Home /News /national /

ਗੁਜਰਾਤ ਨੂੰ "ਆਪ" ਦੀ ਮੁਫਤ ਬਿਜਲੀ ਦੀ ਗਰੰਟੀ ਖੂਬ ਪਸੰਦ ਆ ਰਹੀ ਹੈ, ਇਸ ਲਈ ਭਾਜਪਾ ਅੜਿੱਕੇ ਪਾਉਣ ਲੱਗੀ: ਕੇਜਰੀਵਾਲ

ਗੁਜਰਾਤ ਨੂੰ "ਆਪ" ਦੀ ਮੁਫਤ ਬਿਜਲੀ ਦੀ ਗਰੰਟੀ ਖੂਬ ਪਸੰਦ ਆ ਰਹੀ ਹੈ, ਇਸ ਲਈ ਭਾਜਪਾ ਅੜਿੱਕੇ ਪਾਉਣ ਲੱਗੀ: ਕੇਜਰੀਵਾਲ

(ਫਾਇਲ ਫੋਟੋ)

(ਫਾਇਲ ਫੋਟੋ)

ਦਿੱਲੀ ਦੀ ਕੇਜਰੀਵਾਲ ਸਰਕਾਰ ਅਤੇ ਉਪ ਰਾਜਪਾਲ ਵਿਚਾਲੇ ਟਕਰਾਅ ਇਕ ਵਾਰ ਫਿਰ ਦੇਖਣ ਨੂੰ ਮਿਲ ਰਿਹਾ ਹੈ। LG ਵਿਨੈ ਸਕਸੈਨਾ ਨੇ ਹੁਣ ਸਰਕਾਰ ਦੇ ਖਿਲਾਫ ਇੱਕ ਹੋਰ ਜਾਂਚ ਦੇ ਆਦੇਸ਼ ਦਿੱਤੇ ਹਨ। LG ਵਿਨੈ ਸਕਸੈਨਾ ਨੇ ਬਿਜਲੀ ਸਬਸਿਡੀ 'ਤੇ ਜਾਂਚ ਦੇ ਹੁਕਮ ਦਿੱਤੇ ਹਨ। ਐਲਜੀ ਨੇ ਬੀਐਸਈਐਸ ਨੂੰ ਦਿੱਤੀ ਜਾ ਰਹੀ ਬਿਜਲੀ ਸਬਸਿਡੀ ਵਿੱਚ ਕਥਿਤ ਬੇਨਿਯਮੀਆਂ ਬਾਰੇ ਮੁੱਖ ਸਕੱਤਰ ਤੋਂ ਇੱਕ ਹਫ਼ਤੇ ਵਿੱਚ ਜਾਂਚ ਰਿਪੋਰਟ ਮੰਗੀ ਹੈ।

ਹੋਰ ਪੜ੍ਹੋ ...
  • Share this:

    ਦਿੱਲੀ ਦੀ ਕੇਜਰੀਵਾਲ ਸਰਕਾਰ ਅਤੇ ਉਪ ਰਾਜਪਾਲ ਵਿਚਾਲੇ ਟਕਰਾਅ ਇਕ ਵਾਰ ਫਿਰ ਦੇਖਣ ਨੂੰ ਮਿਲ ਰਿਹਾ ਹੈ। LG ਵਿਨੈ ਸਕਸੈਨਾ ਨੇ ਹੁਣ ਸਰਕਾਰ ਦੇ ਖਿਲਾਫ ਇੱਕ ਹੋਰ ਜਾਂਚ ਦੇ ਆਦੇਸ਼ ਦਿੱਤੇ ਹਨ।

