Home /News /national /

ਪਾਕਿ ਤੱਟ ਰੱਖਿਅਕਾਂ ਨੇ ਭਾਰਤੀ ਕਿਸ਼ਤੀ ਸਣੇ 6 ਮਛੇਰੇ ਕੀਤੇ ਅਗ਼ਵਾ, ਗੋਲੀਬਾਰੀ 'ਚ 1 ਦੀ ਮੌਤ

ਪਾਕਿ ਤੱਟ ਰੱਖਿਅਕਾਂ ਨੇ ਭਾਰਤੀ ਕਿਸ਼ਤੀ ਸਣੇ 6 ਮਛੇਰੇ ਕੀਤੇ ਅਗ਼ਵਾ, ਗੋਲੀਬਾਰੀ 'ਚ 1 ਦੀ ਮੌਤ

ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 1 ਮਛੇਰੇ ਦੀ ਮੌਤ ਹੋ ਗਈ ਹੈ, ਜਦੋਂ ਕਿ ਇਸ ਗੋਲੀਬਾਰੀ ਵਿੱਚ ਕਈ ਜ਼ਖਮੀ ਦੱਸੇ ਜਾ ਰਹੇ ਹਨ। ਟੀਵੀ ਰਿਪੋਰਟਾਂ ਮੁਤਾਬਕ ਜ਼ਖਮੀਆਂ ਨੂੰ ਇਲਾਜ ਲਈ ਦਵਾਰਕਾ ਦੇ ਹਸਪਤਾਲ ਭੇਜਿਆ ਗਿਆ ਹੈ।

  • Share this:

    ਗਾਂਧੀਨਗਰ (ਗੁਜਰਾਤ): ਸਰਹੱਦ ਤੋਂ ਬਾਅਦ ਹੁਣ ਪਾਕਿਸਤਾਨ (Pakistan) ਨੇ ਤੱਟੀ ਇਲਾਕਿਆਂ ਵਿੱਚ ਭਾਰਤ ਵਿਰੁੱਧ ਕਾਰਵਾਈ ਕੀਤੀ ਹੈ। ਐਤਵਾਰ ਨੂੰ ਪਾਕਿਸਤਾਨ ਦੇ ਤੱਟ ਰੱਖਿਅਕਾਂ ਨੇ 1 ਭਾਰਤੀ ਕਿਸ਼ਤੀ ਸਮੇਤ 6 ਭਾਰਤੀ ਮਛੇਰਿਆਂ ਨੂੰ ਅਗ਼ਵਾ ਕੀਤਾ ਹੈ। ਮਛੇਰਿਆਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਦੌਰਾਨ ਪਾਕਿਸਤਾਨ ਵੱਲੋਂ ਅੰਨ੍ਹੇਵਾਹ ਗੋਲੀਬਾਰੀ (Firing) ਵੀ ਕੀਤੀ ਗਈ, ਜਿਸ ਵਿੱਚ 1 ਦੀ ਮੌਤ ਹੋ ਗਈ, ਜਦਕਿ ਇੱਕ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ IMBL ਨਜ਼ਦੀਕ ਵਾਪਰੀ।

    ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 1 ਮਛੇਰੇ ਦੀ ਮੌਤ ਹੋ ਗਈ ਹੈ, ਜਦੋਂ ਕਿ ਇਸ ਗੋਲੀਬਾਰੀ ਵਿੱਚ ਕਈ ਜ਼ਖਮੀ ਦੱਸੇ ਜਾ ਰਹੇ ਹਨ। ਟੀਵੀ ਰਿਪੋਰਟਾਂ ਮੁਤਾਬਕ ਜ਼ਖਮੀਆਂ ਨੂੰ ਇਲਾਜ ਲਈ ਦਵਾਰਕਾ ਦੇ ਹਸਪਤਾਲ ਭੇਜਿਆ ਗਿਆ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ਨੇ ਸਰਹੱਦੀ ਖੇਤਰ 'ਚ ਅਜਿਹੀ ਹਰਕਤ ਕੀਤੀ ਹੈ। ਪਾਕਿਸਤਾਨ ਸਰਹੱਦ (Pakistan Border) 'ਤੇ ਵੀ ਸਮੁੰਦਰੀ ਸਰਹੱਦ 'ਤੇ ਅਜਿਹੀਆਂ ਕਾਰਵਾਈਆਂ ਕਰਦਾ ਰਹਿੰਦਾ ਹੈ।

    ਪਿਛਲੇ ਸਾਲ ਅਪ੍ਰੈਲ 'ਚ ਵੀ ਪਾਕਿਸਤਾਨੀ ਮਰੀਨ ਨੇ ਗੁਜਰਾਤ ਦੇ ਸਮੁੰਦਰੀ ਖੇਤਰ 'ਚ ਸਮੁੰਦਰੀ ਸਰਹੱਦ ਨੇੜੇ ਦੋ ਕਿਸ਼ਤੀਆਂ 'ਤੇ ਗੋਲੀਬਾਰੀ ਕੀਤੀ ਸੀ। ਉਸ ਸਮੇਂ ਕਿਸ਼ਤੀ 'ਤੇ 8 ਲੋਕ ਵੀ ਸਵਾਰ ਸਨ। ਉਦੋਂ ਇਸ ਗੋਲੀਬਾਰੀ ਵਿੱਚ ਉੱਤਰ ਪ੍ਰਦੇਸ਼ ਦਾ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਉਦੋਂ ਵੀ ਇਹ ਦੋਵੇਂ ਕਿਸ਼ਤੀਆਂ (Boats) ਦਵਾਰਕਾ ਵਿੱਚ ਸਮੁੰਦਰੀ ਖੇਤਰ ਵਿੱਚ ਸਨ। ਉਧਰ, ਦਵਾਰਕਾ ਦੇ ਐਸਪੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਿਸ਼ਤੀਆਂ, ਸਮੁੰਦਰੀ ਸੀਮਾ ਪਾਰ ਕਰ ਗਈਆਂ ਹੋਣ, ਜਿਸ ਤੋਂ ਬਾਅਦ ਪਾਕਿਸਤਾਨੀ ਮਰੀਨ (Pakistan Marine) ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਹੋਵੇਗੀ।

    ਇਸ ਸਬੰਧੀ ਮਛੇਰਿਆਂ ਨੇ ਆਪਣੇ ਰੇਡੀਓ ਸੈੱਟਾਂ ਤੋਂ ਭਾਰਤੀ ਤੱਟ ਰੱਖਿਅਕ ਨੂੰ ਵੀ ਪੂਰੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਹਮਰੁਤਬਾ ਕੋਲ ਮਾਮਲਾ ਉਠਾਇਆ। ਬਾਅਦ ਵਿੱਚ ਪਾਕਿਸਤਾਨ ਮਰੀਨ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਦੋ ਕਿਸ਼ਤੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਤੋਂ ਬਾਅਦ ਗੱਲਬਾਤ ਤੋਂ ਬਾਅਦ ਉਸ ਨੂੰ ਭਾਰਤ ਵਾਪਸ ਲਿਆਂਦਾ ਗਿਆ।

    Published by:Krishan Sharma
    First published:

    Tags: Boat, Firing, Fishermen, Gujarat, Kidnapping, Pakistan