Home /News /national /

38 ਸਾਲ ਬਾਅਦ ਮਿਲੀ ਸ਼ਹੀਦ ਜਵਾਨ ਦੀ ਲਾਸ਼, ਹਲਦਵਾਨੀ 'ਚ ਹੋਵੇਗਾ ਅੰਤਿਮ ਸੰਸਕਾਰ

38 ਸਾਲ ਬਾਅਦ ਮਿਲੀ ਸ਼ਹੀਦ ਜਵਾਨ ਦੀ ਲਾਸ਼, ਹਲਦਵਾਨੀ 'ਚ ਹੋਵੇਗਾ ਅੰਤਿਮ ਸੰਸਕਾਰ

38 ਸਾਲ ਬਾਅਦ ਮਿਲੀ ਸ਼ਹੀਦ ਜਵਾਨ ਦੀ ਲਾਸ਼, ਹਲਦਵਾਨੀ 'ਚ ਹੋਵੇਗਾ ਅੰਤਿਮ ਸੰਸਕਾਰ

38 ਸਾਲ ਬਾਅਦ ਮਿਲੀ ਸ਼ਹੀਦ ਜਵਾਨ ਦੀ ਲਾਸ਼, ਹਲਦਵਾਨੀ 'ਚ ਹੋਵੇਗਾ ਅੰਤਿਮ ਸੰਸਕਾਰ

1984 ਵਿੱਚ ਸਿਆਚਿਨ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਝੜਪ ਦੌਰਾਨ 19 ਕੁਮਾਉਂ ਰੈਜੀਮੈਂਟ ਦੇ ਲਾਂਸ ਨਾਇਕ ਚੰਦਰਸ਼ੇਖਰ ਹਰਬੋਲਾ ਬਰਫੀਲੇ ਤੂਫਾਨ ਦੀ ਲਪੇਟ ਵਿਚ ਆ ਗਿਆ ਸੀ। ਉਸ ਤੂਫ਼ਾਨ ਵਿੱਚ 19 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚੋਂ 14 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ, ਪਰ ਪੰਜ ਲਾਸ਼ਾਂ ਨਹੀਂ ਮਿਲੀਆਂ ਸਨ। ਜਿਸ ਸਮੇਂ ਚੰਦਰਸ਼ੇਖਰ ਸ਼ਹੀਦ ਹੋਏ ਸਨ, ਉਸ ਸਮੇਂ ਉਨ੍ਹਾਂ ਦੀ ਉਮਰ 27 ਸਾਲ ਸੀ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਸਨ, 7 ਸਾਲ ਅਤੇ 4 ਸਾਲ। ਅੱਜ ਉਨ੍ਹਾਂ ਦੀ ਉਮਰ 45 ਅਤੇ 42 ਸਾਲ ਹੈ।

ਹੋਰ ਪੜ੍ਹੋ ...
 • Share this:
  1984 ਵਿੱਚ ਸਿਆਚਿਨ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਝੜਪ ਦੌਰਾਨ 19 ਕੁਮਾਉਂ ਰੈਜੀਮੈਂਟ ਦੇ ਲਾਂਸ ਨਾਇਕ ਚੰਦਰਸ਼ੇਖਰ ਹਰਬੋਲਾ ਬਰਫੀਲੇ ਤੂਫਾਨ ਦੀ ਲਪੇਟ ਵਿਚ ਆ ਗਿਆ ਸੀ। ਉਸ ਤੂਫ਼ਾਨ ਵਿੱਚ 19 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚੋਂ 14 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ, ਪਰ ਪੰਜ ਲਾਸ਼ਾਂ ਨਹੀਂ ਮਿਲੀਆਂ ਸਨ।

  38 ਸਾਲਾਂ ਬਾਅਦ ਜਦੋਂ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ ਤਾਂ ਸ਼ਹੀਦ ਚੰਦਰਸ਼ੇਖਰ ਦੀ ਮ੍ਰਿਤਕ ਦੇਹ ਹਲਦਵਾਨੀ (ਉਤਰਾਖੰਡ) ਸਥਿਤ ਉਨ੍ਹਾਂ ਦੇ ਘਰ ਪਹੁੰਚੇਗੀ। ਜਿਸ ਸਮੇਂ ਚੰਦਰਸ਼ੇਖਰ ਸ਼ਹੀਦ ਹੋਏ ਸਨ, ਉਸ ਸਮੇਂ ਉਨ੍ਹਾਂ ਦੀ ਉਮਰ 27 ਸਾਲ ਸੀ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਸਨ, 7 ਸਾਲ ਅਤੇ 4 ਸਾਲ। ਅੱਜ ਉਨ੍ਹਾਂ ਦੀ ਉਮਰ 45 ਅਤੇ 42 ਸਾਲ ਹੈ।

