ਕਿਸਾਨ ਦੀਆਂ 5 ਧੀਆਂ, ਸਾਰੀਆਂ ਬਣੀਆਂ RAS ਅਫਸਰ, 5ਵੀਂ ਤੱਕ ਹੀ ਸਕੂਲ 'ਚ ਲਈ ਸਿੱਖਿਆ

News18 Punjabi | News18 Punjab
Updated: July 17, 2021, 3:49 PM IST
share image
ਕਿਸਾਨ ਦੀਆਂ 5 ਧੀਆਂ, ਸਾਰੀਆਂ ਬਣੀਆਂ RAS ਅਫਸਰ, 5ਵੀਂ ਤੱਕ ਹੀ ਸਕੂਲ 'ਚ ਲਈ ਸਿੱਖਿਆ
ਕਿਸਾਨ ਦੀਆਂ 5 ਧੀਆਂ, ਸਾਰੀਆਂ ਬਣੀਆਂ RAS ਅਫਸਰ, 5ਵੀਂ ਤੱਕ ਸਕੂਲ ਵਿਚ ਲਈ ਸਿੱਖਿਆ

  • Share this:
  • Facebook share img
  • Twitter share img
  • Linkedin share img
ਜਦੋਂ ਮਨ ਵਿਚ ਜਨੂੰਨ ਅਤੇ ਪੜ੍ਹਾਈ ਦਾ ਜਜ਼ਬਾ ਹੁੰਦਾ ਹੈ ਤਾਂ ਸਰੋਤ, ਸਕੂਲ, ਮਹਿੰਗੀ ਕੋਚਿੰਗ, ਕਿਸੇ ਦੇ ਵੀ ਮਾਇਨੇ ਨਹੀਂ ਰਹਿੰਦੇ। ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਜੰਮੀਆਂ ਪੰਜ ਧੀਆਂ ਨੇ ਇਹ ਸਾਬਤ ਕੀਤਾ ਹੈ। ਪੰਜੇ ਹੀ ਸਕੂਲ ਵਿਚ ਸਿਰਫ ਪੰਜਵੀਂ ਜਮਾਤ ਤੱਕ ਵਿਧੀਵੱਧ ਪੜ੍ਹਾਈ ਕਰ ਸਕੀਆਂ ਸਨ।

ਜ਼ਿਲ੍ਹੇ ਦੇ ਪਿੰਡ ਭੈਰੂੰਸਰੀ ਵਿੱਚ ਜੰਮੀਆਂ ਇਨ੍ਹਾਂ ਪੰਜ ਕੁੜੀਆਂ ਨੇ 5ਵੀਂ ਜਮਾਤ ਤੱਕ ਆਪਣੀ ਪੜ੍ਹਾਈ ਪਿੰਡ ਵਿੱਚ ਹੀ ਕੀਤੀ ਅਤੇ ਅੱਗੇ ਪਿੰਡ ਵਿੱਚ ਸਕੂਲ ਨਾ ਹੋਣ ਕਾਰਨ ਪੰਜਾਂ ਨੇ ਘਰ ਤੋਂ ਪੱਤਰ ਵਿਹਾਰ ਰਾਹੀਂ ਪੜ੍ਹਾਈ ਜਾਰੀ ਰੱਖੀ। ਪਿਤਾ ਸਹਿਦੇਵ ਸਹਾਰਨ ਦਾ ਇਕ ਸੁਪਨਾ ਸੀ ਕਿ ਪੰਜੇ ਬੇਟੀਆਂ ਪ੍ਰਸ਼ਾਸਨਿਕ ਅਧਿਕਾਰੀ ਬਣ ਜਾਣ।

