ਮੱਝਾਂ ਨੂੰ ਨਸ਼ਾ ਹੋਣ ਤੋਂ ਬਾਅਦ ਗੈਰ-ਕਾਨੂੰਨੀ ਸ਼ਰਾਬ ਵੇਚਣ ਦੇ ਮਾਮਲੇ 'ਚ ਗੁਜਰਾਤ ਦੇ ਤਿੰਨ ਕਿਸਾਨ ਗ੍ਰਿਫਤਾਰ

News18 Punjabi | Trending Desk
Updated: July 14, 2021, 7:06 PM IST
share image
ਮੱਝਾਂ ਨੂੰ ਨਸ਼ਾ ਹੋਣ ਤੋਂ ਬਾਅਦ ਗੈਰ-ਕਾਨੂੰਨੀ ਸ਼ਰਾਬ ਵੇਚਣ ਦੇ ਮਾਮਲੇ 'ਚ ਗੁਜਰਾਤ ਦੇ ਤਿੰਨ ਕਿਸਾਨ ਗ੍ਰਿਫਤਾਰ
ਮੱਝਾਂ ਨੂੰ ਨਸ਼ਾ ਹੋਣ ਤੋਂ ਬਾਅਦ ਗੈਰ-ਕਾਨੂੰਨੀ ਸ਼ਰਾਬ ਵੇਚਣ ਦੇ ਮਾਮਲੇ 'ਚ ਗੁਜਰਾਤ ਦੇ ਤਿੰਨ ਕਿਸਾਨ ਗ੍ਰਿਫਤਾਰ (ਸੰਕੇਤਿਕ ਤਸਵੀਰ)

  • Share this:
  • Facebook share img
  • Twitter share img
  • Linkedin share img
ਡ੍ਰਾਈ ਵੈਸਟਨ ਗੁਜਰਾਤ ਵਿੱਚ ਪੁਲਿਸ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ ਮੱਝਾਂ ਵੱਲੋਂ ਰੂੜੀ ਮਾਰਕਾ ਸ਼ਰਾਬ (hooch) ਦਾ ਨਸ਼ਾ ਕਰਵਾਉਣ ਤੇ ਨਾਜਾਇਜ ਸ਼ਰਾਬ ਵੇਚਣ ਦੇ ਦੇਸ਼ ਹੇਠ ਤਿੰਨ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਇਸ ਗੱਲ਼ ਦਾ ਖੁਲਾਸਾ ਉਦੋ ਹੋਇਆ ਜਦੋ ਇੱਕ ਸਥਾਨਕ ਵਿਅਕਤੀ ਦੀ ਮੱਝਾਂ ਅਜੀਬ ਹਰਕਤਾਂ ਕਰਨ ਲੱਗੀ ਜਿਸ ਦੀ ਜਾਂਚ ਲਈ ਉਸਨੇ ਡਾੱਕਟਰ ਨੂੰ ਬੁਲਾਇਆ ।ਇਹ ਜਾਣਕਾਰੀ ਸਥਾਨਿਕ ਪੁਲਿਸ ਅਧਿਕਾਰੀ ਦਲੀਪ ਸਿੰਘ ਬਲਦੇਵ ਨੇ ਏਐੱਫਪੀ ਨੂੰ ਦਿੱਤੀ ।

ਵੈਟਰਨਲ ਡਾਕਟਰ ਨੇ ਜਦੋਂ ਮੱਝਾਂ ਦੇ ਪਾਣੀ ਦੀ ਜਾਂਚ ਕੀਤੀ ਤਾਂ ਉਸਨੇ ਪਾਇਆ ਕਿ ਪਾਣੀ ਵਿੱਚੋਂ ਅਜੀਬ ਜਿਹੀ ਮੁਸ਼ਕ ਆ ਰਹੀ ਸੀ ਤੇ ਪਾਣੀ ਰੰਗਦਾਰ ਸੀ ।

