Home /News /national /

ਕਾਂਗਰਸ ਨੂੰ ਵੱਡਾ ਝਟਕਾ, ਹਾਰਦਿਕ ਪਟੇਲ ਨੇ ਦਿੱਤਾ ਪਾਰਟੀ ਤੋਂ ਅਸਤੀਫਾ

ਕਾਂਗਰਸ ਨੂੰ ਵੱਡਾ ਝਟਕਾ, ਹਾਰਦਿਕ ਪਟੇਲ ਨੇ ਦਿੱਤਾ ਪਾਰਟੀ ਤੋਂ ਅਸਤੀਫਾ

(Photo- Hardik Twitter handle)

(Photo- Hardik Twitter handle)

 • Share this:

  ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਅਸਤੀਫਾ ਦੇ ਦਿੱਤਾ ਹੈ।

  ਉਨ੍ਹਾਂ ਨੇ ਇੱਕ ਟਵੀਟ ਰਾਹੀਂ ਆਪਣੇ ਅਸਤੀਫੇ ਦੀ ਖਬਰ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਅੱਜ ਮੈਂ ਹਿੰਮਤ ਨਾਲ ਕਾਂਗਰਸ ਪਾਰਟੀ ਦੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਮੇਰੇ ਫੈਸਲੇ ਦਾ ਮੇਰੇ ਸਾਰੇ ਸਾਥੀ ਅਤੇ ਗੁਜਰਾਤ ਦੇ ਲੋਕ ਸਵਾਗਤ ਕਰਨਗੇ। ਮੈਨੂੰ ਵਿਸ਼ਵਾਸ ਹੈ ਕਿ ਮੇਰੇ ਇਸ ਕਦਮ ਤੋਂ ਬਾਅਦ, ਮੈਂ ਭਵਿੱਖ ਵਿੱਚ ਗੁਜਰਾਤ ਲਈ ਸੱਚਮੁੱਚ ਸਕਾਰਾਤਮਕ ਕੰਮ ਕਰ ਸਕਾਂਗਾ।''

  ਦੱਸ ਦਈਏ ਕਿ ਹਾਰਦਿਕ  ਪਿਛਲੇ ਕਾਫੀ ਸਮੇਂ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ ਅਤੇ ਲਗਾਤਾਰ ਸੂਬਾਈ ਨੇਤਾਵਾਂ ਅਤੇ ਹਾਈਕਮਾਂਡ 'ਤੇ ਸਵਾਲ ਚੁੱਕ ਰਹੇ ਸਨ। ਗੁਜਰਾਤ ਵਿਧਾਨ ਸਭਾ ਚੋਣਾਂ 'ਚ ਕੁਝ ਹੀ ਸਮਾਂ ਬਚਿਆ ਹੈ। ਅਜਿਹੇ 'ਚ ਹਾਰਦਿਕ ਪਟੇਲ ਦੇ ਅਸਤੀਫੇ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਹਾਰਦਿਕ ਪਟੇਲ ਨੇ ਆਪਣਾ ਅਸਤੀਫਾ ਸੋਨੀਆ ਗਾਂਧੀ ਨੂੰ ਸੌਂਪ ਦਿੱਤਾ ਹੈ।

  ਹਾਰਦਿਕ ਨੇ ਅਸਤੀਫ਼ੇ ਵਿੱਚ ਲਿਖਿਆ ਹੈ ਕਿ ਕਾਂਗਰਸ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਵਿੱਚ ਕਿਸੇ ਵੀ ਮੁੱਦੇ ਪ੍ਰਤੀ ਗੰਭੀਰਤਾ ਦੀ ਕਮੀ ਇੱਕ ਵੱਡਾ ਮੁੱਦਾ ਹੈ। ਜਦੋਂ ਵੀ ਮੈਂ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੂੰ ਮਿਲਦਾ ਸੀ ਤਾਂ ਲੱਗਦਾ ਸੀ ਕਿ ਲੀਡਰਸ਼ਿਪ ਦਾ ਧਿਆਨ ਗੁਜਰਾਤ ਅਤੇ ਪਾਰਟੀ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਨਾਲੋਂ ਅਪਣੇ ਮੋਬਾਈਲ ਅਤੇ ਹੋਰ ਗੱਲਾਂ ਵੱਲ ਸੀ। ਜਦੋਂ ਵੀ ਦੇਸ਼ ਮੁਸੀਬਤ ਵਿੱਚ ਸੀ ਜਾਂ ਕਾਂਗਰਸ ਨੂੰ ਲੀਡਰਸ਼ਿਪ ਦੀ ਸਭ ਤੋਂ ਵੱਧ ਲੋੜ ਹੁੰਦੀ ਸੀ, ਸਾਡੇ ਨੇਤਾ ਵਿਦੇਸ਼ ਵਿੱਚ ਹੁੰਦੇ ਸਨ।

  Published by:Gurwinder Singh
  First published:

  Tags: Congress, Hardik, Indian National Congress, Punjab youth congress