ਉਤਰ ਪ੍ਰਦੇਸ਼ ਦੇ ਹਰਦੋਈ ਸਥਿਤ ਬੈਂਕ ਦੇ ਖਾਤੇ ਵਿਚੋਂ 13.70 ਲੱਖ ਰੁਪਏ ਕਢਵਾ ਕੇ ਫਰਾਰ ਹੋਏ ਬੈਂਕ ਮੈਨੇਜਰ ਨੂੰ ਪੁਲਿਸ ਨੇ ਉਸ ਦੀ ਕੈਸ਼ੀਅਰ ਪ੍ਰੇਮਿਕਾ ਸਮੇਤ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਤੋਂ ਬਾਅਦ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਮੁਲਜ਼ਮ ਦੀ ਪ੍ਰੇਮਿਕਾ ਉਨਾਵ ਜ਼ਿਲ੍ਹੇ ਦੀ ਬਾਂਗਰਮਾਊ ਬ੍ਰਾਂਚ 'ਚ ਕੈਸ਼ੀਅਰ ਸੀ।
ਐਸਪੀ ਰਾਜੇਸ਼ ਦ੍ਰਿਵੇਦੀ ਨੇ ਦੱਸਿਆ ਕਿ ਸੰਡੀਲਾ ਕਸਬੇ ਦੇ ਹਰਦੋਈ ਮਾਰਗ ਉਤੇ ਬੰਧਨ ਬੈਂਕ ਦੀ ਬ੍ਰਾਂਚ ਹੈ। ਬੈਂਕ ਦੀ ਕੈਸ਼ੀਅਰ ਵਰਸ਼ਾ 1 ਨਵੰਬਰ ਨੂੰ ਛੁੱਟੀ 'ਤੇ ਸੀ। ਆਰਓ ਕੇਤਨ ਕੁਮਾਰ ਕੈਸ਼ੀਅਰ ਦਾ ਕੰਮ ਦੇਖ ਰਹੇ ਸਨ।
ਬੀਤੀ 2 ਨਵੰਬਰ ਨੂੰ ਬੈਂਕ ਦਾ ਮੈਨੇਜਰ ਸੁਰੇਸ਼ ਕੁਮਾਰ ਕਰਜ਼ੇ ਦੀ ਕਿਸ਼ਤ ਲੈਣ ਲਈ ਪਿੰਡ ਮਲਹੇਰਾ ਜਾਣ ਬਾਰੇ ਆਖ ਕੇ ਗਿਆ ਸੀ। ਇਸ ਤੋਂ ਬਾਅਦ ਵਾਪਸ ਨਹੀਂ ਆਇਆ। ਜਦੋਂ ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਚੈੱਕ ਰਾਹੀਂ 13.70 ਲੱਖ ਰੁਪਏ ਕਢਵਾਏ ਗਏ ਸਨ। ਉਦੋਂ ਤੋਂ ਮੈਨੇਜਰ ਲਾਪਤਾ ਹੈ।
ਮੈਨੇਜਰ ਦੀ ਗੁੰਮਸ਼ੁਦਗੀ ਦਰਜ ਕਰਵਾਈ ਸੀ। ਪੁਲਿਸ ਨੇ ਉੱਤਰਾਖੰਡ 'ਚ ਮੈਨੇਜਰ ਦਾ ਟਿਕਾਣਾ ਲੱਭ ਲਿਆ। ਪੁਲਿਸ ਨੇ ਉਸ ਨੂੰ 9 ਨਵੰਬਰ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਸੀ। ਉਸ ਦੇ ਨਾਲ ਬਾਂਗਰਮਾਊ ਬੈਂਕ ਬ੍ਰਾਂਚ ਦੀ ਕੈਸ਼ੀਅਰ ਆਰਤੀ ਵੀ ਸੀ।
ਪੁੱਛਗਿਛ ਕਰਨ ਉਤੇ ਪੁਲਿਸ ਨੇ ਮੈਨੇਜਰ ਦੀ ਨਿਸ਼ਾਨਦੇਹੀ ਉਤੇ 13 ਲੱਖ 70 ਹਜ਼ਾਰ ਰੁਪਏ ਬਰਾਮਦ ਕੀਤੇ। ਕੋਤਵਾਲ ਨੇ ਦੱਸਿਆ ਕਿ ਦੋਵਾਂ ਨੂੰ ਪੈਸੇ ਦੀ ਵਸੂਲੀ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਮੁਲਜ਼ਮ ਸੰਡੀਲਾ ਕਸਬੇ ਦੇ ਬੰਧਨ ਬੈਂਕ ਵਿਚ ਤਾਇਨਾਤ ਹੈ ਅਤੇ ਉਸ ਦੀ ਪਛਾਣ ਰਾਮਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਬੈਂਕ ਮੈਨੇਜਰ ਸੁਰੇਸ਼ ਕੁਮਾਰ ਵਜੋਂ ਹੋਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news