Home /News /national /

ਪੈਰੋਲ ਖਤਮ ਹੋਣ ਪਿੱਛੋਂ ਸੁਨਾਰੀਆ ਜੇਲ੍ਹ ਪਹੁੰਚਿਆ ਗੁਰਮੀਤ ਰਾਮ ਰਹੀਮ

ਪੈਰੋਲ ਖਤਮ ਹੋਣ ਪਿੱਛੋਂ ਸੁਨਾਰੀਆ ਜੇਲ੍ਹ ਪਹੁੰਚਿਆ ਗੁਰਮੀਤ ਰਾਮ ਰਹੀਮ

ਡੇਰਾ ਸਿਰਸਾ ਮੁਖੀ ਰਾਮ ਰਹੀਮ (ਫਾਇਲ ਫੋਟੋ)

ਡੇਰਾ ਸਿਰਸਾ ਮੁਖੀ ਰਾਮ ਰਹੀਮ (ਫਾਇਲ ਫੋਟੋ)

 • Share this:
  ਪੈਰੋਲ ਖਤਮ ਹੋਣ ਤੋਂ ਬਾਅਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਪਹੁੰਚ ਗਿਆ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਰਾਮ ਰਹੀਮ ਨੂੰ ਬਾਗਪਤ ਤੋਂ ਰੋਹਤਕ ਲਿਆਂਦਾ ਗਿਆ। ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ।

  ਦੱਸ ਦਈਏ ਕਿ ਡੇਰਾ ਮੁਖੀ 2017 ਤੋਂ ਸਾਧਵੀ ਜਿਨਸੀ ਸ਼ੋਸ਼ਣ, ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਕੇਸ ਵਿੱਚ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ। ਇਸ ਸਾਲ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ 7 ਫਰਵਰੀ ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ।

  ਇਸ ਤੋਂ ਬਾਅਦ ਉਨ੍ਹਾਂ ਨੂੰ 17 ਜੂਨ 2022 ਨੂੰ ਪੈਰੋਲ ਮਿਲੀ। ਉਦੋਂ ਤੋਂ ਉਹ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੀ ਪੈਰੋਲ ਦੀ ਮਿਆਦ ਅੱਜ 17 ਜੁਲਾਈ ਨੂੰ ਖਤਮ ਹੋ ਗਈ ਸੀ।

  ਇਸ ਦੌਰਾਨ ਪੈਰੋਲ ਖਤਮ ਹੋਣ ਤੋਂ ਬਾਅਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਪਹੁੰਚ ਗਿਆ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਰਾਮ ਰਹੀਮ ਨੂੰ ਬਾਗਪਤ ਤੋਂ ਰੋਹਤਕ ਲਿਆਂਦਾ ਗਿਆ।
  Published by:Gurwinder Singh
  First published:

  Tags: Gurmeet Ram Rahim, Gurmeet Ram Rahim Singh

  ਅਗਲੀ ਖਬਰ