Home /News /national /

Gujarat Election Results: 'ਆਪ' ਨੇ ਨਤੀਜਿਆਂ ਤੋਂ ਪਹਿਲਾਂ ਹੀ ਲਾਇਆ ਪੋਸਟਰ, ਰਾਸ਼ਟਰੀ ਪਾਰਟੀ ਬਣਨ ਲਈ ਦਿੱਤੀ ਅਡਵਾਂਸ ਵਧਾਈ

Gujarat Election Results: 'ਆਪ' ਨੇ ਨਤੀਜਿਆਂ ਤੋਂ ਪਹਿਲਾਂ ਹੀ ਲਾਇਆ ਪੋਸਟਰ, ਰਾਸ਼ਟਰੀ ਪਾਰਟੀ ਬਣਨ ਲਈ ਦਿੱਤੀ ਅਡਵਾਂਸ ਵਧਾਈ

'ਆਪ' ਨੇ ਨਤੀਜਿਆਂ ਤੋਂ ਪਹਿਲਾਂ ਹੀ ਲਾਇਆ ਪੋਸਟਰ, ਰਾਸ਼ਟਰੀ ਪਾਰਟੀ ਬਣਨ ਲਈ ਦਿੱਤੀ ਵਧਾਈ

'ਆਪ' ਨੇ ਨਤੀਜਿਆਂ ਤੋਂ ਪਹਿਲਾਂ ਹੀ ਲਾਇਆ ਪੋਸਟਰ, ਰਾਸ਼ਟਰੀ ਪਾਰਟੀ ਬਣਨ ਲਈ ਦਿੱਤੀ ਵਧਾਈ

'ਆਪ' ਦੇ ਦਿੱਲੀ ਦਫ਼ਤਰ ਦੇ ਬਾਹਰ ਲੱਗੇ ਪੋਸਟਰ 'ਤੇ ਲਿਖਿਆ ਹੈ, 'ਸਾਰੇ ਦੇਸ਼ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪਾਰਟੀ ਬਣਨ 'ਤੇ ਵਧਾਈਆਂ।' ਇਹ ਪੋਸਟਰ ਗੁਜਰਾਤ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ 'ਆਪ' ਦੇ ਦਫ਼ਤਰ 'ਤੇ ਦੇਖਿਆ ਗਿਆ।

  • Share this:

ਆਮ ਆਦਮੀ ਪਾਰਟੀ (ਆਪ) ਨੂੰ ਭਰੋਸਾ ਹੈ ਕਿ ਗੁਜਰਾਤ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਜਾਵੇਗਾ। ਇਸ ਦੇ ਲਈ ਪਾਰਟੀ ਨੇ ਆਪਣੇ ਦਿੱਲੀ ਦਫਤਰ ਦੇ ਬਾਹਰ ਇੱਕ ਪੋਸਟਰ ਜਾਰੀ ਕੀਤਾ ਹੈ ਜਿਸ ਵਿੱਚ ਦੇਸ਼ ਦੇ ਲੋਕਾਂ ਨੂੰ ਇਸ ਲਈ ਪਹਿਲਾਂ ਤੋਂ ਵਧਾਈ ਦਿੱਤੀ ਗਈ ਹੈ।

'ਆਪ' ਦੇ ਦਿੱਲੀ ਦਫ਼ਤਰ ਦੇ ਬਾਹਰ ਲੱਗੇ ਪੋਸਟਰ 'ਤੇ ਲਿਖਿਆ ਹੈ, 'ਸਾਰੇ ਦੇਸ਼ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪਾਰਟੀ ਬਣਨ 'ਤੇ ਵਧਾਈਆਂ।' ਇਹ ਪੋਸਟਰ ਗੁਜਰਾਤ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ 'ਆਪ' ਦੇ ਦਫ਼ਤਰ 'ਤੇ ਦੇਖਿਆ ਗਿਆ।

ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਦਫ਼ਤਰ ਵਿੱਚ ਲਗਾਏ ਗਏ ਪੋਸਟਰਾਂ ਵਿੱਚ ਕਿਹਾ ਗਿਆ ਹੈ ਕਿ ਗੁਜਰਾਤ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਪਾਰਟੀ ਇੱਕ ਰਾਸ਼ਟਰੀ ਪਾਰਟੀ ਬਣਨ ਵਾਲੀ ਹੈ।

ਇੱਕ ਰਾਜਨੀਤਿਕ ਦਲ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਪ੍ਰਾਪਤ ਕਰਨ ਲਈ ਚਾਰ ਰਾਜਾਂ ਵਿਚ ਅਤੇ ਰਾਜ ਪਾਰਟੀ ਵਜੋਂ ਮਾਨਤਾ ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਵਿੱਚ ਘੱਟੋ-ਘੱਟ 2 ਸੀਟਾਂ ਜਿੱਤ ਕੇ 6 ਫੀਸਦੀ ਤੋਂ ਵੱਧ ਵੋਟ ਸ਼ੇਅਰ ਹਾਸਲ ਕਰਨਾ ਜ਼ਰੂਰੀ ਹੈ।

'ਆਪ' ਪੰਜਾਬ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਜਿੱਤ ਕੇ ਸੱਤਾ 'ਚ ਆਈ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਗੋਆ 'ਚ ਰਾਜ ਪਾਰਟੀ ਦਾ ਦਰਜਾ ਹਾਸਲ ਕੀਤਾ।

Published by:Gurwinder Singh
First published:

Tags: Aam Aadmi Party, Assembly Election Results, Election Results 2022, Gujarat, Gujarat Elections 2022