ਹਰਿਆਣਾ (Haryana) : ਝੱਜਰ (Jhajjar) ਜ਼ਿਲ੍ਹੇ ਵਿੱਚ ਸੰਘਣੀ ਧੁੰਦ (Fog) ਕਾਰਨ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ (Truck collision) ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਟਰੱਕ ਡਰਾਈਵਰਾਂ ਦੀ ਮੌਤ (Killed) ਹੋ ਗਈ। ਮ੍ਰਿਤਕਾਂ ਦੀ ਪਛਾਣ 26 ਸਾਲਾ ਗੋਰੀ ਸ਼ੰਕਰ ਪੁੱਤਰ ਚੰਦਰਪਾਲ ਵਾਸੀ ਹਰਦੋਈ ਜ਼ਿਲ੍ਹਾ ਅਲੀਗੜ੍ਹ ਯੂਪੀ ਅਤੇ 52 ਸਾਲਾ ਸ਼ਮਸ਼ੇਰ ਪੁੱਤਰ ਮੰਗਰਾਮ ਵਾਸੀ ਉਚਾਨਾਕਲਾਂ ਜ਼ਿਲ੍ਹਾ ਜੀਂਦ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ (Accident) ਬੀਤੀ ਦੇਰ ਰਾਤ ਸੰਘਣੀ ਧੁੰਦ ਕਾਰਨ ਵਾਪਰਿਆ।
ਜਾਂਚ ਅਧਿਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਇਨ੍ਹਾਂ ਟਰੱਕਾਂ ਵਿੱਚੋਂ ਇੱਕ ਟਰੱਕ ਸੜਕ 'ਤੇ ਖੜ੍ਹਾ ਸੀ, ਜਦਕਿ ਦੂਜਾ ਟਰੱਕ ਜੀਂਦ ਵਾਲੇ ਪਾਸੇ ਤੋਂ ਆ ਰਿਹਾ ਸੀ। ਇਸ ਦੇ ਨਾਲ ਹੀ ਇਹ ਟਰੱਕ ਖੜ੍ਹੇ ਟਰੱਕ ਨਾਲ ਟਕਰਾ ਗਿਆ। ਹਾਦਸੇ 'ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਜਿਸ ਨੂੰ ਇਲਾਜ ਲਈ ਝੱਜਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਝੱਜਰ ਦੇ ਪਿੰਡ ਗੁਢਾ ਬਾਈਪਾਸ ਨੇੜੇ ਵਾਪਰੇ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਝੱਜਰ ਦੇ ਸਿਵਲ ਹਸਪਤਾਲ ਭੇਜ ਦਿੱਤਾ। ਇੱਥੇ ਪੁਲਿਸ (Haryana Police) ਨੇ ਝੱਜਰ ਦੇ ਸਿਵਲ ਹਸਪਤਾਲ ਵਿੱਚ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।
ਦੱਸ ਦਈਏ ਕਿ ਇਸ ਹਾਦਸੇ 'ਚ ਯੂਪੀ ਨਿਵਾਸੀ ਗੌਰੀਸ਼ੰਕਰ ਅਤੇ ਵਿਨੋਦ ਤੋਂ ਇਲਾਵਾ ਇਕ ਹੋਰ ਟਰੱਕ 'ਚ ਸਵਾਰ ਕਰੀਬ 52 ਸਾਲਾ ਸ਼ਮਸ਼ੇਰ ਵਾਸੀ ਜੀਂਦ ਜ਼ਿਲੇ ਦੇ ਉਚਾਨਾ ਕਲਾਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਸ਼ਮਸ਼ੇਰ ਅਤੇ ਗੌਰੀ ਸ਼ੰਕਰ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਵਿਨੋਦ ਹਸਪਤਾਲ 'ਚ ਜ਼ੇਰੇ ਇਲਾਜ ਹੈ। ਮ੍ਰਿਤਕ ਸ਼ਮਸ਼ੇਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਟਰੱਕ ਵਿੱਚ ਨਰਮਾ ਲੈ ਕੇ ਛੱਤੀਸਗੜ੍ਹ ਤੋਂ ਭਿਵਾਨੀ ਜਾ ਰਿਹਾ ਸੀ। ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।