Home /News /national /

ਗੁਜਰਾਤ ਵਿਧਾਨਸਭਾ ਚੋਣਾਂ ਲਈ ਹੋਇਆ ਤਰੀਕਾਂ ਦਾ ਐਲਾਨ,ਦੋ ਪੜਾਵਾਂ 'ਚ 1 ਅਤੇ 5 ਦਸੰਬਰ ਨੂੰ ਪੈਣਗੀਆਂ ਵੋਟਾਂ

ਗੁਜਰਾਤ ਵਿਧਾਨਸਭਾ ਚੋਣਾਂ ਲਈ ਹੋਇਆ ਤਰੀਕਾਂ ਦਾ ਐਲਾਨ,ਦੋ ਪੜਾਵਾਂ 'ਚ 1 ਅਤੇ 5 ਦਸੰਬਰ ਨੂੰ ਪੈਣਗੀਆਂ ਵੋਟਾਂ

 1 ਅਤੇ 5 ਦਸੰਬਰ ਹੋਵੇਗੀ ਨੂੰ ਪੈਣਗੀਆਂ ਗੁਜਰਾਤ ਵਿੱਚ ਵੋਟਾਂ 8 ਦਸੰਬਰ ਨੂੰ ਐਲਾਨੇ ਜਾਣਗੇ ਨਤੀਜੇ

1 ਅਤੇ 5 ਦਸੰਬਰ ਹੋਵੇਗੀ ਨੂੰ ਪੈਣਗੀਆਂ ਗੁਜਰਾਤ ਵਿੱਚ ਵੋਟਾਂ 8 ਦਸੰਬਰ ਨੂੰ ਐਲਾਨੇ ਜਾਣਗੇ ਨਤੀਜੇ

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ  ਵੱਲੋਂ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ।ਗੁਜਰਾਤ ਵਿਧਾਨਸਭਾ ਲਈ 2 ਪੜਾਵਾਂ 'ਚ ਵੋਟਿੰਗ ਹੋਵੇਗੀ। ਯਾਨੀ ਕਿ 1 ਅਤੇ 5 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ 8 ਦਸੰਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਗੁਜਰਾਤ ਵਿੱਚ ਵੋਟਿੰਗ ਦੀਆਂ ਤਰੀਕਾਂ ਦਾ ਐਲਾਨ ਕੀਤਾ।

ਹੋਰ ਪੜ੍ਹੋ ...
  • Share this:

ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ ਬਾਅਦ ਅੱਜ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ  ਵੱਲੋਂ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ।ਗੁਜਰਾਤ ਵਿਧਾਨਸਭਾ ਲਈ 2 ਪੜਾਵਾਂ 'ਚ ਵੋਟਿੰਗ ਹੋਵੇਗੀ। ਯਾਨੀ ਕਿ 1 ਅਤੇ 5 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ 8 ਦਸੰਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਗੁਜਰਾਤ ਵਿੱਚ ਵੋਟਿੰਗ ਦੀਆਂ ਤਰੀਕਾਂ ਦਾ ਐਲਾਨ ਕੀਤਾ। ਰਾਜੀਵ ਕੁਮਾਰ ਨੇ ਦੱਸਿਆ ਕਿ ਦੱਖਣੀ ਗੁਜਰਾਤ,ਸੌਰਾਸ਼ਟਰ ਅਤੇ ਉੱਤਰੀ ਗੁਜਰਾਤ ਦੇ ਕੁੱਝ ਹਿੱਸਿਆਂ ਦੀਆਂ 89 ਸੀਟਾਂ 'ਤੇ ਇੱਕ ਦਸੰਬਰ ਨੂੰ ਅਤੇ ਮੱਧ ਗੁਜਰਾਤ ਅਤੇ ਉੱਤਰੀ ਗੁਜਰਾਤ ਦੀਆਂ ਬਾਕੀ 93 ਸੀਟਾਂ 'ਤੇ 5 ਦਸੰਬਰ ਨੂੰ ਵੋਟਾਂ ਪਾਈਆ ਜਾਣਗੀਆਂ। ਜਦਕਿ ਇਨ੍ਹਾਂ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਕੀਤੀ ਜਾਵੇਗੀ । ਤੁਹਾਨੂੰ ਦਸ ਦਈਏ ਕਿ 12 ਨਵੰਬਰ ਨੂੰ ਹੋਣ ਵਾਲੀਆਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਵੀ 8 ਦਸੰਬਰ ਨੂੰ ਹੀ ਕਰਵਾਈ ਜਾਵੇਗੀ।

