ਗੁਜਰਾਤ: BJP ਦੇ ਗੜ੍ਹ 'ਚ ਸੇਂਧ, ਸੂਰਤ ਦਾ ਹੀਰਾ ਕਾਰੋਬਾਰੀ ਮਹੇਸ਼ ਸਵਾਨੀ 'ਆਪ' ਵਿਚ ਸ਼ਾਮਲ

News18 Punjabi | News18 Punjab
Updated: June 27, 2021, 3:47 PM IST
share image
ਗੁਜਰਾਤ: BJP ਦੇ ਗੜ੍ਹ 'ਚ ਸੇਂਧ, ਸੂਰਤ ਦਾ ਹੀਰਾ ਕਾਰੋਬਾਰੀ ਮਹੇਸ਼ ਸਵਾਨੀ 'ਆਪ' ਵਿਚ ਸ਼ਾਮਲ
ਗੁਜਰਾਤ: BJP ਦੇ ਗੜ੍ਹ 'ਚ ਸੇਂਧ, ਸੂਰਤ ਦਾ ਹੀਰਾ ਕਾਰੋਬਾਰੀ ਮਹੇਸ਼ ਸਵਾਨੀ 'ਆਪ' ਵਿਚ ਸ਼ਾਮਲ

  • Share this:
  • Facebook share img
  • Twitter share img
  • Linkedin share img
ਆਮ ਆਦਮੀ ਪਾਰਟੀ (Aam Aadmi Party)  ਦੀਆਂ ਤਿਆਰੀਆਂ ਨੂੰ ਵੇਖਦਿਆਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਜਲਦੀ ਹੀ ਦੂਸਰੇ ਰਾਜਾਂ ਵਿਚ ਵੀ ਆਪਣਾ ਵੱਡਾ ਦਾਅ ਖੇਡ ਸਕਦੀ ਹੈ। ਇਸ ਬਾਰੇ ਚਰਚਾ ਇਸ ਲਈ ਵੀ ਤੇਜ਼ ਹੋ ਗਈ ਹੈ ਕਿਉਂਕਿ ਅੱਜ ਸੂਰਤ (ਗੁਜਰਾਤ) ਦੇ ਵੱਡੇ ਹੀਰਾ ਵਪਾਰੀਆਂ ਵਿਚੋਂ ਇਕ ਮਹੇਸ਼ ਸਵਾਨੀ (Mahesh Savani) ਆਪ ਵਿਚ ਸ਼ਾਮਲ ਹੋਏ ਹਨ। ਮਨੀਸ਼ ਸਿਸੋਦੀਆ ਨੇ ਰਸਮੀ ਤੌਰ 'ਤੇ ਮਹੇਸ਼ ਸਵਾਨੀ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਦੇ ਇਸ ਵੱਡੇ ਉਦਯੋਗਪਤੀ ਦੇ ਇਸ ਤਰ੍ਹਾਂ ‘ਆਪ’ ਵਿਚ ਸ਼ਾਮਲ ਹੋਣ ਪਿੱਛੋਂ ਅਟਕਲਾਂ ਦਾ ਬਾਜ਼ਾਰ ਗਰਮ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ‘ਆਪ’ ਰਾਜ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਸੀਟਾਂ ‘ਤੇ ਉਮੀਦਵਾਰ ਖੜੇ ਕਰੇਗੀ।

ਦੱਸ ਦਈਏ ਕਿ ਗੁਜਰਾਤ ਵਿੱਚ ਰਾਜਨੀਤਿਕ ਤੌਰ ‘ਤੇ ਮਜ਼ਬੂਤ ​​ਪਾਟੀਦਾਰ ਭਾਈਚਾਰੇ ਤੋਂ ਆਉਣ ਵਾਲੇ 51 ਸਾਲਾ ਮਹੇਸ਼ ਸਵਾਨੀ ਸਾਲਾਂ ਤੋਂ ਗਰੀਬ ਲੜਕੀਆਂ ਦੇ ਵਿਆਹਾਂ ਦਾ ਆਯੋਜਨ ਕਰ ਰਹੇ ਹਨ। ਇਹੀ ਕਾਰਨ ਹੈ ਕਿ ਮਹੇਸ਼ ਸਵਾਨੀ ਦੀ ਆਪਣੇ ਖੇਤਰ ਵਿਚ ਵੱਖਰੀ ਪਛਾਣ ਹੈ।
ਮਹੇਸ਼ ਸਵਾਨੀ ਨੇ ‘ਆਪ’ ਵਿਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਉਹ ਸਮਾਜ ਸੇਵਾ ਦੇ ਵਿਸਥਾਰ ਦੇ ਇਰਾਦੇ ਨਾਲ ਰਾਜਨੀਤੀ ਵਿੱਚ ਦਾਖਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਨਾ ਸਿਰਫ ਸੂਰਤ ਲਈ ਬਲਕਿ ਪੂਰੇ ਗੁਜਰਾਤ ਲਈ ਕੰਮ ਕਰਨਾ ਚਾਹੁੰਦੇ ਹਨ।

ਦੱਸ ਦੇਈਏ ਕਿ ਅਗਲੇ ਸਾਲ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਆਮ ਆਦਮੀ ਪਾਰਟੀ ਨੇ ਸਾਰੀਆਂ 182 ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਸਥਾਨਕ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ ਦੋ ਦਰਜਨ ਤੋਂ ਵੱਧ ਐਮਐਨਪੀ ਸੀਟਾਂ ‘ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਵਿੱਚ ਰੋਡ ਸ਼ੋਅ ਕੀਤਾ।
Published by: Gurwinder Singh
First published: June 27, 2021, 3:44 PM IST
ਹੋਰ ਪੜ੍ਹੋ
ਅਗਲੀ ਖ਼ਬਰ