ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ,ਦਰਅਸਲ ਸੋਮਵਾਰ ਸਵੇਰੇ ਇੱਕ ਘਰ ਦੇ ਵਿੱਚ ਅੱਗ ਲੱਗਣ ਦੇ ਨਾਲ,ਪਤੀ-ਪਤਨੀ ਅਤੇ ਉਨ੍ਹਾਂ ਦੇ 8 ਸਾਲਾਂ ਬੇਟੇ ਦੀ ਜ਼ਿੰਦਾ ਸੜ ਜਾਣ ਕਾਰਨ ਦਰਦਨਾਕ ਮੌਤ ਹੋ ਗਈ।
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਡਿਵੀਜ਼ਨਲ ਫਾਇਰ ਅਫ਼ਸਰ ਓਮ ਜਡੇਜਾ ਨੇ ਦੱਸਿਆ ਕਿ ਪਤੀ-ਪਤਨੀ ਅਤੇ ਉਨ੍ਹਾਂ ਦਾ ਬੇਟਾ ਅੱਗ ਲੱਗਣ ਮੌਕੇ ਪਹਿਲੀ ਮੰਜ਼ਿਲ 'ਤੇ ਅਤਪਣੇ ਬੈੱਡਰੂਮ ਦੇ ਵਿੱਚ ਸੁੱਤੇ ਹੋਏ ਸਨ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।
ਘਰ ਵਿੱਚ ਲੱਗੀ ਇਸ ਅੱਗ ਨੂੰ ਬੁਝਾੳਣ ਵਾਲੀ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਖੁਦਕੁਸ਼ੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜੋੜੇ ਨੇ ਕਮਰੇ ਨੂੰ ਗਰਮ ਰੱਖਣ ਲਈ ਹੀਟਰ ਜਾਂ ਹੋਰ ਸਾਧਨਾਂ ਦੀ ਵਰਤੋਂ ਕੀਤੀ ਹੋ ਸਕਦੀ ਹੈ ਅਤੇ ਹੋ ਸਕਦਾ ਹੈ ਕਿ ਕਿਸੇ ਨੇ ਅੱਗ ਲਗਾ ਕੇ ਉਨ੍ਹਾਂ ਨੂੰ ਫਸਾਇਆ ਹੋਵੇ। ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਸੀ।
ਫਾਇਰ ਬ੍ਰਿਗੇਡ ਦੇ ਅਧਿਕਾਰੀ ਜਡੇਜਾ ਨੇ ਦੱਸਿਆ ਕਿ ਜਦੋਂ ਬਚਾਅ ਟੀਮ ਘਰ ਵਿੱਚ ਦਾਖਲ ਹੋਈ ਤਾਂ ਉਨ੍ਹਾਂ ਨੂੰ ਡੁਪਲੈਕਸ ਦੀ ਪਹਿਲੀ ਮੰਜ਼ਿਲ 'ਤੇ ਬੈੱਡਰੂਮ ਦੇ ਦਰਵਾਜ਼ੇ ਕੋਲ ਤਿੰਨ ਲਾਸ਼ਾਂ ਪਈਆਂ ਹੋਈਆਂ ਬਰਾਮਦ ਹੋਈਆਂ ਸਨ। ਪੀੜਤਾਂ ਦੀ ਮੌਤ ਧੂੰਏਂ ਕਾਰਨ ਸਾਹ ਘੁੱਟਣ ਨਾਲ ਹੋਈ ਹੈ। ਜਡੇਜਾ ਨੇ ਦੱਸਿਆ ਕਿ ਮ੍ਰਿਤਕਾਂ ਦੇ ਸਰੀਰ ਦੇ ਕੁਝ ਹਿੱਸੇ ਸੜੇ ਹੋਏ ਮਿਲੇ ਹਨ।
ਇਸ ਹਾਦਸੇ ਦੇ ਵਿੱਚ ਮਾਰੇ ਗਏ ਮ੍ਰਿਤਕਾਂ ਦੀ ਪਛਾਣ 40 ਸਾਲਾਂ ਜੈੇਸ਼ ਵਾਘੇਲਾ, ਉਨ੍ਹਾਂ ਦੀ 35 ਸਾਲਾਂ ਪਤਨੀ ਹੰਸਾਬੇਨ ਅਤੇ 8 ਸਾਲਾਂ ਪੁੱਤਰ ਰੋਹਨ ਦੇ ਵਜੋਂ ਹੋਈ ਹੈ। ਫਿਲਹਾਲ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਜਡੇਜਾ ਨੇ ਦੱਸਿਆ ਕਿ ਅੱਗ ਘਰ ਦੇ ਹੋਰ ਹਿੱਸਿਆਂ 'ਚ ਫੈਲਣ ਤੋਂ ਪਹਿਲਾਂ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ahemdabad news, Family, Fire