ਸਾਇਬਰ ਠੱਗ ਦੇ ਘਰ ਪੁਲਿਸ ਦੀ ਛਾਪੇਮਾਰੀ, ਲੱਖਾਂ ਦੀ ਨਗਦੀ ਤੇ ਗਹਿਣੇ ਬਰਾਮਦ

News18 Punjabi | News18 Punjab
Updated: February 16, 2020, 12:39 PM IST
share image
ਸਾਇਬਰ ਠੱਗ ਦੇ ਘਰ ਪੁਲਿਸ ਦੀ ਛਾਪੇਮਾਰੀ, ਲੱਖਾਂ ਦੀ ਨਗਦੀ ਤੇ ਗਹਿਣੇ ਬਰਾਮਦ
ਸਾਇਬਰ ਠੱਗ ਦੇ ਘਰ ਪੁਲਿਸ ਦੀ ਛਾਪੇਮਾਰੀ, ਲੱਖਾਂ ਦੀ ਨਗਦੀ ਤੇ ਗਹਿਣੇ ਬਰਾਮਦ

ਇਸ ਛਾਪੇਮਾਰੀ ਦੌਰਾਨ ਸਾਇਬਰ ਠੱਗ ਦੇ ਘਰੋਂ ਪੁਲਿਸ ਨੇ 37 ਲੱਖ ਦੀ ਨਕਦੀ, ਸੋਨੇ ਚਾਂਦੀ ਦੇ ਗਹਿਣੇ, 19 ਬੈਂਕ ਪਾਸਬੁਕ, 48 ਸਿਮ ਕਾਰਡ, 10 ਮੋਬਾਇਲ ਫੋਨ ਸਮੇਤ ਇਕ ਬੁਲੇਟ ਮੋਟਰਸਾਇਕਲ ਬਰਾਮਦ ਕੀਤਾ ਹੈ

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਮਹੋਬਾ ਜਿਲ੍ਹੇ ਵਿਚ ਗੁਜਰਾਤ ਪੁਲਿਸ ਦੀ ਸਾਇਬਰ ਕ੍ਰਾਈਮ ਟੀਮ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਸਾਇਬਰ ਠੱਗ ਦੇ ਘਰ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਸਾਇਬਰ ਠੱਗ ਦੇ ਘਰੋਂ ਪੁਲਿਸ ਨੇ 37 ਲੱਖ ਦੀ ਨਕਦੀ, ਸੋਨੇ ਚਾਂਦੀ ਦੇ ਗਹਿਣੇ, 19 ਬੈਂਕ ਪਾਸਬੁਕ, 48 ਸਿਮ ਕਾਰਡ, 10 ਮੋਬਾਇਲ ਫੋਨ ਸਮੇਤ ਇਕ ਬੁਲੇਟ ਮੋਟਰ ਸਾਇਕਲ ਬਰਾਮਦ ਕੀਤੇ ਗਏ ਹਨ।

ਮਹੋਬਾ ਸ਼ਹਿਰ ਕੋਤਵਾਲੀ,  ਸੁਭਾਸ਼ ਨਗਰ ਸਥਿਤ ਰਾਜੂ ਸਿੰਘ ਅਤੇ ਸਾਗਰ ਸਿੰਘ ਦੇ ਮਕਾਨ ’ਚ ਭਾਰੀ ਪੁਲਿਸ ਬਲ ਦੇ ਨਾਲ ਛਾਪੇਮਾਰੀ ਕੀਤੀ ਗਈ। ਕਰੀਬ 10 ਘੰਟੇ ਦੀ ਤਲਾਸ਼ੀ ਤੋਂ ਬਾਅਦ ਪੁਲਿਸ ਨੇ ਕਾਫੀ ਨਗਦੀ ਤੇ ਸੋਨੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ।

ਸਾਇਬਰ ਠੱਗ ਕਰੋੜਾਂ ਰੁਪਏ ਹੜੱਪ ਚੁੱਕਾ ਹੈ
ਗੁਜਰਾਤ ਸਾਇਬਰ ਕ੍ਰਾਇਮ ਦੇ ਐਸਪੀ ਨੇ ਦੱਸਿਆ ਕਿ ਮਹੋਬਾ ਵਿਚ ਰਹਿਣ ਵਾਲਾ ਰਾਜੂ ਸਿੰਘ, ਉਸ ਦਾ ਭਰਾ ਸਾਗਰ ਸਿੰਘ ਆਪਣੇ ਇਕ ਸਾਥੀ ਆਸਿਫ ਦੇ ਨਾਲ ਮਿਲ ਕੇ ਕਈ ਦਿਨਾਂ ਤੋਂ ਸਾਇਬਰ ਕ੍ਰਾਇਮ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ।

ਇਹ ਸਾਰੇ ਗੁਜਰਾਤ ਵਿਚ ਪੈਟਰੋਲ ਪੰਪ ਦਿਲਵਾਉਣ ਦੇ ਨਾਂ ਉਤੇ ਲੋਕਾਂ ’ਚ ਲੱਖਾਂ ਰੁਪਏ ਦੀ ਠੱਗੀ ਕਰ ਕਰੋੜਾਂ ਰੁਪਏ ਹੜੱਪ ਚੁੱਕਾ ਹੈ।  ਖੈਰ, ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
First published: February 16, 2020
ਹੋਰ ਪੜ੍ਹੋ
ਅਗਲੀ ਖ਼ਬਰ