ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੇ ਇਲਜ਼ਾਮਾਂ 'ਤੇ ਭੜਕੇ HS ਫੂਲਕਾ, ਕੀਤਾ ਤਿੱਖਾ ਪਲਟਵਾਰ

News18 Punjab
Updated: May 16, 2019, 12:58 PM IST
ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੇ ਇਲਜ਼ਾਮਾਂ 'ਤੇ ਭੜਕੇ HS ਫੂਲਕਾ, ਕੀਤਾ ਤਿੱਖਾ ਪਲਟਵਾਰ
ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੇ ਇਲਜ਼ਾਮਾਂ 'ਤੇ ਭੜਕੇ HS ਫੂਲਕਾ, ਕੀਤਾ ਤਿੱਖਾ ਪਲਟਵਾਰ

  • Share this:
ਆਪ ਨੂੰ ਅਲਵਿਦਾ ਕਹਿ ਚੁਕੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਦਿੱਲੀ ਦੇ ਮੰਤਰੀ ਸਤੇਂਦਰ ਜੈਨ 'ਤੇ ਤਿੱਖਾ ਪਲਟਵਾਰ ਕੀਤਾ ਹੈ। ਦਰਅਸਲ ਸਤੇਂਦਰ ਜੈਨ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਫੂਲਕਾ ਨੂੰ ਸਵਾਰਥੀ ਕਰਾਰ ਦਿੰਦੇ ਕਿਹਾ ਸੀ ਕਿ ਫੂਲਕਾ ਦੀ ਬੀਜੇਪੀ ਨਾਲ ਗੰਡ-ਤੁੱਪ ਹੈ। ਜਿਸ ਤੇ ਫੂਲਕਾ ਨੇ ਟਵੀਟ ਕਰ ਕਿਹਾ ਕਿ 2014 ਵਿੱਚ 84 ਸਿੱਖ ਕਤਲੇਆਮ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕ ਕੇ 4 ਸੀਟਾਂ ਜਿੱਤਣ ਵਾਲੀ ਆਪ ਨੇ ਹੁਣ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ ਹੈ। ਜਦਕਿ ਉਨ੍ਹਾਂ ਨੇ 84 ਕਲਤੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੋਂ ਵੀ ਅਸਤੀਫਾ ਦੇ ਦਿੱਤਾ।

ਫੁਲਕਾ ਨੇ ਕਿਹਾ ਕਿ ਰਾਜੀਵ ਗਾਂਧੀ ਖਿਲਾਫ਼ ਉਨ੍ਹਾਂ ਨੇ 2014 'ਚ ਵੀ ਆਵਾਜ਼ ਬੁਲੰਦ ਕੀਤੀ ਸੀ ਤੇ ਇਲਜ਼ਾਮ ਲਾਇਆ ਕਿ 84 ਦੇ ਮੁੱਦੇ ਤੇ ਆਪਣੀ ਨਕਾਮੀ ਲੁਕਾਉਣ ਲਈ ਆਮ ਆਦਮੀ ਪਾਰਟੀ ਉਨ੍ਹਾਂ ਤੇ ਇਲਜ਼ਾਮ ਲਾ ਰਹੀ ਹੈ।
First published: May 16, 2019
ਹੋਰ ਪੜ੍ਹੋ
ਅਗਲੀ ਖ਼ਬਰ