    LG ਵਿਨੈ ਸਕਸੈਨਾ ਨੇ ਬਿਜਲੀ ਸਬਸਿਡੀ 'ਤੇ ਜਾਂਚ ਦੇ ਹੁਕਮ ਦਿੱਤੇ ਹਨ। ਐਲਜੀ ਨੇ ਬੀਐਸਈਐਸ ਨੂੰ ਦਿੱਤੀ ਜਾ ਰਹੀ ਬਿਜਲੀ ਸਬਸਿਡੀ ਵਿੱਚ ਕਥਿਤ ਬੇਨਿਯਮੀਆਂ ਬਾਰੇ ਮੁੱਖ ਸਕੱਤਰ ਤੋਂ ਇੱਕ ਹਫ਼ਤੇ ਵਿੱਚ ਜਾਂਚ ਰਿਪੋਰਟ ਮੰਗੀ ਹੈ।

    ਉਧਰ, ਅਰਵਿੰਦ ਕੇਜਰੀਵਾਲ ਨੇ ਭਾਜਪਾ ਉਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਆਖਿਆ ਹੈ ਕਿ ਗੁਜਰਾਤ ਨੂੰ "ਆਪ" ਦੀ ਮੁਫਤ ਬਿਜਲੀ ਦੀ ਗਰੰਟੀ ਖੂਬ ਪਸੰਦ ਆ ਰਹੀ ਹੈ। ਇਸ ਲਈ ਭਾਜਪਾ ਦਿੱਲੀ ਵਿੱਚ ਮੁਫਤ ਬਿਜਲੀ ਬੰਦ ਕਰਨਾ ਚਾਹੁੰਦੀ ਹੈ।

    ਦਿੱਲੀ ਦੇ ਲੋਕੋ, ਵਿਸ਼ਵਾਸ ਰੱਖੋ, ਮੈਂ ਤੁਹਾਡੀ ਮੁਫਤ ਬਿਜਲੀ ਕਿਸੇ ਵੀ ਹਾਲਤ ਵਿੱਚ ਬੰਦ ਨਹੀਂ ਹੋਣ ਦਿਆਂਗਾ।

    ਗੁਜਰਾਤ ਦੇ ਲੋਕੋ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜੇਕਰ ਸਰਕਾਰ ਬਣੀ ਤਾਂ 1 ਮਾਰਚ ਤੋਂ ਤੁਹਾਡੀ ਬਿਜਲੀ ਵੀ ਮੁਫਤ ਹੋ ਜਾਵੇਗੀ।

    ਦਰਅਸਲ, ਦਿੱਲੀ ਸਰਕਾਰ ਬਿਜਲੀ ਖਪਤਕਾਰਾਂ ਨੂੰ ਬਿਜਲੀ 'ਤੇ ਸਬਸਿਡੀ ਦਿੰਦੀ ਹੈ। 200 ਯੂਨਿਟ ਤੱਕ ਮੁਫਤ ਬਿਜਲੀ ਦਿੱਤੀ ਜਾਂਦੀ ਹੈ। ਇੱਕ ਮਹੀਨੇ ਵਿੱਚ 201 ਤੋਂ 400 ਯੂਨਿਟ ਤੱਕ ਬਿਜਲੀ ਦੀ ਖਪਤ 'ਤੇ 50 ਫੀਸਦੀ ਸਬਸਿਡੀ ਮਿਲਦੀ ਹੈ। ਖਪਤਕਾਰਾਂ ਦੀ ਬਜਾਏ ਸਰਕਾਰ ਸਰਕਾਰੀ ਖ਼ਜ਼ਾਨੇ ਵਿੱਚੋਂ ਬਿਜਲੀ ਕੰਪਨੀਆਂ ਨੂੰ ਇਹ ਬਿੱਲ ਅਦਾ ਕਰਦੀ ਹੈ। ਪਰ ਹੁਣ LG ਨੇ ਬਿਜਲੀ ਸਬਸਿਡੀ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਹੁਕਮ ਦਿੱਤੇ ਹਨ।

    Published by:Gurwinder Singh
    First published:

    Tags: Arvind Kejriwal, Punjab BJP