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਪਹਿਲੇ ਪੜਾਅ ਦੀਆਂ ਵੋਟਾਂ ਲਈ ਨੋਟੀਫਿਕੇਸ਼ਨ 5 ਨਵੰਬਰ ਨੂੰ ਜਾਰੀ ਹੋਵੇਗੀ। ਨਾਮਜ਼ਦਗੀ ਦੀ ਆਖ਼ਰੀ ਤਾਰੀਖ਼ 14 ਨਵੰਬਰ ਅਤੇ ਨਾਮ ਵਾਪਸ ਲੈਣ ਦੀ ਤਾਰੀਖ਼ 17 ਨਵੰਬਰ ਹੋਵੇਗੀ, ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ 15 ਨਵੰਬਰ ਨੂੰ ਹੋਵੇਗੀ। ਦੂਜੇ ਪੜਾਅ ਲਈ ਨੋਟੀਫਿਕੇਸ਼ਨ 10 ਨਵੰਬਰ ਨੂੰ ਜਾਰੀ ਕੀਤੀ ਜਾਵੇਗੀ। ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖਰੀ ਤਾਰੀਖ਼ 17 ਨਵੰਬਰ ਅਤੇ ਨਾਮ ਵਾਪਸ ਲੈਣ ਦੀ ਤਾਰੀਖ਼ 21 ਨਵੰਬਰ ਹੋਵੇਗੀ। ਵੋਟਾਂ ਦੀ ਪੜਤਾਲ 18 ਨਵੰਬਰ ਨੂੰ ਕੀਤੀ ਜਾਵੇਗੀ । ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ 'ਚ 3 ਲੱਖ 24 ਹਜ਼ਾਰ 422 ਨਵੇਂ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਪੋਲਿੰਗ ਸਟੇਸ਼ਨਾਂ ਦੀ ਗਿਣਤੀ 51 ਹਜ਼ਾਰ 782 ਹੈ। ਗੁਜਰਾਤ ਵਿੱਚ ਬਣਾਏ ਜਾਣ ਵਾਲੇੇ ਘੱਟੋ-ਘੱਟ 50 ਫੀਸਦੀ ਪੋਲਿੰਗ ਸਟੇਸ਼ਨਾਂ 'ਤੇ ਵੈਬਕਾਸਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਗੁਜਰਾਤ ਵਿੱਚ ਕੁੱਲ ਵੋਟਰ 4.9 ਕਰੋੜ ਹਨ। ਵੋਟਾਂ ਲਈ ਸੂਬੇ ਵਿੱਚ 142 ਆਦਰਸ਼ ਪੋਲਿੰਗ ਸਟੇਸ਼ਨ ਹੋਣਗੇ।ਇਸ ਤੋਂ ਇਲਾਵਾ 182 ਪੋਲੰਿਗ ਸਟੇਸ਼ਨ ਦਿਿਵਆਂਗਾਂ ਲਈ ਅਤੇ 1274 ਪੋਲਿੰਗ ਸਟੇਸ਼ਨ ਔਰਤਾਂ ਲਈ ਬਣਾਏ ਜਾਣਗੇ।

Published by:Shiv Kumar
First published:

Tags: Aam Aadmi Party, Arvind Kejriwal, BJP, Congress, Election, Election commission, Gujrat, Narendra modi, Rahul Gandhi