ਦਿੱਲੀ ਪੁਲਿਸ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨਾਲ ਕਥਿਤ ਬਦਸਲੂਕੀ ਕਰਨ ਵਾਲੇ ਕਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਲੀਵਾਲ ਨੇ ਦਾਅਵਾ ਕੀਤਾ ਸੀ ਕਿ ਸਵੇਰੇ ਵੱਡੇ ਤੜਕੇ ਕੌਮੀ ਰਾਜਧਾਨੀ ਵਿੱਚ ਕਾਰ ਚਾਲਕ ਨੇ ਉਸ ਨਾਲ ‘ਬਦਸਲੂਕੀ’ ਕੀਤੀ।
ਮਾਲੀਵਾਲ ਮੁਤਾਬਕ ਇਹ ਪੂਰਾ ਘਟਨਾਕ੍ਰਮ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਬਿਲਕੁਲ ਸਾਹਮਣੇ ਵਾਪਰਿਆ। ਡੀਸੀਪੀ (ਦੱਖਣੀ) ਚੰਦਨ ਚੌਧਰੀ ਨੇ ਦੱਸਿਆ ਕਿ ਮਾਲੀਵਾਲ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਉਹ ਤੇ ਉਨ੍ਹਾਂ ਦੀ ਟੀਮ ਵੱਡੇ ਤੜਕੇ ਪੌਣੇ ਤਿੰਨ ਵਜੇ ਦੇ ਕਰੀਬ ਏਮਸ ਦੇ ਬਾਹਰ ਖੜ੍ਹੇ ਸਨ।
ਇਸ ਦੌਰਾਨ ਉਨ੍ਹਾਂ ਦੇ ਕੋਲ ਇਕ ਸਫ਼ੇਦ ਰੰਗ ਦੀ ਕਾਰ ਆ ਕੇ ਰੁਕੀ, ਜਿਸ ਵਿੱਚ ਬੈਠੇ ਡਰਾਈਵਰ ਨੇ ਪਹਿਲਾਂ ਉਨ੍ਹਾਂ ਨੂੰ ‘ਭੱਦੇ ਇਸ਼ਾਰੇ’ ਕੀਤੇ ਤੇ ਮਗਰੋਂ ਧੱਕੇ ਨਾਲ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਮਾਲੀਵਾਲ ਨੇ ਡਰਾਈਵਰ ਦੀ ਝਾੜਝੰਬ ਕੀਤੀ ਤਾਂ ਉਹ ਉਥੋਂ ਚਲਾ ਗਿਆ।
ਪੁਲਿਸ ਨੇ ਕਿਹਾ ਕਿ ਮਾਲੀਵਾਲ ਦੇ ਦਾਅਵੇ ਮੁਤਾਬਕ ਇਹ ਕਾਰ ਚਾਲਕ ਥੋੜ੍ਹੀ ਦੇਰ ਬਾਅਦ ਵਾਪਸ ਆਇਆ ਤੇ ਫਿਰ ਉਸੇ ਤਰ੍ਹਾਂ ਇਸ਼ਾਰੇ ਕਰਨ ਲੱਗਾ। ਮਾਲੀਵਾਲ ਮੁਤਾਬਕ ਇਹ ਪੂਰੀ ਘਟਨਾ ਵਾਪਰਨ ਮੌਕੇ ਉਹ ਆਪਣੀ ਟੀਮ ਨਾਲ ਏਮਸ ਦੇ ਗੇਟ ਨੰਬਰ 2 ’ਤੇ ਖੜ੍ਹੀ ਸੀ। ਮਾਲੀਵਾਲ ਦੀ ਸ਼ਿਕਾਇਤ ਅਨੁਸਾਰ ਉਹ ਫੁੱਟਪਾਥ ’ਤੇ ਖੜ੍ਹੀ ਸੀ ਜਦੋਂ ਸਫ਼ੇਦ ਰੰਗ ਦੀ ਕਾਰ ਦੇ ਡਰਾਈਵਰ ਨੇ ਉਸ ਨੂੰ ਲਿਫਟ ਦੇਣ ਦੀ ਪੇਸ਼ਕਸ਼ ਕੀਤੀ ਤੇ ਕਾਰ ਵਿੱਚ ਬੈਠਣ ਲਈ ਜ਼ੋਰ ਪਾਉਣ ਲੱਗਾ।
#WATCH | DCW chief narrates incident where she was molested & dragged by an inebriated man after her hand got stuck in his car's window
"...He dragged me for 10-15m. A man from my team & I screamed & then he left me. Had he not, something like Anjali would've happened to me...." pic.twitter.com/bVnXcinjPq
— ANI (@ANI) January 19, 2023
ਡੀਸੀਪੀ ਚੌਧਰੀ ਨੇ ਕਿਹਾ, ‘‘ਮਾਲੀਵਾਲ ਨੇ ਮੁੜ ਨਾਂਹ ਕੀਤੀ ਤੇ ਇਸ ਦੌਰਾਨ ਉਹ ਡਰਾਈਵਰ ਦੀ ਝਾੜਝੰਬ ਕਰਨ ਲਈ ਉਸ ਵਾਲੇ ਪਾਸੇ ਗਈ। ਇਸ ਦੌਰਾਨ ਡਰਾਈਵਰ ਨੇ ਸ਼ੀਸ਼ਾ ਉਪਰ ਚੜ੍ਹਾਇਆ ਤਾਂ ਉਹਦਾ ਹੱਥ ਉਸ ’ਚ ਫਸ ਗਿਆ। ਡਰਾਈਵਰ ਉਸ ਨੂੰ 10 ਤੋਂ 15 ਮੀਟਰ ਤੱਕ ਘੜੀਸਦਾ ਲੈ ਗਿਆ।’’
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Harassment, Swati Maliwal