ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਸੂਰਤ ਵਿਚ ਕਿਹਾ ਹੈ ਕਿ 'ਅਸੀਂ ਚਾਹੁੰਦੇ ਹਾਂ ਕਿ ਗੁਜਰਾਤ ਦੇ ਲੋਕ ਸਾਨੂੰ ਦੱਸਣ ਕਿ ਅਗਲਾ ਮੁੱਖ ਮੰਤਰੀ ਕੌਣ ਹੋਣਾ ਚਾਹੀਦਾ ਹੈ।
ਇਸ ਲਈ ਅਸੀਂ ਇਕ ਨੰਬਰ ਤੇ ਇਕ ਈਮੇਲ ਆਈਡੀ ਜਾਰੀ ਕਰ ਰਹੇ ਹਾਂ। ਤੁਸੀਂ ਇਸ ਬਾਰੇ 3 ਨਵੰਬਰ ਸ਼ਾਮ 5 ਵਜੇ ਤੱਕ ਆਪਣੀ ਰਾਏ ਭੇਜ ਸਕਦੇ ਹੋ। ਅਸੀਂ 4 ਨਵੰਬਰ ਨੂੰ ਨਤੀਜਾ ਘੋਸ਼ਿਤ ਕਰਾਂਗੇ। ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਗੁਜਰਾਤ ਦੇ ਲੋਕ 3 ਨਵੰਬਰ ਸ਼ਾਮ 5 ਵਜੇ ਤੱਕ ਇੱਕ ਨੰਬਰ- 6357000360 ਉਤੇ SMS, whatsapp ਅਤੇ ਵਾਇਸ ਸੰਦੇਸ਼ ਭੇਜ ਕੇ ਆਪਣੀ ਰਾਏ ਦਰਜ ਕਰ ਸਕਦੇ ਹਨ। ਇਸ ਤੋਂ ਇਲਾਵਾ ਗੁਜਰਾਤ ਦੇ ਲੋਕ aapnocm@gmail.com ‘ਤੇ ਵੀ ਆਪਣੇ ਵਿਚਾਰ ਭੇਜ ਸਕਦੇ ਹੋ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 'ਗੁਜਰਾਤ ਵਿਚ ਇਸ ਤੋਂ ਪਹਿਲਾਂ ਵਿਜੇ ਰੂਪਾਨੀ ਮੁੱਖ ਮੰਤਰੀ ਸਨ। ਉਨ੍ਹਾਂ ਨੂੰ ਬਦਲ ਕੇ ਭੂਪੇਂਦਰ ਪਟੇਲ ਨੂੰ ਲਿਆਂਦਾ ਗਿਆ। ਅਜਿਹਾ ਕਿਉਂ ਕੀਤਾ ਗਿਆ? ਉਨ੍ਹਾਂ ਨੂੰ ਕਿਉਂ ਹਟਾਇਆ ਗਿਆ? ਇਸ ਤੋਂ ਪਹਿਲਾਂ ਵੀ ਜਦੋਂ ਵਿਜੇ ਰੂਪਾਨੀ ਨੂੰ ਲਿਆਂਦਾ ਗਿਆ ਸੀ, ਉਦੋਂ ਵੀ ਲੋਕਾਂ ਦੀ ਰਾਏ ਨਹੀਂ ਲਈ ਗਈ ਸੀ। ਇਸੇ ਤਰ੍ਹਾਂ ਜਦੋਂ ਭੂਪੇਂਦਰ ਪਟੇਲ ਨੂੰ ਲਿਆਂਦਾ ਗਿਆ ਸੀ ਤਾਂ ਕਿਸੇ ਤੋਂ ਵੀ ਇਹ ਵਿਚਾਰ ਨਹੀਂ ਲਿਆ ਗਿਆ ਸੀ ਕਿ ਵਿਜੇ ਰੂਪਾਨੀ ਨੂੰ ਹਟਾਇਆ ਜਾਵੇ ਜਾਂ ਨਹੀਂ?
ਕੇਜਰੀਵਾਲ ਨੇ ਕਿਹਾ ਕਿ 'ਅਸੀਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਜਿਹਾ ਸਰਵੇਖਣ ਕਰਵਾਇਆ ਸੀ। ਜਿਸ ਵਿੱਚ ਭਗਵੰਤ ਮਾਨ ਦਾ ਨਾਮ ਭਾਰੀ ਬਹੁਮਤ ਨਾਲ ਸਾਹਮਣੇ ਆਇਆ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਲਈ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਗਿਆ।
ਸੂਬੇ 'ਚ ਪਿਛਲੇ 27 ਸਾਲਾਂ ਤੋਂ ਸੱਤਾਧਾਰੀ ਭਾਜਪਾ ਉਤੇ ਹਮਲਾ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਆਪਣੇ ਲੰਬੇ ਸ਼ਾਸਨ ਦੌਰਾਨ ਕੋਈ ਵਿਕਾਸ ਨਹੀਂ ਕੀਤਾ। ਉਨ੍ਹਾਂ ਕੋਲ ਅਗਲੇ 5 ਸਾਲਾਂ ਲਈ ਵੀ ਕੋਈ ਵਿਕਾਸ ਯੋਜਨਾ ਨਹੀਂ ਹੈ।
ਗੁਜਰਾਤ ਦੇ ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ, ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਸਿਸਟਮ ਬਿਹਤਰ ਹੋ ਗਿਆ ਹੈ, ਜਨਤਾ ਦਾ ਮੁਫਤ ਇਲਾਜ ਹੋ ਰਿਹਾ ਹੈ। ਇਸ ਨਾਲ ਲੋਕਾਂ ਦੇ ਪੈਸੇ ਦੀ ਬਚਤ ਹੋਈ। ਸਰਕਾਰ ਨੇ ਗਰੀਬਾਂ ਦੀ ਭਲਾਈ ਲਈ ਕਈ ਯੋਜਨਾਵਾਂ ਚਲਾਈਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, AAP Punjab, Arvind Kejriwal, Bhagwant Mann