SDM ਮੈਡਮ ਨੂੰ ਵੇਖ ਕੇ ਖੜ੍ਹਾ ਨਾ ਹੋਇਆ ਡਾਕਟਰ ਤਾਂ ਆ ਗਿਆ ਗੁੱਸਾ, ਵੇਖੋ ਵੀਡੀਓ

News18 Punjabi | News18 Punjab
Updated: January 22, 2020, 6:50 PM IST
share image
SDM ਮੈਡਮ ਨੂੰ ਵੇਖ ਕੇ ਖੜ੍ਹਾ ਨਾ ਹੋਇਆ ਡਾਕਟਰ ਤਾਂ ਆ ਗਿਆ ਗੁੱਸਾ, ਵੇਖੋ ਵੀਡੀਓ
SDM ਮੈਡਮ ਨੂੰ ਵੇਖ ਕੇ ਖੜ੍ਹਾ ਨਾ ਹੋਇਆ ਡਾਕਟਰ ਤਾਂ ਆ ਗਿਆ ਗੁੱਸਾ, ਵੇਖੋ ਵੀਡੀਓ

  • Share this:
  • Facebook share img
  • Twitter share img
  • Linkedin share img
ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਪੀਲੀਬੰਗਾ ਐਸਡੀਐਮ ਪ੍ਰਿਯੰਕਾ ਤਿਲਾਨੀਆ ਅਤੇ ਗੋਲੂਵਾਲਾ ਦੇ ਸਰਕਾਰੀ ਹਸਪਤਾਲ ਦੇ ਇੰਚਾਰਜ ਡਾ. ਨਰਿੰਦਰ ਬਿਸ਼ਨੋਈ ਵਿਚਕਾਰ ਬਹਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਹੈ।

ਦਰਅਸਲ, ਪੀਲੀਬੰਗਾ ਦੀ ਐਸਡੀਐਮ ਪ੍ਰਿਯੰਕਾ ਤਿਲਾਨੀਆ ਬੁੱਧਵਾਰ ਨੂੰ ਪੰਚਾਇਤੀ ਚੋਣਾਂ ਲਈ ਗੋਲੂਵਾਲਾ ਗਈ ਹੋਈ ਸੀ ਅਤੇ ਇਸ ਦੌਰਾਨ ਉਹ ਅਚਾਨਕ ਨਿਰੀਖਣ ਲਈ ਗੋਲੂਵਾਲਾ ਦੇ ਹਸਪਤਾਲ ਪਹੁੰਚੀ। ਉਥੇ ਹੀ, ਐਸਡੀਐਮ ਨੇ ਹਸਪਤਾਲ ਦੇ ਇੰਚਾਰਜ ਡਾ: ਨਰਿੰਦਰ ਬਿਸ਼ਨੋਈ ਨੂੰ ਆਪਣੀ ਸੀਟ ਛੱਡ ਕੇ ਬੈਠਣ ਲਈ ਕਿਹਾ, ਜਿਸ ਉਤੇ ਡਾਕਟਰ ਨੇ ਕਿਹਾ ਕਿ ਉਹ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ। ਉਹ ਨਾਲ ਵਾਲੀ ਕੁਰਸੀ ਉਤੇ ਬੈਠ ਕੇ ਨਰੀਖਣ ਕਰ ਸਕਦੇ ਹਨ। ਇਸ ਉਤੇ ਐਸਡੀਐਮ ਮੈਡਮ ਨੂੰ ਗੁੱਸਾ ਆ ਗਿਆ ਤੇ ਡਾਕਟਰ ਨੂੰ ਪ੍ਰੋਟੋਕੋਲ ਸਮਝਾਉਣਾ ਸ਼ੁਰੂ ਕਰ ਦਿੱਤਾ।
ਵੀਡੀਓ ਵਿਚ, ਡਾਕਟਰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਮੈਨੂੰ ਵੀ ਮਰੀਜ਼ਾਂ ਦੀ ਜਾਂਚ ਕਰਨੀ ਪੈਂਦੀ ਹੈ ਅਤੇ ਤੁਸੀਂ ਮੇਰੀ ਅੱਗੇ ਦੀ ਕੁਰਸੀ ਉਤੇ ਬੈਠ ਕੇ ਜੋ ਵੀ ਜਾਣਕਾਰੀ ਚਾਹੁੰਦੇ ਹੋ ਲੈ ਸਕਦੇ ਹੋ, ਪਰ ਐਸਡੀਐਮ, ਡਾਕਟਰ ਦੀ ਕੁਰਸੀ ਉਤੇ ਬੈਠਣ ਉਤੇ ਅੜੀ ਰਹੀ। ਜਦੋਂ ਕਿ ਡਾਕਟਰ ਕੁਰਸੀ ਨਹੀਂ ਛੱਡਦਾ, ਮਰੀਜ਼ਾਂ ਦੀ ਜਾਂਚ ਕਰਨ ਲਈ ਕਹਿੰਦਾ ਹੈ। ਡਾਕਟਰ ਨੇ ਐਸਡੀਐਮ ਉਤੇ ਦਾਦਾਗਿਰੀ ਦੇ ਦੋਸ਼ ਲਾਉਂਦੇ ਹੋਏ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ।
First published: January 22, 2020
ਹੋਰ ਪੜ੍ਹੋ
ਅਗਲੀ ਖ਼ਬਰ