ਇਸ ਤੋਂ ਬਾਅਦ ਪਤਾ ਚੱਲਿਆ ਕਿ ਇੱਕ ਆਦਮੀ ਨੇ ਪਾਣੀ ਦੇ ਵਿੱਚ (moonshine) ਸ਼ਰਾਬ ਦੀਆਂ ਬੋਤਲਾਂ ਉੱਥੇ ਛੁਪਾਈਆਂ ਹੋਈਆਂ ਸਨ ਤੇ ਜਿਹਨਾਂ ਵਿਚੋਂ ਕੁਝ ਬੋਤਲਾਂ ਟੁੱਟ ਗਈਆਂ ਤੇ ਜਿਸ ਨਾਲ਼ ਪਾਣੀ ਰੰਗਦਾਰ ਤੇ ਨਸ਼ੀਲਾ ਹੋ ਗਿਆ ।ਇਸ ਤੋਂ ਪਿਛੋਂ ਵੈਟਰਨ ਡਾੱਕਟਰ ਨੇ ਇਸ ਪੂਰੀ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ । ਪੁਲਿਸ ਨੇ ਸੋਮਵਾਰ ਨੂੰ ਰੇਡ ਮਾਰ ਕੇ 32,000 ਦੀਆਂ ਕੀਮਤ ਦੀਆਂ 100 ਬੋਤਲਾਂ ਰਿਕਵਰ ਕਰਕੇ ਤਿੰਨ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।
ਪ੍ਰਧਾਨ ਮੰਤਰੀ ਦੇ ਗ੍ਰਹਿ ਰਾਜ ਗੁਜਰਾਤ ਵਿੱਚ ਸ਼ਰਾਬ ਬਣਾਉਣ, ਵੇਚਣ , ਲਿਆਉਣ-ਲਿਜਾਣ ਤੇ ਖਰੀਦਣ ਦੀ ਮਨਾਹੀ ਹੈ । ਅਜਿਹਾ ਕਰਨ ਤੇ ਭਾਰੀ ਜੁਰਮਾਨੇ ਤੇ ਸਜਾ ਦੀ ਵੀ ਪ੍ਰਵਾਧਾਨ ਹੈ ।

ਇਸੇ ਦੌਰਾਨ ਗੁਜਰਾਤ ਤੋਂ ਬਹੁਤ ਦੂਰ ਮਿਨੀਸੋਟਾ ਵਿਚ ਇਕ ਕਾਟੋ (ਗਲਿਹਰੀ) ਇਕ ਨਾਸ਼ਪਾਤੀ ਖਾਣ ਤੋਂ ਬਾਅਦ ਅਚਾਨਕ ਨਸ਼ੇ ਵਿਚ ਆ ਗਈ । ਪਿਛਲੇ ਸਾਲ ਯੂ-ਟਿਊਬ 'ਤੇ ਇਸ ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਸੀ ਜਿਸ ਵਿਚ ਗਿਲਹਰੀ ਪੀਅਰ ਦਾ ਸੇਵਨ ਕਰਨ ਤੋਂ ਬਾਅਦ ਇਕ ਛੋਟੇ ਪਿਕਨਿਕ ਟੇਬਲ' ਤੇ ਲੜਖੜਾਉਦੀ ਹੋਈ ਵੇਖੀ ਜਾ ਸਕਦੀ ਹੈ ।

ਵੀਡੀਓ ਵਿੱਚ ਗਿਲਹਰੀ ਮੱਕੀ ਤੇ ਬੀਜਾਂ ਨੂੰ ਆਪਸ ਵਿੱਚ ਮਿਲਾਉਦੀ ਦਿਖਾਈ ਦੇ ਰਹੀ ਹੈ । ਉਸਨੇ ਨੇ ਆਪਣੇ ਸੰਤੁਲਨ ਨੂੰ ਕਾਇਮ ਰੱਖਣ ਲਈ ਕਟੋਰੇ ਦੇ ਕਿਨਾਰੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਇਹ ਦੁਬਾਰਾ ਆਸਪਾਸ ਦੇ ਰੁੱਖ ਦੇ ਸਿਖਰਾਂ ਵੱਲ ਘੁੰਮਦੀ ਹੋਈ ਪਿੱਛੇ ਵੱਲ ਭੱਜ ਗਈ। ਅੰਤ ਵਿੱਚ ਉਸਨੇ ਬੈਲੇਸ ਬਣਾ ਲਿਆ ਤੇ ਉਹ ਸਨੈਕਸ ਖਾਣ ਲੱਗ ਪਈ ।
Published by: Ashish Sharma
First published: July 14, 2021, 6:59 PM IST
ਹੋਰ ਪੜ੍ਹੋ
ਅਗਲੀ ਖ਼ਬਰ