• Home
 • »
 • News
 • »
 • national
 • »
 • HAFIZ SAEED MASOOD AZHAR ZAKI UR REHMAN LAKVI AND DAWOOD IBRAHIM ON THE DECLARED INDIVIDUAL TERRORISTS UNDER AMENDED UAPA ACT 2019

ਮਸੂਦ, ਹਾਫ਼ਿਜ਼ ,ਦਾਊਦ ਤੇ ਜਕੀਉਰ ਰਹਿਮਾਨ ਖ਼ਿਲਾਫ਼ ਮੋਦੀ ਸਰਕਾਰ ਦੀ ਵੱਡੀ ਕਾਰਵਾਈ

 • Share this:
  ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਸੂਦ ਅਜ਼ਹਰ, ਹਾਫ਼ਿਜ਼ ਸਈਦ, ਦਾਊਦ ਇਬ੍ਰਾਹਮ ਅਤੇ ਜਕੀਉਰ ਰਹਿਮਾਨ ਲਖਵੀ ਨੂੰ ਅੱਤਵਾਦੀ ਐਲਾਨਿਆ ਗਿਆ ਹੈ। ਮੋਦੀ ਸਰਕਾਰ ਨੇ ਇਹ ਕਾਰਵਾਈ ਅੱਤਵਾਦ ਵਿਰੋਧੀ ਕਾਨੂੰਨ 'ਚ ਸੋਧ, UAPA ਐਕਟ ਤਹਿਤ ਕੀਤੀ ਹੈ।

  ਸਰਕਾਰ ਨੇ ਹਾਲ ਹੀ ‘ਚ ਯੂਏਪੀਏ ਐਕਟ ‘ਚ ਸੋਧ ਕੀਤੀ ਸੀ। ਜਿਸ ਮੁਤਾਬਕ ਹੁਣ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਸ਼ੱਕ ਦੇ ਆਧਾਰ ‘ਤੇ ਕਿਸੇ ਇਕੱਲੇ ਵਿਅਕਤੀ ਨੂੰ ਵੀ ਅੱਤਵਾਦੀ ਐਲਾਨਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸਿਰਫ ਕਿਸੇ ਸੰਗਠਨ ਨੂੰ ਅੱਤਵਾਦੀ ਐਲਾਨਿਆ ਜਾ ਸਕਦਾ ਸੀ। ਜਦਕਿ ਨਵੇਂ ਕਾਨੂੰਨ ਮੁਤਾਬਕ ਕਿਸੇ ਇਕ ਵਿਅਕਤੀ ਨੂੰ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਸ਼ੱਕ ‘ਤੇ ਅੱਤਵਾਦੀ ਐਲਾਨਿਆ ਜਾ ਸਕਦਾ ਹੈ। ਦੂਜਾ ਬਦਲਾਅ ਅੱਤਵਾਦੀ ਐਲਾਨ ਹੋਣ ਤੋਂ ਬਾਅਦ ਜਾਇਦਾਦ ਨੂੰ ਜ਼ਬਤ ਕਰਨ ਸਬੰਧੀ ਹੈ।

  ਮੌਜੂਦਾ ਕਾਨੂੰਨ ਮੁਤਾਬਕ ਇਕ ਜਾਂਚ ਅਧਿਕਾਰੀ ਨੂੰ ਅੱਤਵਾਦੀ ਨਾਲ ਸਬੰਧਤ ਜਾਇਦਾਦ ਨੂੰ ਜ਼ਬਤ ਕਰਨ ਲਈ ਸੂਬਾ ਪੁਲਿਸ ਦੇ ਡਾਇਰੈਕਟਰ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ। ਜਦਕਿ ਹੁਣ ਨਵੇਂ ਬਿੱਲ ‘ਚ ਅੱਤਵਾਦੀ ਗਤੀਵਿਧੀਆਂ ‘ਤੇ ਜਾਇਦਾਦ ਜ਼ਬਤ ਕਰਨ ਤੋਂ ਪਹਿਲਾਂ ਐਨਆਈਏ ਨੂੰ ਆਪਣੇ ਡਾਇਰੈਕਟਰ ਤੋਂ ਮਨਜ਼ੂਰੀ ਲੈਣੀ ਹੋਵੇਗੀ। ਮੌਜੂਦਾ ਕਾਨੂੰਨ ਮੁਤਾਬਕ ਉਪ ਪੁਲਿਸ ਸੁਪਰਡੈਂਟ ਜਾਂ ਉਸ ਤੋਂ ਉੱਚ ਰੈਂਕ ਦੇ ਅਧਿਕਾਰੀ ਹੀ ਮਾਮਲੇ ਦੀ ਜਾਂਚ ਕਰ ਸਕਦੇ ਹਨ। ਜਦਕਿ ਨਵੇਂ ਬਿੱਲ ਮੁਤਾਬਕ ਅੱਤਵਾਦ ਦੇ ਮਾਮਲੇ ‘ਚ ਐਨਆਈਏ ਦਾ ਇੰਸਪੈਕਟਰ ਪੱਧਰ ਦਾ ਅਧਿਕਾਰੀ ਵੀ ਜਾਂਚ ਕਰ ਸਕਦਾ ਹੈ।
  First published: