ਡਰਾਈਵਰ ਨੂੰ ਬੱਸ ਚਲਾਉਂਦੇ-ਚਲਾਉਂਦੇ ਪਿਆ ਦਿਲ ਦਾ ਦੌਰਾ, ਖ਼ੁਦ ਮਰਿਆ ਪਰ ਸਵਾਰੀਆਂ ਨੂੰ ਬਚਾ ਗਿਆ


Updated: January 4, 2019, 5:54 PM IST
ਡਰਾਈਵਰ ਨੂੰ ਬੱਸ ਚਲਾਉਂਦੇ-ਚਲਾਉਂਦੇ ਪਿਆ ਦਿਲ ਦਾ ਦੌਰਾ, ਖ਼ੁਦ ਮਰਿਆ ਪਰ ਸਵਾਰੀਆਂ ਨੂੰ ਬਚਾ ਗਿਆ
ਡਰਾਈਵਰ ਨੂੰ ਬੱਸ ਚਲਾਉਂਦੇ-ਚਲਾਉਂਦੇ ਪਿਆ ਦਿਲ ਦਾ ਦੌਰਾ

Updated: January 4, 2019, 5:54 PM IST
ਗੁਜਰਾਤ ਦੇ ਨਾਡਿਯਾਦ-ਗੋਧਰਾ ਵਿੱਚ ਇੱਕ ਦਿਲ ਨੂੰ ਛੂਹ ਲੈਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਟੇਟ ਟਰਾਂਸਪੋਰਟ ਦੀ ਬੱਸ ਚਲਾ ਰਹੇ ਇੱਕ ਡਰਾਈਵਰ ਨੇ ਮਰਦੇ-ਮਰਦੇ ਕੁੱਝ ਅਜਿਹਾ ਕੀਤਾ ਕਿ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਨਾਡਿਯਾਦ ਗੋਧਰਾ ਰੂਟ ਤੇ ਸਟੇਟ ਟਰਾਂਸਪੋਰਟ ਦੀ ਬੱਸ ਚਲਾ ਰਹੇ ਇਸ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਜਿਵੇਂ ਹੀ ਡਰਾਈਵਰ ਦੇ ਸੀਨੇ ਵਿੱਚ ਤੇਜ਼ ਦਰਦ ਉੱਠਿਆ ਉਸਨੇ ਤੁਰੰਤ ਹਿੰਮਤ ਤੇ ਸਮਝਦਾਰੀ ਦਿਖਾਂਦੇ ਹੋਏ ਤੇਜ਼ ਰਫ਼ਤਾਰ ਵਿੱਚ ਚੱਲ ਰਹੀ ਬੱਸ ਨੂੰ ਸੜਕ ਕਿਨਾਰੇ ਲਗਾ ਕੇ ਖੜਾ ਕਰ ਦਿੱਤਾ।

ਬੱਸ ਦਾ ਕੰਡਕਟਰ ਜਿਵੇਂ ਹੀ ਡਰਾਈਵਰ ਦੇ ਕੋਲ ਬੱਸ ਖੜੀ ਕਰਨ ਦੀ ਵਜ੍ਹਾ ਪੁੱਛਣ ਆਇਆ ਉੱਦੋਂ ਤੱਕ ਡਰਾਈਵਰ ਦੀ ਜਾਨ ਜਾ ਚੁੱਕੀ ਸੀ। ਕੰਡਕਟਰ ਨੇ ਸਟੇਟ ਟਰਾਂਸਪੋਰਟ ਵਿੱਚ ਇਸਦੀ ਸੂਚਨਾ ਦਿੱਤੀ। ਡਾਕਟਰ ਨੇ ਡਰਾਈਵਰ ਨੂੰ ਮ੍ਰਿਤਕ ਐਲਾਣ ਦਿੱਤਾ। ਡਰਾਈਵਰ ਦੀ ਇਸ ਸੁਚੇਤਨਾ ਤੇ ਸਮਝਦਾਰੀ ਨੂੰ ਦੇਖ ਕੇ ਬੱਸ ਵਿੱਚ ਮੌਜੂਦ ਸਵਾਰੀਆਂ ਦੀਆਂ ਵੀ ਅੱਖਾਂ ਭਰ ਆਈਆਂ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਕੰਡਕਟਰ ਸਮੇਤ 23 ਲੋਕ ਮੌਜੂਦ ਸਨ। ਇਸ ਘਟਨਾ ਤੋਂ ਬਾਅਦ ਸਾਰੀਆਂ ਸਵਾਰੀਆਂ ਨੂੰ ਦੂਜੀ ਬੱਸ ਵਿੱਚ ਪਹੁੰਚਾਇਆ ਗਿਆ।
First published: January 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