• Home
 • »
 • News
 • »
 • national
 • »
 • GUJARAT FARMERS TO GET RS 1500 GOVERNMENT AID TO PURCHASE SMARTPHONES

ਗੁਜਰਾਤ: ਕਿਸਾਨਾਂ ਨੂੰ ਸਮਾਰਟਫ਼ੋਨ ਖਰੀਦਣ ਲਈ ਸਰਕਾਰ ਦੇਵੇਗੀ 1500 ਰੁਪਏ ਦੀ ਮਦਦ

 ਕਿਸਾਨਾਂ ਨੂੰ ਸਮਾਰਟਫ਼ੋਨ ਖਰੀਦਣ ਲਈ ਸਰਕਾਰ ਦੇਵੇਗੀ 1500 ਰੁਪਏ ਦੀ ਮਦਦ (ਸੰਕੇਤਿਕ ਤਸਵੀਰ)

ਕਿਸਾਨਾਂ ਨੂੰ ਸਮਾਰਟਫ਼ੋਨ ਖਰੀਦਣ ਲਈ ਸਰਕਾਰ ਦੇਵੇਗੀ 1500 ਰੁਪਏ ਦੀ ਮਦਦ (ਸੰਕੇਤਿਕ ਤਸਵੀਰ)

 • Share this:
  ਗੁਜਰਾਤ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਸਮਾਰਟ ਫੋਨ ਖਰੀਦਣ (Farmers to get Smartphone) ਲਈ 1,500 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਹੈ।

  ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਯੋਜਨਾ ਦਾ ਉਦੇਸ਼ ਕਿਸਾਨਾਂ ਨੂੰ ਸਮਾਰਟਫ਼ੋਨ ਖਰੀਦਣ ਲਈ ਪ੍ਰੇਰਿਤ ਕਰਨਾ ਹੈ, ਤਾਂ ਜੋ ਉਹ ਅਜਿਹੇ ਸਮੇਂ ਵਿੱਚ ਖੇਤੀ ਆਮਦਨ ਵਧਾਉਣ ਲਈ ਇਸ ਦੀ ਵਰਤੋਂ ਕਰ ਸਕਣ ਜਦੋਂ ਖੇਤੀਬਾੜੀ ਖੇਤਰ ਵਿੱਚ ਡਿਜੀਟਲ ਸੇਵਾ ਦਾ ਰੁਝਾਨ ਵਧ ਰਿਹਾ ਹੈ।

  ਰਾਜ ਦੇ ਖੇਤੀਬਾੜੀ, ਕਿਸਾਨ ਭਲਾਈ ਅਤੇ ਸਹਿਕਾਰਤਾ ਵਿਭਾਗ ਦੁਆਰਾ ਜਾਰੀ ਕੀਤੇ ਗਏ ਇੱਕ ਸਰਕਾਰੀ ਸੰਕਲਪ (ਜੀਆਰ) ਵਿੱਚ ਕਿਹਾ ਗਿਆ ਹੈ ਕਿ ਗੁਜਰਾਤ ਵਿੱਚ ਜ਼ਮੀਨ ਦਾ ਮਾਲਕ ਕੋਈ ਵੀ ਕਿਸਾਨ ਸਮਾਰਟਫ਼ੋਨ ਦੀ ਕੁੱਲ ਕੀਮਤ ਦਾ 10 ਪ੍ਰਤੀਸ਼ਤ (1,500 ਤੋਂ ਵੱਧ ਨਹੀਂ) ਦੀ ਸਹਾਇਤਾ ਲੈਣ ਲ਼ਈ 'ਆਈ-ਖੇਦੂਤ' ਵੈੱਬਸਾਈਟ 'ਤੇ ਅਪਲਾਈ ਕਰ ਸਕਦਾ ਹੈ।

  ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਇਹ ਸਹਾਇਤਾ ਸਿਰਫ ਸਮਾਰਟਫੋਨ ਲਈ ਉਪਲਬਧ ਹੈ ਅਤੇ ਇਹ ਹੋਰ ਡਿਵਾਈਸਾਂ ਜਿਵੇਂ ਕਿ ਪਾਵਰ ਬੈਕਅੱਪ ਡਿਵਾਈਸ, ਈਅਰਫੋਨ ਜਾਂ ਚਾਰਜਰ ਆਦਿ ਲਈ ਉਪਲਬਧ ਨਹੀਂ ਹੈ।

  ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਹੈ, ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਪਰ ਇਹ ਸਹੂਲਤ ਸੰਯੁਕਤ ਰੂਪ ਵਿੱਚ ਸਿਰਫ਼ ਇੱਕ ਲਾਭਪਾਤਰੀ ਨੂੰ ਮਿਲੇਗੀ। ਇਸ ਸਮਾਰਟਫ਼ੋਨ ਰਾਹੀਂ ਕਿਸਾਨ ਨੂੰ ਮੌਸਮ ਦੀ ਭਵਿੱਖਬਾਣੀ, ਸੰਭਾਵੀ ਕੀੜਿਆਂ ਦੇ ਸੰਕਰਮਣ, ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ, ਆਧੁਨਿਕ ਖੇਤੀ ਤਕਨੀਕਾਂ ਅਤੇ ਮਾਹਿਰਾਂ ਦੀ ਰਾਏ ਆਦਿ ਬਾਰੇ ਜਾਣਕਾਰੀ ਹਾਸਲ ਕਰਨਾ ਆਸਾਨ ਹੋ ਜਾਵੇਗਾ।
  Published by:Gurwinder Singh
  First published: