ਗੁਜਰਾਤ ਨਿਗਮ ਚੋਣਾਂ ਦੇ ਨਤੀਜਿਆਂ ਤੋਂ AAP ਹੋਈ ਬਾਗੋਬਾਗ, ਕਿਹਾ- ਜਨਤਾ ਨੇ ਕਾਂਗਰਸ ਨੂੰ ਨਕਾਰ ਦਿੱਤਾ

News18 Punjabi | News18 Punjab
Updated: February 23, 2021, 6:28 PM IST
share image
ਗੁਜਰਾਤ ਨਿਗਮ ਚੋਣਾਂ ਦੇ ਨਤੀਜਿਆਂ ਤੋਂ AAP ਹੋਈ ਬਾਗੋਬਾਗ, ਕਿਹਾ- ਜਨਤਾ ਨੇ ਕਾਂਗਰਸ ਨੂੰ ਨਕਾਰ ਦਿੱਤਾ
ਗੁਜਰਾਤ ਨਿਗਮ ਚੋਣਾਂ ਦੇ ਨਤੀਜਿਆਂ ਤੋਂ AAP ਹੋਈ ਬਾਗੋਬਾਗ, ਕਿਹਾ- ਜਨਤਾ ਨੇ ਕਾਂਗਰਸ ਨੂੰ ਨਕਾਰ ਦਿੱਤਾ

  • Share this:
  • Facebook share img
  • Twitter share img
  • Linkedin share img
ਗੁਜਰਾਤ ਨਗਰ ਨਿਗਮ ਚੋਣਾਂ ਦੇ ਨਤੀਜਿਆਂ (Gujarat Municipal Elections Result) ਤੋਂ ਆਮ ਆਦਮੀ ਪਾਰਟੀ ਦੇ ਹੌਸਲੇ ਬੁਲੰਦ ਹਨ। ਪਾਰਟੀ ਸੂਰਤ ਤੋਂ 25 ਸੀਟਾਂ ਉਤੇ ਜਿੱਤ ਹਾਸਲ ਕਰਕੇ ਭਾਜਪਾ ਤੋਂ ਬਾਅਦ ਵੱਡੀ ਧਿਰ ਵਜੋਂ ਉਭਰੀ ਹੈ, ਜਦ ਕਿ ਕਾਂਗਰਸ ਦਾ ਉਥੋਂ ਖਾਤਾ ਵੀ ਨਹੀਂ ਖੁੱਲ਼ਿਆ। ਜਦਕਿ ਰਾਜਕੋਟ ਤੋਂ 13 ਅਤੇ ਅਹਿਮਦਾਬਾਦ ਵਿਚ 16 ਸੀਟਾਂ ਉਤੇ ਦੂਜੇ ਨੰਬਰ 'ਤੇ ਹੈ। ਆਮ ਆਦਮੀ ਪਾਰਟੀ ਗੁਜਰਾਤ ਚੋਣ ਰੁਝਾਨਾਂ ਤੋਂ ਬਾਗੋਬਾਗ ਹੈ।

ਸਾਰੇ ਛੇ ਨਗਰ ਨਿਗਮਾਂ ਅਹਿਮਦਾਬਾਦ, ਸੂਰਤ, ਵਡੋਦਰਾ, ਰਾਜਕੋਟ, ਭਾਵਨਗਰ ਅਤੇ ਜਾਮਨਗਰ ਵਿਚ ਵੋਟਾਂ ਦੀ ਗਿਣਤੀ ਅਜੇ ਜਾਰੀ ਹੈ। ਹਾਲਾਂਕਿ ਬਾਡੀ ਚੋਣਾਂ ਦੀ ਸਥਿਤੀ ਸਪੱਸ਼ਟ ਹੋ ਗਈ ਹੈ। ਸਾਰੇ ਮਹਾਂਨਗਰਾਂ ਵਿੱਚ ਭਾਜਪਾ ਨੇ ਬਹੁਮਤ ਹਾਸਿਲ ਕਰ ਲਿਆ ਹੈ, ਪਰ ਅੰਤਮ ਨਤੀਜੇ ਰਾਤ ਤੱਕ ਆਉਣ ਦੀ ਉਮੀਦ ਹੈ।

ਆਮ ਆਦਮੀ ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਰੁਝਾਨਾਂ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਰੁਝਾਨ ਆਮ ਆਦਮੀ ਪਾਰਟੀ ਲਈ ਹੈਰਾਨ ਕਰਨ ਵਾਲੇ ਹਨ। ਸੂਰਤ ਮਿਊਂਸਪਲ ਕਾਰਪੋਰੇਸ਼ਨ ਵਿਚ 25 ਸੀਟਾਂ 'ਤੇ ਜਿੱਤ ਹਾਸਲ ਹੋ ਗਈ ਹੈ।
ਸੂਰਤ ਕਾਰਪੋਰੇਸ਼ਨ ਵਿਚ ‘ਆਪ’ ਕਾਂਗਰਸ ਨੂੰ ਪਛਾੜ ਕੇ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਸੌਰਭ ਭਾਰਦਵਾਜ ਨੇ ਕਿਹਾ ਕਿ ਇਸ ਰੁਝਾਨ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਸੂਰਤ ਨਗਰ ਨਿਗਮ ਦੀ ਪਹਿਲੀ ਧਿਰ ਭਾਜਪਾ ਹੈ, ਦੂਸਰੀ  ‘ਆਪ’ ਹੈ। ਜਨਤਾ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ਉਹ ਤੀਜੇ ਨੰਬਰ 'ਤੇ ਖਿਸਕ ਗਈ ਹੈ।
Published by: Gurwinder Singh
First published: February 23, 2021, 6:23 PM IST
ਹੋਰ ਪੜ੍ਹੋ
ਅਗਲੀ ਖ਼ਬਰ