ਨਵੀਂ ਦਿੱਲੀ- ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (HAL), ਭਾਰਤ ਸਰਕਾਰ (Government of India) ਦੀ ਇੱਕ ਜਨਤਕ ਸੰਸਥਾ ਹੈ ਜੋ ਹਵਾਈ ਜਹਾਜ਼ਾਂ ਦਾ ਨਿਰਮਾਣ ਕਰਦੀ ਹੈ। HAL ਨੇ ਇਸ ਸਾਲ ਵਿੱਤੀ ਸਾਲ ਵਿੱਚ ਰਿਕਾਰਡ ਤੋੜ ਆਮਦਨੀ ਕੀਤੀ ਹੈ। ਐਚਏਐਲ ਨੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਮਾਲੀਆ ਕਮਾ ਕੇ ਰਿਕਾਰਡ ਬਣਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਰਿਕਾਰਡ ਮਾਲੀਆ (Revenue) ਕਮਾਉਣ ਲਈ HAL ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ ਵਿੱਤੀ ਸਾਲ ਦੇ 24,620 ਰੁਪਏ ਦੇ ਮੁਕਾਬਲੇ ਵਿੱਤੀ ਸਾਲ 2022-23 ਲਈ ਲਗਭਗ 26,500 ਕਰੋੜ ਰੁਪਏ ਦੀ ਹੁਣ ਤੱਕ ਦੀ ਸਭ ਤੋਂ ਵੱਧ ਆਮਦਨ ਕਮਾਉਣ ਲਈ HAL ਨੂੰ ਵਧਾਈ।
ਦੱਸ ਦੇਈਏ ਕਿ ਹਿੰਦੁਸਤਾਨ ਐਰੋਨਾਟਿਕਸ ਲਿਮਿਟੇਡ (HAL) ਭਾਰਤ ਸਰਕਾਰ ਦਾ ਇੱਕ ਜਨਤਕ ਖੇਤਰ ਦਾ ਅਦਾਰਾ ਹੈ, ਜੋ ਹਵਾਈ ਜਹਾਜ਼ਾਂ ਦਾ ਨਿਰਮਾਣ ਕਰਦਾ ਹੈ। ਇਹ ਸਥਾਪਨਾ ਦਸੰਬਰ, 1940 ਵਿੱਚ ਬੰਗਲੌਰ ਵਿੱਚ ਸਾਬਕਾ ਮੈਸੂਰ ਰਿਆਸਤ ਅਤੇ ਅਸਾਧਾਰਨ ਦੂਰਦਰਸ਼ੀ ਉਦਯੋਗਪਤੀ ਸੇਠ ਵਾਲਚੰਦ ਹੀਰਾਚੰਦ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਸੀ। ਇਸ ਕਾਰਨ ਇਸ ਦਾ ਮੁੱਖ ਦਫਤਰ ਵੀ ਬੰਗਲੌਰ ਵਿੱਚ ਹੈ।
ਇਸ ਦੌਰਾਨ ਪੀਐਮ ਮੋਦੀ ਨੇ ਕਰਨਾਟਕ ਵਿੱਚ ਐਚਏਐਲ ਦੀ ਫੈਕਟਰੀ ਦਾ ਉਦਘਾਟਨ ਵੀ ਕੀਤਾ। 6 ਫਰਵਰੀ ਨੂੰ ਪੀਐਮ ਮੋਦੀ ਨੇ ਕਰਨਾਟਕ (Karnataka) ਦੇ ਤੁਮਾਕੁਰੂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਦੀ ਹੈਲੀਕਾਪਟਰ ਫੈਕਟਰੀ ਦਾ ਉਦਘਾਟਨ ਕੀਤਾ ਸੀ।
ਇਸ ਦੌਰਾਨ ਉਨ੍ਹਾਂ ਨੇ ਲਾਈਟ ਯੂਟੀਲਿਟੀ ਹੈਲੀਕਾਪਟਰ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਪੀਐਮ ਮੋਦੀ ਨੇ ਕਿਹਾ ਸੀ ਕਿ ਅੱਜ ਤੁਮਕੁਰੂ ਨੂੰ ਦੇਸ਼ ਵਿੱਚ ਇੱਕ ਬਹੁਤ ਵੱਡੀ ਹੈਲੀਕਾਪਟਰ ਫੈਕਟਰੀ ਲੱਗ ਗਈ ਹੈ। ਤੁਮਾਕੁਰੂ ਇੰਡਸਟਰੀਅਲ ਟਾਊਨਸ਼ਿਪ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਤੁਮਾਕੁਰੂ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਲਈ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ 'ਤੇ ਵੀ ਕੰਮ ਸ਼ੁਰੂ ਹੋ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Modi government, Narendra modi, PM Modi