Home /News /national /

National Games 2022: 36ਵੀਆਂ ਰਾਸ਼ਟਰੀ ਖੇਡਾਂ ਦੀ ਸ਼ੁਰੂਆਤ, PM ਬੋਲੇ- ਜੁੜੇਗਾ ਇੰਡੀਆ, ਜਿੱਤੇਗਾ ਇੰਡੀਆ

National Games 2022: 36ਵੀਆਂ ਰਾਸ਼ਟਰੀ ਖੇਡਾਂ ਦੀ ਸ਼ੁਰੂਆਤ, PM ਬੋਲੇ- ਜੁੜੇਗਾ ਇੰਡੀਆ, ਜਿੱਤੇਗਾ ਇੰਡੀਆ

 PM ਬੋਲੇ- ਜੁੜੇਗਾ ਇੰਡੀਆ, ਜਿੱਤੇਗਾ ਇੰਡੀਆ

PM ਬੋਲੇ- ਜੁੜੇਗਾ ਇੰਡੀਆ, ਜਿੱਤੇਗਾ ਇੰਡੀਆ

ਕਿਹਾ, ਅੱਜ ਸਾਡੇ ਨੌਜਵਾਨ ਨਵੇਂ ਰਿਕਾਰਡ ਬਣਾ ਰਹੇ ਹਨ ਅਤੇ ਆਪਣੇ ਹੀ ਰਿਕਾਰਡ ਤੋੜ ਰਹੇ ਹਨ। ਕੋਰੋਨਾ ਦੇ ਔਖੇ ਸਮੇਂ ਵਿੱਚ ਵੀ ਦੇਸ਼ ਨੇ ਆਪਣੇ ਖਿਡਾਰੀਆਂ ਦਾ ਮਨੋਬਲ ਡਿੱਗਣ ਨਹੀਂ ਦਿੱਤਾ ਅਤੇ ਅਸੀਂ ਖੇਡ ਭਾਵਨਾ ਨਾਲ ਖੇਡ ਲਈ ਕੰਮ ਕੀਤਾ।

 • Share this:

  ਨਵੀਂ ਦਿੱਲੀ- 36ਵੀਆਂ ਰਾਸ਼ਟਰੀ ਖੇਡਾਂ (36th National Games) ਦਾ ਉਦਘਾਟਨ ਕਰਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ 'ਚ ਸਨਮਾਨ ਮਿਲਣਾ ਸਿੱਧੇ ਤੌਰ 'ਤੇ ਖੇਡਾਂ 'ਚ ਸਫਲਤਾ ਨਾਲ ਜੁੜਿਆ ਹੋਇਆ ਹੈ। ਨਰਿੰਦਰ ਮੋਦੀ ਸਟੇਡੀਅਮ 'ਚ ਰੰਗਾਰੰਗ ਪ੍ਰੋਗਰਾਮ ਦੌਰਾਨ 36ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਮੌਕੇ ਵਿਕਸਿਤ ਦੇਸ਼ਾਂ ਦੀ ਉਦਾਹਰਣ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਅਜਿਹੇ ਦੇਸ਼ਾਂ ਦੇ ਖਿਡਾਰੀ ਆਲਮੀ ਖੇਡਾਂ 'ਚ ਜ਼ਿਆਦਾ ਤਮਗੇ ਜਿੱਤਦੇ ਹਨ।

  ਇਸ ਸਮਾਰੋਹ ਵਿੱਚ, ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਗੋਲਡਨ ਗੁਜਰਾਤ ਯੂਨੀਵਰਸਿਟੀ ਦੀ ਸ਼ੁਰੂਆਤ ਕੀਤੀ। ਪੀਐਮ ਨੇ ਇਸ ਪ੍ਰੋਗਰਾਮ ਵਿੱਚ ਜੁੜੇਗਾ ਇੰਡੀਆ, ਜਿੱਤੇਗਾ ਇੰਡੀਆ ਦਾ ਨਾਅਰਾ ਦਿੱਤਾ। ਇਸ ਮੌਕੇ 'ਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅਤੇ ਗੋਲਡਨ ਬੁਆਏ ਨੀਰਜ ਚੋਪੜਾ ਵੀ ਮੌਜੂਦ ਸਨ।

  ਪ੍ਰਧਾਨ ਮੰਤਰੀ ਨੇ ਕਿਹਾ, 'ਰਾਸ਼ਟਰੀ ਖੇਡਾਂ ਦਾ ਪਲੇਟਫਾਰਮ ਨੌਜਵਾਨਾਂ ਲਈ ਨਵੇਂ ਲਾਂਚਿੰਗ ਪੈਡ ਵਜੋਂ ਕੰਮ ਕਰੇਗਾ। ਖਿਡਾਰੀਆਂ ਦੀ ਜਿੱਤ ਨਾਲ ਦੇਸ਼ ਦੀ ਪਹਿਚਾਣ ਅਤੇ ਦੇਸ਼ ਦਾ ਅਕਸ ਕਈ ਗੁਣਾ ਉੱਚਾ ਹੁੰਦਾ ਹੈ। ਅੱਠ ਸਾਲ ਪਹਿਲਾਂ ਤੱਕ ਭਾਰਤ ਦੇ ਖਿਡਾਰੀ ਸੌ ਤੋਂ ਘੱਟ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਸਨ ਪਰ ਹੁਣ ਉਹ 300 ਤੋਂ ਵੱਧ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ। ਕੋਰੋਨਾ ਦੇ ਔਖੇ ਸਮੇਂ ਵਿੱਚ ਵੀ ਦੇਸ਼ ਨੇ ਆਪਣੇ ਖਿਡਾਰੀਆਂ ਦਾ ਮਨੋਬਲ ਡਿੱਗਣ ਨਹੀਂ ਦਿੱਤਾ ਅਤੇ ਅਸੀਂ ਖੇਡ ਭਾਵਨਾ ਨਾਲ ਖੇਡ ਲਈ ਕੰਮ ਕੀਤਾ। ਖੇਡਾਂ ਸਾਡੀ ਵਿਰਾਸਤ ਅਤੇ ਵਿਕਾਸ ਯਾਤਰਾ ਦਾ ਜ਼ਰੀਆ ਰਹੀਆਂ ਹਨ ਅਤੇ ਹੁਣ ਦੇਸ਼ ਦੇ ਯਤਨਾਂ ਅਤੇ ਉਤਸ਼ਾਹ ਸਿਰਫ ਇੱਕ ਖੇਡ ਤੱਕ ਸੀਮਤ ਨਹੀਂ ਹਨ।


  ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਸਟੇਡੀਅਮ 'ਚ ਆਯੋਜਿਤ ਸ਼ਾਨਦਾਰ ਪ੍ਰੋਗਰਾਮ 'ਚ ਭਾਰਤੀ ਖਿਡਾਰੀਆਂ ਦੀ ਜ਼ੋਰਦਾਰ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਾਡੇ ਨੌਜਵਾਨ ਨਵੇਂ ਰਿਕਾਰਡ ਬਣਾ ਰਹੇ ਹਨ ਅਤੇ ਆਪਣੇ ਹੀ ਰਿਕਾਰਡ ਤੋੜ ਰਹੇ ਹਨ। ਉਨ੍ਹਾਂ ਕਿਹਾ ਕਿ ਟੋਕੀਓ ਓਲੰਪਿਕ ਵਿੱਚ ਪਹਿਲੀ ਵਾਰ ਭਾਰਤੀ ਨੌਜਵਾਨਾਂ ਨੇ ਰਿਕਾਰਡ ਤਗਮੇ ਜਿੱਤੇ ਹਨ। ਉਦਘਾਟਨੀ ਸਮਾਰੋਹ ਤੋਂ ਪਹਿਲਾਂ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਦਿੱਤੀ।


  12 ਅਕਤੂਬਰ ਤੱਕ ਗੁਜਰਾਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਾਸ਼ਟਰੀ ਖੇਡਾਂ ਕਰਵਾਈਆਂ ਜਾਣਗੀਆਂ। ਇਸ ਵਿੱਚ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 7000 ਤੋਂ ਵੱਧ ਖਿਡਾਰੀ, 15000 ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ।

  Published by:Ashish Sharma
  First published:

  Tags: Gujarat, Modi government, National Games 2022, PM Modi, Prem chopra, Sports