
BJP ਵਿਧਾਇਕ ਨੇ ਘੇਰੀ ਆਪਣੀ ਹੀ ਸਰਕਾਰ, ਕਿਹਾ-ਇੰਨਾ ਭ੍ਰਿਸ਼ਟਾਚਾਰ ਕਦੇ ਨਹੀਂ ਵੇਖਿਆ, ਬਿਨਾ ਕਮਿਸ਼ਨ ਕੰਮ ਹੀ ਨਹੀਂ ਹੁੰਦਾ... (ਫਾਇਲ ਫੋੋਟੋ)
ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਗੋਪਾਮਾਉ ਤੋਂ ਭਾਜਪਾ ਵਿਧਾਇਕ (BJP MLA) ਸ਼ਿਆਮ ਪ੍ਰਕਾਸ਼ (Shyam Prakash) ਨੇ ਇੱਕ ਬਿਆਨ ਜਾਰੀ ਕਰਕੇ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਸ਼ਿਆਮ ਪ੍ਰਕਾਸ਼ ਨੇ ਟਵੀਟ ਕਰਕੇ ਕਿਹਾ ਹੈ ਕਿ ਮਨਰੇਗਾ ਇਕ ਮਹਾਂਮਾਰੀ ਵਾਂਗ ਹੋ ਗਈ ਹੈ, ਇਸ ਨੂੰ ਸਰਲ ਬਣਾਇਆ ਜਾਵੇ ਅਤੇ ਸੁਧਾਰਿਆ ਜਾਵੇ ਜਾਂ ਫਿਰ ਬੰਦ ਕਰ ਦਿੱਤਾ ਜਾਵੇ।
ਸਰਕਾਰੀ ਪ੍ਰਣਾਲੀ 'ਤੇ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਅਧਿਕਾਰੀ ਬਿਨਾਂ ਕਮਿਸ਼ਨ ਤੋਂ ਕੰਮ ਨਹੀਂ ਕਰਦੇ। ਕਮਿਸ਼ਨ ਦੇਣ ਲਈ ਪ੍ਰਧਾਨਾਂ ਨੂੰ ਜਾਅਲੀ ਜੌਬ ਕਾਰਡਾਂ ਰਾਹੀਂ ਭੁਗਤਾਨ ਕਰਵਾਉਣਾ ਪੈਂਦਾ ਹੈ। ਭਾਜਪਾ ਵਿਧਾਇਕ ਨੇ ਕਿਹਾ ਕਿ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਲੋਕ ਕੰਮ ਕਰਨ ਲਈ ਤਿਆਰ ਨਹੀਂ ਹਨ।
ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਸ਼ਿਆਮ ਪ੍ਰਕਾਸ਼ ਨੇ ਟਵੀਟ ਕਰਕੇ ਕਿਹਾ ਸੀ ਕਿ ਮੈਂ ਆਪਣੇ ਰਾਜਨੀਤਿਕ ਜੀਵਨ ਵਿੱਚ ਇੰਨਾ ਭ੍ਰਿਸ਼ਟਾਚਾਰ ਨਹੀਂ ਦੇਖਿਆ, ਜਿੰਨਾ ਮੈਂ ਇਸ ਸਮੇਂ ਵੇਖ ਰਿਹਾ ਹਾਂ ਅਤੇ ਸੁਣ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਜਿਸ ਨੂੰ ਵੀ ਸ਼ਿਕਾਇਤ ਕਰੋ, ਉਹ ਖ਼ੁਦ ਹੀ ਵਸੂਲੀ ਕਰ ਲੈਂਦਾ ਹੈ। ਸ਼ਿਆਮ ਪ੍ਰਕਾਸ਼ ਦੇ ਇਸ ਬਿਆਨ ਨਾਲ ਆਪਣੀ ਸਰਕਾਰ 'ਤੇ ਦੋਸ਼ ਲਗਾਉਂਦਿਆਂ ਵਿਵਾਦ ਖੜਾ ਕਰ ਦਿੱਤਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।