ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ 'ਚ ਸਾਬਰਮਤੀ ਨਦੀ 'ਤੇ ਪੈਦਲ ਯਾਤਰੀਆਂ ਲਈ ਅਟਲ ਪੁਲ ਦਾ ਉਦਘਾਟਨ ਕੀਤਾ। ਅਟਲ ਪੁਲ ਦੀ ਪ੍ਰਸ਼ੰਸਾ ਕਰਦਿਆਂ ਪੀਐਮ ਮੋਦੀ ਨੇ ਕਿਹਾ, 'ਇਹ ਪੁਲ ਨਾ ਸਿਰਫ਼ ਸਾਬਰਮਤੀ ਨਦੀ ਦੇ ਦੋ ਕਿਨਾਰਿਆਂ ਨੂੰ ਜੋੜ ਰਿਹਾ ਹੈ, ਬਲਕਿ ਇਹ ਡਿਜ਼ਾਈਨ ਅਤੇ ਨਵੀਨਤਾ ਦੇ ਮਾਮਲੇ ਵਿੱਚ ਵੀ ਬੇਮਿਸਾਲ ਹੈ। ਗੁਜਰਾਤ ਦੇ ਮਸ਼ਹੂਰ ਪਤੰਗ ਉਤਸਵ ਦਾ ਵੀ ਇਸ ਦੇ ਡਿਜ਼ਾਈਨ 'ਚ ਧਿਆਨ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਸ਼ਨੀਵਾਰ ਤੋਂ ਸੂਬੇ ਦੇ ਦੋ ਦਿਨਾਂ ਦੌਰੇ 'ਤੇ ਹਨ।
ਇਸ ਫੁੱਟ ਓਵਰ ਬ੍ਰਿਜ ਦਾ ਨਿਰਮਾਣ ਅਹਿਮਦਾਬਾਦ ਨਗਰ ਨਿਗਮ ਵੱਲੋਂ ਕੀਤਾ ਗਿਆ ਹੈ ਅਤੇ ਇਸ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ 'ਤੇ ਰੱਖਿਆ ਗਿਆ ਹੈ। ਇੱਕ ਆਕਰਸ਼ਕ ਡਿਜ਼ਾਈਨ ਅਤੇ LED ਰੋਸ਼ਨੀ ਨਾਲ ਲੈਸ, ਇਹ ਪੁਲ ਲਗਭਗ 300 ਮੀਟਰ ਲੰਬਾ ਅਤੇ 14 ਮੀਟਰ ਚੌੜਾ ਹੈ ਅਤੇ ਰਿਵਰਫ੍ਰੰਟ ਦੇ ਪੱਛਮੀ ਸਿਰੇ 'ਤੇ ਫੁੱਲਾਂ ਦੇ ਬਾਗ ਅਤੇ ਪੂਰਬੀ ਸਿਰੇ 'ਤੇ ਕਲਾ ਅਤੇ ਸੱਭਿਆਚਾਰ ਕੇਂਦਰ ਨੂੰ ਜੋੜਦਾ ਹੈ।
ਪੈਦਲ ਚੱਲਣ ਵਾਲਿਆਂ ਤੋਂ ਇਲਾਵਾ ਸਾਈਕਲ ਸਵਾਰ ਵੀ ਨਦੀ ਪਾਰ ਕਰਨ ਲਈ ਇਸ ਪੁਲ ਦੀ ਵਰਤੋਂ ਕਰ ਸਕਦੇ ਹਨ। ਇਸ ਪੁਲ ਦੇ ਨਿਰਮਾਣ ਵਿੱਚ 2,600 ਮੀਟ੍ਰਿਕ ਟਨ ਸਟੀਲ ਪਾਈਪ ਦੀ ਵਰਤੋਂ ਕੀਤੀ ਗਈ ਹੈ ਅਤੇ ਰੇਲਿੰਗ ਕੱਚ ਅਤੇ ਸਟੀਲ ਦੀ ਬਣੀ ਹੋਈ ਹੈ। ਅਟਲ ਪੁਲ ਦਾ ਫਰਸ਼ ਲੱਕੜ ਅਤੇ ਗ੍ਰੇਨਾਈਟ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਨਰਿੰਦਰ ਮੋਦੀ ਨੇ ਨੂੰ ਅਹਿਮਦਾਬਾਦ ਦੇ ਸਾਬਰਮਤੀ ਪੁਲ 'ਤੇ 'ਖਾਦੀ ਉਤਸਵ' ਨੂੰ ਸੰਬੋਧਨ ਕਰ ਕੇ ਆਪਣੇ ਦੋ ਦਿਨਾਂ ਗੁਜਰਾਤ ਦੌਰੇ ਦੀ ਸ਼ੁਰੂਆਤ ਕੀਤੀ।
ਪੀਐਮ ਮੋਦੀ ਨੇ ਕਿਹਾ, '7500 ਭੈਣਾਂ ਅਤੇ ਧੀਆਂ ਨੇ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਇਕੱਠੇ ਚਰਖੇ 'ਤੇ ਧਾਗਾ ਕੱਤ ਕੇ ਇੱਕ ਨਵਾਂ ਇਤਿਹਾਸ ਰਚਿਆ ਹੈ। ਇਹ ਮੇਰੀ ਚੰਗੀ ਕਿਸਮਤ ਹੈ ਕਿ ਮੈਨੂੰ ਵੀ ਚਰਖਾ ਕੱਤਣ ਦਾ ਮੌਕਾ ਮਿਲਿਆ। ਖਾਦੀ ਦਾ ਇਹੀ ਧਾਗਾ ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ, ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਪ੍ਰੇਰਨਾ ਦਾ ਸਰੋਤ ਬਣ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gujarat, Modi government, Narendra modi, PM Modi