Home /News /national /

ਭਾਜਪਾ ਨੇਤਾ ਦੇ ਮੁੰਡੇ ਨੇ ਮੰਦਿਰ ਦੇ ਬਾਹਰ ਲੋਕਾਂ ਨੂੰ ਵੰਡੀ ਸ਼ਰਾਬ, ਤਸਵੀਰਾਂ ਵਾਇਰਲ

ਭਾਜਪਾ ਨੇਤਾ ਦੇ ਮੁੰਡੇ ਨੇ ਮੰਦਿਰ ਦੇ ਬਾਹਰ ਲੋਕਾਂ ਨੂੰ ਵੰਡੀ ਸ਼ਰਾਬ, ਤਸਵੀਰਾਂ ਵਾਇਰਲ

ਭਾਜਪਾ ਨੇਤਾ ਦੇ ਮੁੰਡੇ ਨੇ ਮੰਦਿਰ ਦੇ ਬਾਹਰ ਲੋਕਾਂ ਨੂੰ ਵੰਡੀ ਸ਼ਰਾਬ, ਤਸਵੀਰਾਂ ਵਾਇਰਲ

ਭਾਜਪਾ ਨੇਤਾ ਦੇ ਮੁੰਡੇ ਨੇ ਮੰਦਿਰ ਦੇ ਬਾਹਰ ਲੋਕਾਂ ਨੂੰ ਵੰਡੀ ਸ਼ਰਾਬ, ਤਸਵੀਰਾਂ ਵਾਇਰਲ

 • Share this:

   ਭਾਜਪਾ ਨੇਤਾ ਨਰੇਸ਼ ਅਗਰਵਾਲ ਦੇ ਬੇਟੇ ਵੱਲੋਂ ਮੰਦਿਰ ਦੇ ਇੱਕ ਸਮਾਗਮ ਵਿੱਚ ਖਾਣੇ ਦੇ ਪੈਕਟਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਵੰਡਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਨਰੇਸ਼ ਅਗਰਵਾਲ ਖੁਦ ਸਮਾਗਮ ਵਿੱਚ ਮੌਜੂਦ ਸਨ। ਮਾਮਲਾ ਯੂਪੀ ਦੇ ਹਰਦੋਈ ਦਾ ਹੈ ਜਿੱਥੇ ਇੱਕ ਮੰਦਿਰ ਦੇ ਸਮਾਗਮ ਵਿੱਚ ਭਾਜਪਾ ਨੇਤਾ ਪਹੁੰਚੇ ਸਨ। ਹਰਦੋਈ ਵਿੱਚ ਰਾਜ ਸਭਾ ਸਾਂਸਦ ਨਰੇਸ਼ ਅਗਰਵਾਲ ਨੇ ਸ਼ਰਵਣ ਦੇਵੀ ਮੰਦਿਰ ਵਿੱਚ ਸਮਾਗਮ ਆਯੋਜਿਤ ਸੀ, ਇਸ ਸਮਾਗਮ ਵਿੱਚ ਉਨ੍ਹਾਂ ਨੇ ਬੇਟੇ ਨਿਤਿਨ ਨੇ ਖਾਣੇ ਦੇ ਪੈਕਟਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਉੱਥੇ ਪਹੁੰਚੇ ਲੋਕਾਂ ਵਿੱਚ ਵੰਡੀਆਂ। ਮਾਮਲੇ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ ਇਨ੍ਹਾਂ ਪੈਕਟਾਂ ਦੀਆਂ ਤਸਵੀਰਾਂ ਮੀਡੀਆ ਵਿੱਚ ਆ ਗਈਆਂ।


  ਨਿਊਜ਼ ਏਜੰਸੀ ਏਐਨਆਈ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੂਰੀ-ਸਬਜ਼ੀ ਦੇ ਨਾਲ ਪੈਕੇਟ ਵਿੱਚ ਸ਼ਰਾਬ ਦੀ ਬੋਤਲ ਰੱਖੀ ਹੈ। ਇਸ ਮਾਮਲੇ ਵਿੱਚ ਹਰਦੋਈ ਤੋਂ ਭਾਜਪਾ ਸਾਂਸਦ ਅੰਸ਼ੁਲ ਵਰਮਾ ਨੇ ਕਿਹਾ, 'ਮੈਂ ਇਸ ਬਾਰੇ ਵਿੱਚ ਪਾਰਟੀ ਦੇ ਪ੍ਰਮੁੱਖ ਨੂੰ ਜਾਣਕਾਰੀ ਦੇਵਾਂਗਾ। ਗਲਤੀ ਸੁਧਾਰਨ ਲਈ ਭਾਜਪਾ ਨੂੰ ਦੁਬਾਰਾ ਤੋਂ ਸੋਚਨਾ ਪਏਗਾ।' ਸਾਂਸਦ ਅੰਸ਼ੁਲ ਵਰਮਾ ਨੇ ਇਸ ਮਾਮਲੇ ਉੱਤੇ ਮੁੱਖ ਮੰਤਰੀ ਯੋਗੀ ਨੂੰ ਖ਼ਤ ਲਿਖਿਆ ਹੈ। ਉਨ੍ਹਾਂ ਨੇ ਇਸ ਮਾਮਲੇ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਖ਼ਤ ਵਿੱਚ ਲਿਖਿਆ ਹੈ, 'ਸਾਡੀ ਪਾਰਟੀ ਜਿਸ ਸੰਸਕ੍ਰਿਤੀ ਦੀ ਦੁਹਾਈ ਦਿੰਦੀ ਹੈ, ਸਾਡੇ ਕੁੱਝ ਮੈਂਬਰ ਉਸਨੂੰ ਭੁੱਲ ਗਏ ਹਨ।' ਨਾਲ ਹੀ ਸਾਂਸਦ ਨੇ ਖ਼ਤ ਵਿੱਚ ਲਿਖਿਆ ਹੈ, 'ਅੱਜ ਜਦੋਂ ਸਾਡੀ ਸਰਕਾਰ ਧਰਮ ਵਿੱਚ ਆਸਥਾ ਦਿਖਾ ਰਹੀ ਹੈ ਤੇ ਦੇਸ਼ ਦੇ ਅੰਤਿਮ ਵਿਅਕਤੀ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਸਮੇਂ ਵਿੱਚ ਨਰੇਸ਼ ਜੀ ਵੱਲੋਂ ਸਾਡੇ ਪਾਸੀ ਸਮਾਜ ਦਾ ਮਜ਼ਾਕ ਬਣਾ ਕੇ ਜਨਪਦ ਵਿੱਚ ਸ਼ਰਾਬ ਵੰਡਣ ਵਰਗਾ ਨਿੰਦਾ ਵਾਲਾ ਕੰਮ ਹੈ। ਅਗਰ ਪਾਰਟੀ ਵਿਰੋਧੀ ਅਜਿਹੀਆਂ ਗਤੀਵਿਧੀਆਂ ਨੂੰ ਪਾਰਟੀ ਗੰਭੀਰਤਾ ਨਾਲ ਨਹੀਂ ਲੈਂਦੀ ਤਾਂ ਸਾਡੇ ਸਮਾਜ ਦੇ ਹਿੱਤਾਂ ਦੇ ਲਈ ਸਾਨੂੰ ਸੜਕਾਂ ਉੱਤੇ ਉਤਰਨਾ ਪਏਗਾ ਤੇ ਉਨ੍ਹਾਂ ਦੇ ਸਨਮਾਨ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।'


  ਦੱਸ ਦਈਏ ਕਿ ਭਾਜਪਾ ਨੇਤਾ ਨਰੇਸ਼ ਅਗਰਵਾਲ ਮੌਕਾ ਦੇਖ ਕੇ ਪਾਲਾ ਬਦਲਣ ਲਈ ਜਾਣੇ ਜਾਂਦੇ ਹਨ। ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਰਹਿਣ ਵਾਲੇ ਨਰੇਸ਼ ਅਗਰਵਾਲ 7 ਵਾਰ ਵਿਧਾਇਕ ਬਣ ਚੁੱਕੇ ਹਨ। ਉਨ੍ਹਾਂ ਦੇ ਬੇਟੇ ਵੀ ਅਖਿਲੇਸ਼ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। 38 ਸਾਲ ਦੇ ਰਾਜਨੀਤਿਕ ਸਫ਼ਰ ਵਿੱਚ ਨਰੇਸ਼ ਅਗਰਵਾਲ ਚਾਰ ਵਾਰ ਪਾਰਟੀਆਂ ਬਦਲ ਚੁੱਕੇ ਹਨ ਤੇ ਇੱਕ ਵਾਰ ਆਪਣਾ ਦਲ ਵੀ ਬਣਾਇਆ ਸੀ। 1980 ਵਿੱਚ ਉਹ ਪਹਿਲੀ ਵਾਰ ਹਰਦੋਈ ਤੋਂ ਕਾਂਗਰਸ ਦੇ ਟਿਕਟ ਤੋਂ ਵਿਧਾਇਕ ਚੁਣੇ ਗਏ ਸਨ।

  First published:

  Tags: Liquor