• Home
  • »
  • News
  • »
  • national
  • »
  • HARYANA 13 YEAR OLD GIRL GIVES BIRTH TO 7 MONTH OLD BABY POLICE SEARCH FOR RAPE ACCUSED KS

13 ਸਾਲ ਦੀ ਵਿਦਿਆਰਥਣ ਨੇ 7 ਮਹੀਨੇ ਦੇ ਮ੍ਰਿਤਕ ਬੱਚੇ ਨੂੰ ਦਿੱਤਾ ਜਨਮ, ਬਲਾਤਕਾਰ ਦੇ ਮੁਲਜ਼ਮ ਦੀ ਭਾਲ 'ਚ ਪੁਲਿਸ

Haryana Crime: ਪੰਚਕੂਲਾ ਦੇ ਇੱਕ ਹਸਪਤਾਲ 'ਚ 13 ਸਾਲ ਦੀ ਨਾਬਾਲਗ ਲੜਕੀ ਨੇ 7 ਮਹੀਨੇ ਦੇ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਤੋਂ ਬਾਅਦ ਮਹਿਲਾ ਥਾਣਾ ਪੁਲਿਸ ਨੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  • Share this:
    ਤਾਰਾ ਠਾਕੁਰ

    ਹਰਿਆਣਾ (Haryana): ਪੰਚਕੂਲਾ (Panchkula) ਜ਼ਿਲ੍ਹੇ ਵਿੱਚ ਇੱਕ 13 ਸਾਲ ਦੀ ਨਾਬਾਲਿਗ ਵਿਦਿਆਰਥਣ ਨੇ 7 ਮਹੀਨੇ ਦੇ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ ਹੈ। ਮਾਮਲੇ ਵਿੱਚ ਮਹਿਲਾ ਥਾਣਾ ਪੁਲਿਸ ਨੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਅਰੰਭ ਦਿੱਛੀ ਹੈ। ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਵਿਦਿਆਰਥਣ (Minor Student) 9ਵੀਂ ਜਮਾਤ ਵਿੱਚ ਪੜ੍ਹਦੀ ਹੈ। ਪੀੜਤ ਵਿਦਿਆਥਣ ਟਿਊਸ਼ਨ ਪੜ੍ਹਨ ਜਾਂਦੀ ਸੀ, ਜਿਥੇ ਉਸ ਨਾਲ ਬਲਾਤਕਾਰ (Rape Case) ਹੋਇਆ। ਮਹਿਲਾ ਥਾਣਾ ਮੁਖੀ ਨੇਹਾ ਚੌਹਾਨ ਨੇ ਦੱਸਿਆ ਕਿ ਪੁਲਿਸ ਨੇ ਪੋਸਕੋ ਦਾ ਮਾਮਲਾ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ।

    ਦੱਸ ਦੇਈਏ ਕਿ ਪੰਚਕੂਲਾ ਦੇ ਹਸਪਤਾਲ 'ਚ 13 ਸਾਲ ਦੀ ਨਾਬਾਲਗ ਲੜਕੀ ਵੱਲੋਂ 7 ਮਹੀਨੇ ਦੇ ਮ੍ਰਿਤਕ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ। ਪਤਾ ਲੱਗਾ ਹੈ ਕਿ 13 ਸਾਲਾ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਹੈ। ਇਸ ਸਬੰਧੀ ਸੂਚਨਾ ਮਿਲਣ 'ਤੇ ਪੰਚਕੂਲਾ ਸੈਕਟਰ 5 ਮਹਿਲਾ ਥਾਣਾ ਪੁਲਿਸ ਨੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

    ਪੰਚਕੂਲਾ ਸੈਕਟਰ 5 ਮਹਿਲਾ ਥਾਣਾ ਇੰਚਾਰਜ ਨੇਹਾ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਚਕੂਲਾ ਦੇ ਇੱਕ ਹਸਪਤਾਲ 'ਚ 13 ਸਾਲ ਦੀ ਨਾਬਾਲਗ ਲੜਕੀ ਨੇ 7 ਮਹੀਨੇ ਦੇ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਤੋਂ ਬਾਅਦ ਮਹਿਲਾ ਥਾਣਾ ਪੁਲਿਸ ਨੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
    Published by:Krishan Sharma
    First published: