੍ਹਾਂ ਵਿਅਕਤੀਆਂ ਨੂੰ ਯਾਦ ਕਰਨ ਦੀ ਪ੍ਰੇਰਣਾ ਦਿੰਦਾ ਹੈ, ਜਿਨ੍ਹਾਂ ਨੇ ਲੋਕ ਚੇਤਨਾ ਜਾਗਰੂਕ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਅੱਜ ਦੀ ਪੀੜ੍ਹੀ ਨੂੰ ਉਨ੍ਹਾਂ ਬਾਰੇ ਜਾਣਨ ਦੀ ਬਹੁਤ ਲੋੜ ਹੈ।
ਮੋਦੀ ਨੇ ਕਿਹਾ, 'ਜਿਹੜੇ ਲੋਕ ਗੁਜਰਾਤ ਬਾਰੇ ਘੱਟ ਜਾਣਦੇ ਹਨ, ਉਨ੍ਹਾਂ ਨੂੰ ਮੈਂ ਅੱਜ ਵੱਲਭ ਵਿਦਿਆਨਗਰ ਬਾਰੇ ਦੱਸਣਾ ਚਾਹੁੰਦਾ ਹਾਂ। ਤੁਹਾਡੇ ਵਿੱਚੋਂ ਕਈ ਲੋਕਾਂ ਨੂੰ ਪਤਾ ਹੋਵੇਗਾ, ਇਹ ਸਥਾਨ, ਕਰਮਸਦ-ਬਾਕਰੋਲ ਅਤੇ ਆਨੰਦ ਵਿੱਚਕਾਰ ਪੈਂਦਾ ਹੈ। ਇਸ ਸਥਾਨ ਨੂੰ ਇਸ ਲਈ ਵਿਕਸਤ ਕੀਤਾ ਗਿਆ ਸੀ ਕਿ ਤਾਂ ਸਿੱਖਿਆ ਦਾ ਪਸਾਰ ਕੀਤਾ ਜਾ ਸਕੇ, ਪਿੰਡ ਦੇ ਵਿਕਾਸ ਨਾਲ ਜੁੜੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ।'
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।