ਹਨੂੰਮਾਨਗੜ੍ਹ ਦੀਆਂ ਤਿੰਨ ਭੈਣਾਂ ਅੰਸ਼ੂ, ਰੀਤੂ ਤੇ ਸੁਮਨ ਨੇ ਇਕੱਠਿਆਂ ਰਾਜ ਦੀ ਪ੍ਰਸ਼ਾਸਕੀ ਪ੍ਰੀਖਿਆ (ਆਰਏਐੱਸ) ਪਾਸ ਕੀਤੀ ਹੈ। ਇਨ੍ਹਾਂ ਦੀਆਂ ਦੋ ਹੋਰ ਭੈਣਾਂ ਰੋਮਾ ਤੇ ਮੰਜੂ ਪਹਿਲਾਂ ਹੀ ਆਰਏਐੱਸ ਅਫਸਰ ਹਨ। ਹੁਣ ਕਿਸਾਨ ਸਹਿਦੇਵ ਸਹਾਰਨ ਦੀਆਂ ਪੰਜੇ ਧੀਆਂ ਆਰਏਐੱਸ ਅਫਸਰ ਬਣ ਗਈਆਂ ਹਨ।
ਸਹਾਰਨ ਨੇ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੋਈ ਹੈ ਜਦਕਿ ਉਸ ਦੀ ਪਤਨੀ ਲਕਸ਼ਮੀ ਅਨਪੜ੍ਹ ਹੈ। ਰਾਜਸਥਾਨ ਪ੍ਰਸ਼ਾਸਕੀ ਪ੍ਰੀਖਿਆ ’ਚ ਅੰਸ਼ੂ ਨੇ ਓਬੀਸੀ ’ਚ 31ਵਾਂ ਰੈਂਕ ਮਿਲਿਆ ਹੈ ਜਦਕਿ ਰੀਤੂ ਨੂੰ 96ਵਾਂ ਤੇ ਸੁਮਨ ਨੂੰ 98ਵਾਂ ਰੈਂਕ ਮਿਲਿਆ ਹੈ। ਰੀਤੂ ਭੈਣਾਂ ’ਚੋਂ ਸਭ ਤੋਂ ਛੋਟੀ ਹੈ। ਰੋਮਾ ਨੇ 2010 ’ਚ ਆਰਏਐੱਸ ਦੀ ਪ੍ਰੀਖਿਆ ਪਾਸ ਕੀਤੀ ਸੀ।

ਉਹ ਆਪਣੇ ਪਰਿਵਾਰ ’ਚ ਪਹਿਲੀ ਆਰਏਐੱਸ ਅਫਸਰ ਸੀ। ਉਹ ਇਸ ਸਮੇਂ ਝੁਨਝੁਨ ਜ਼ਿਲ੍ਹੇ ਦੇ ਸੁਜਾਨਗੜ੍ਹ ’ਚ ਬਲਾਕ ਡਿਵੈਲਪਮੈਂਟ ਅਫਸਰ ਵਜੋਂ ਤਾਇਨਾਤ ਹੈ। ਮੰਜੂ ਨੇ 2017 ’ਚ ਆਰਏਐੱਸ ਦੀ ਪ੍ਰੀਖਿਆ ਪਾਸ ਕੀਤੀ ਤੇ ਉਹ ਇਸ ਸਮੇਂ ਹਨੂੰਮਾਨਗੜ੍ਹ ਦੇ ਨੋਹਾਰ ਦੇ ਕੋਆਪਰੇਟਿਵ ਵਿਭਾਗ ’ਚ ਸੇਵਾ ਨਿਭਾ ਰਹੀ ਹੈ।

ਉਹ ਪੰਜ ਭੈਣਾਂ ਹਨ। ਬਾਕੀ ਦੋ ਰੋਮਾ ਤੇ ਮੰਜੂ ਪਹਿਲਾਂ ਹੀ ਆਰਏਐੱਸ ਹਨ। ਕਿਸਾਨ ਸ੍ਰੀ ਸਹਿਦੇਵ ਸਹਾਰਨ ਦੀਆਂ ਪੰਜੇ ਧੀਆਂ ਹੁਣ ਆਰਏਐੱਸ ਹਨ।’
Published by: Gurwinder Singh
First published: July 17, 2021, 3:40 PM IST
ਹੋਰ ਪੜ੍ਹੋ
ਅਗਲੀ ਖ਼ਬਰ