ਨਵੀਂ ਦਿੱਲੀ: ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ। ਹਾਲਾਂਕਿ ਭਾਜਪਾ ਅਜੇ ਤੱਕ ਹਿਮਾਚਲ ਦੇ ਰੁਝਾਨਾਂ 'ਚ ਬਹੁਮਤ ਦੇ ਅੰਕੜੇ ਨੂੰ ਛੂਹਣ 'ਚ ਕਾਮਯਾਬ ਨਹੀਂ ਹੋ ਸਕੀ ਹੈ ਪਰ ਪਾਰਟੀ ਅੰਤਿਮ ਨਤੀਜਿਆਂ ਤੋਂ ਬਾਅਦ ਇਨ੍ਹਾਂ ਸਾਰਿਆਂ ਦਾ ਮੰਥਨ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅੱਜ ਸ਼ਾਮ 6 ਵਜੇ ਭਾਜਪਾ ਹੈੱਡਕੁਆਰਟਰ, ਮਿੰਟੋ ਰੋਡ ਜਾਣਗੇ। ਉੱਥੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਨਗੇ।
ਇਸ ਦੌਰਾਨ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਇੱਕ ਵਾਰ ਫਿਰ ਜ਼ਬਰਦਸਤ ਬਹੁਮਤ ਮਿਲ ਰਿਹਾ ਹੈ। ਸਾਰੀਆਂ ਸੀਟਾਂ ਦੇ ਸ਼ੁਰੂਆਤੀ ਰੁਝਾਨਾਂ 'ਚ ਭਾਜਪਾ 158 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਜਦਕਿ ਕਾਂਗਰਸ ਇਸ ਵਾਰ 16 'ਤੇ ਆ ਗਈ ਹੈ। ਦੂਜੇ ਪਾਸੇ ਸਰਕਾਰ ਬਣਾਉਣ ਦੀ ਸ਼ੇਖੀ ਮਾਰ ਰਹੀ ਆਮ ਆਦਮੀ ਪਾਰਟੀ ਨੂੰ ਇੱਥੇ ਸਿਰਫ਼ 5 ਸੀਟਾਂ 'ਤੇ ਹੀ ਬੜ੍ਹਤ ਮਿਲ ਰਹੀ ਹੈ। ਹਾਲਾਂਕਿ ਹੋਰਨਾਂ ਨੂੰ 3 ਸੀਟਾਂ 'ਤੇ ਬੜ੍ਹਤ ਮਿਲ ਰਹੀ ਹੈ।
ਹਿਮਾਚਲ ਪ੍ਰਦੇਸ਼ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਚੱਲ ਰਹੀ ਹੈ। ਕੁੱਲ 68 ਵਿਧਾਨ ਸਭਾ ਸੀਟਾਂ 'ਤੇ ਆਉਣ ਵਾਲੇ ਸ਼ੁਰੂਆਤੀ ਰੁਝਾਨਾਂ ਤੋਂ ਬਾਅਦ ਕਾਂਗਰਸ 38 ਸੀਟਾਂ 'ਤੇ ਅੱਗੇ ਹੈ। ਜਦਕਿ ਪਾਰਟੀ ਭਾਜਪਾ ਨੂੰ ਸਿਰਫ਼ 27 ਸੀਟਾਂ 'ਤੇ ਹੀ ਬੜ੍ਹਤ ਮਿਲ ਰਹੀ ਹੈ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਸ ਨੂੰ ਇਕ ਵੀ ਸੀਟ 'ਤੇ ਜਿੱਤ ਨਹੀਂ ਮਿਲੀ ਹੈ। ਹਾਲਾਂਕਿ ਹੋਰਨਾਂ ਨੂੰ 3 ਸੀਟਾਂ 'ਤੇ ਬੜ੍ਹਤ ਮਿਲ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Gujrat, Himachal, Narendra modi