  38 ਸਾਲ ਬਾਅਦ ਚੰਦਰਸ਼ੇਖਰ ਦੀ ਲਾਸ਼ ਸਿਆਚਿਨ 'ਚੋਂ ਮਿਲੀ ਹੈ। ਇਹ ਜਾਣਕਾਰੀ ਫੌਜ ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਭਾਵ ਸੁਤੰਤਰਤਾ ਦਿਵਸ 'ਤੇ ਉਨ੍ਹਾਂ ਦੀ ਦੇਹ ਨੂੰ ਹਲਦਵਾਨੀ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਫੌਜੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

  ਦੱਸ ਦਈਏ ਕਿ ਸ਼ਹੀਦ ਚੰਦਰਸ਼ੇਖਰ ਦੀ ਪਤਨੀ ਸ਼ਾਂਤੀ ਦੇਵੀ ਹਲਦਵਾਨੀ 'ਚ ਪੈਡੀ ਮਿਲ ਨੇੜੇ ਸਰਸਵਤੀ ਵਿਹਾਰ ਕਾਲੋਨੀ 'ਚ ਰਹਿੰਦੀ ਹੈ। 38 ਸਾਲ ਪਹਿਲਾਂ ਜਦੋਂ ਉਸ ਦਾ ਪਤੀ ਸ਼ਹੀਦ ਹੋਇਆ ਸੀ ਤਾਂ ਉਸ ਨੇ ਲਾਸ਼ ਨਾ ਮਿਲਣ 'ਤੇ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਸੀ।

  ਲਾਸ਼ ਬਰਾਮਦ ਨਾ ਹੋਣ ਕਾਰਨ ਸ਼ਾਂਤੀ ਦੇਵੀ ਅਤੇ ਉਸ ਦੀਆਂ ਬੇਟੀਆਂ ਉਸ ਦਾ ਅੰਤਿਮ ਦਰਸ਼ਨ ਵੀ ਨਹੀਂ ਕਰ ਸਕੀਆਂ। ਹੁਣ ਜਦੋਂ ਆਰਮੀ ਵਾਲੇ ਪਾਸਿਓਂ ਸੂਚਨਾ ਦਿੱਤੀ ਗਈ ਹੈ ਤਾਂ ਧੀਆਂ ਆਪਣੇ ਪਿਤਾ ਦਾ ਚਿਹਰਾ ਦੇਖ ਸਕਣਗੀਆਂ।

  ਜ਼ਿਕਰਯੋਗ ਹੈ ਕਿ 1984 'ਚ ਸਿਆਚਿਨ ਨੂੰ ਲੈ ਕੇ ਆਪਰੇਸ਼ਨ ਮੇਘਦੂਤ ਤਹਿਤ 19 ਕੁਮਾਉਂ ਰੈਜੀਮੈਂਟ ਦੇ ਜਵਾਨਾਂ ਦੀ ਟੁਕੜੀ ਨੂੰ ਭੇਜਿਆ ਗਿਆ ਸੀ ਪਰ ਬਰਫੀਲੇ ਤੂਫਾਨ ਕਾਰਨ ਚੰਦਰਸ਼ੇਖਰ ਹਰਬੋਲਾ ਸਮੇਤ ਸਾਰੇ ਸ਼ਹੀਦ ਹੋ ਗਏ ਸਨ। ਅੱਜ ਜਦੋਂ ਦੇਸ਼ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮਨਾ ਰਿਹਾ ਹੈ ਤਾਂ ਸ਼ਹੀਦ ਚੰਦਰਸ਼ੇਖਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪਹੁੰਚੇਗੀ।
  Published by:Gurwinder Singh
  First published:

  Tags: Indian Air Force, Indian Army

  ਅਗਲੀ ਖਬਰ