Home /News /national /

ਰਾਜਸਥਾਨ ਦੇ ਇਸ ਪਿੰਡ ਵਿਚ ਸ਼ਰਾਬ ਦਾ ਠੇਕਾ ਲੈਣ ਲਈ ਲੱਗੀ 5 ਅਰਬ 10 ਕਰੋੜ ਰੁਪਏ ਦੀ ਬੋਲੀ

ਰਾਜਸਥਾਨ ਦੇ ਇਸ ਪਿੰਡ ਵਿਚ ਸ਼ਰਾਬ ਦਾ ਠੇਕਾ ਲੈਣ ਲਈ ਲੱਗੀ 5 ਅਰਬ 10 ਕਰੋੜ ਰੁਪਏ ਦੀ ਬੋਲੀ

 • Share this:

  ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸ਼ਰਾਬ ਦਾ ਠੇਕਾ ਲੈਣ ਲਈ ਰਿਕਾਰਡ 5 ਅਰਬ 10 ਕਰੋੜ ਦੀ ਬੋਲੀ ਲਗਾਈ ਗਈ ਹੈ। ਇਸ ਦੇ ਨਾਲ ਇਹ ਰਾਜ ਵਿੱਚ ਸ਼ਰਾਬ ਦੇ ਠੇਕੇ ਲਈ ਇਹ ਸਭ ਤੋਂ ਮਹਿੰਗੀ ਬੋਲੀ ਬਣ ਗਈ ਹੈ। ਹੁਣ ਇਸ ਬੋਲੀ ਦੀ ਪੂਰੇ ਰਾਜ ਵਿੱਚ ਚਰਚਾ ਹੋ ਰਹੀ ਹੈ।

  ਰਾਜ ਵਿੱਚ ਸ਼ਰਾਬ ਦੇ ਠੇਕਿਆਂ ਦੀ ਆਨਲਾਈਨ ਨਿਲਾਮੀ ਪ੍ਰਕਿਰਿਆ ਦੌਰਾਨ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਨੋਹਰ ਤਹਿਸੀਲ ਦੇ ਖੁਈਆਂ ਪਿੰਡ ਵਿੱਚ ਇੱਕ ਸ਼ਰਾਬ ਦੀ ਦੁਕਾਨ ਦੀ ਬੋਲੀ 5 ਅਰਬ 10 ਕਰੋੜ, 10 ਲੱਖ 15 ਹਜ਼ਾਰ 400 ਰੁਪਏ ਲੱਗੀ ਹੈ। ਜਦੋਂ ਕਿ ਆਬਕਾਰੀ ਵਿਭਾਗ ਨੇ ਇਸ ਦੁਕਾਨ ਦਾ ਰਿਜ਼ਰਵ ਪ੍ਰਾਈਜ਼ 72 ਲੱਖ ਰੁਪਏ ਸੀ।

  ਪਿਛਲੇ ਸਾਲ ਇਹ ਦੁਕਾਨ 65 ਲੱਖ ਰੁਪਏ ਵਿਚ ਲਈ ਸੀ, ਪਰ ਇਸ ਵਾਰ ਅਰਬਾਂ ਦੀ ਬੋਲੀ ਸੁਣ ਕੇ ਲੋਕ ਹੈਰਾਨ ਹਨ। ਇਹ ਰਾਜ ਵਿਚ ਸ਼ਰਾਬ ਦੀ ਦੁਕਾਨ ਦੀ ਸਭ ਤੋਂ ਮਹਿੰਗੀ ਬੋਲੀ ਵੀ ਹੈ। ਆਬਕਾਰੀ ਅਧਿਕਾਰੀ ਚਿਮਨਲਾਲ ਮੀਨਾ ਨੇ ਕਿਹਾ ਕਿ ਬੋਲੀਕਾਰ ਕਿਰਨ ਕੰਵਰ ਨੂੰ ਡਿਮਾਂਡ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਨੂੰ ਤਿੰਨ ਦਿਨਾਂ ਵਿੱਚ ਪੈਸੇ ਜਮ੍ਹਾ ਕਰਵਾਉਣ ਲਈ ਲਿਖਿਆ ਗਿਆ ਹੈ।

  ਆਬਕਾਰੀ ਅਧਿਕਾਰੀ ਦੇ ਅਨੁਸਾਰ, ਪ੍ਰਿਯੰਕਾ ਕੰਵਰ ਨੇ ਵੀ ਬੋਲੀ ਲਗਾਈ ਸੀ ਜੋ ਦੂਜੇ ਨੰਬਰ 'ਤੇ ਰਹੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਰਿਵਾਰਾਂ ਵਿਚ ਆਪਸੀ ਰੰਜਿਸ਼ ਕਾਰਨ ਬੋਲੀ ਇੰਨੀ ਉੱਚੀ ਗਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੁਕਾਨ 'ਤੇ ਬੋਲੀ ਨਾ ਹੋ ਸਕੇ ਇਸ ਲਈ ਇੰਨੀ ਉੱਚ ਬੋਲੀ ਲਗਾਈ ਗਈ ਹੈ, ਕਿਉਂਕਿ ਰਕਮ ਜਮ੍ਹਾ ਨਾ ਕਰਵਾਉਣ ਉਤੇ ਜਮ੍ਹਾ ਰਕਮ ਜ਼ਬਤ ਕਰਨ ਦਾ ਪ੍ਰਬੰਧ ਹੀ ਹੈ।

  ਇਸ ਨਾਲ ਸਰਕਾਰ ਨੂੰ ਮੁੜ ਬੋਲੀ ਲਗਾਉਣੀ ਪਏਗੀ। ਹੁਣ, ਜੇ ਠੇਕੇਦਾਰ ਇੰਨੀ ਵੱਡੀ ਰਕਮ ਭਰਦਾ ਹੈ, ਤਾਂ ਇਹ ਰਾਜ ਦੀ ਸਭ ਤੋਂ ਮਹਿੰਗੀ ਦੁਕਾਨ ਬਣ ਜਾਵੇਗੀ, ਪਰ ਫਿਲਹਾਲ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

  Published by:Gurwinder Singh
  First published:

  Tags: Illegal liquor, Liquor, Liquor stores