BJp Leader in Ram Rahim Satsung: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 40 ਦਿਨ ਦੀ ਪੈਰੋਲ ਮਿਲਣ ਤੋਂ ਬਾਅਦ ਡੇਰਾ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਸ ਨੂੰ ਮਿਲਣ ਵਾਲਿਆਂ ਦਾ ਵੀ ਤਾਂਤਾ ਲੱਗਿਆ ਹੋਇਆ। ਡੇਰਾ ਪ੍ਰੇਮੀਆਂ ਵਿੱਚ ਵੀ ਰਾਮ ਰਹੀਮ ਦੇ ਦਰਸ਼ਨਾਂ ਲਈ ਹੌੜ ਲੱਗੀ ਹੋਈ ਹੈ, ਹੁਣ ਉਥੇ ਹੀ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਦਰਸ਼ਨ-ਦੀਦਾਰ ਕਰਨ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੇ। ਉਹ ਵੀ ਇਹ ਦੱਸਣ ਲਈ ਹੌੜ ਵਿੱਚ ਲੱਗੇ ਹਨ ਕਿ ਬਾਬਾ ਜੀ ਅਸੀਂ ਵੀ ਤੁਹਾਡੇ ਹਾਂ।
ਇਸੇ ਲੜੀ ਵਿੱਚ ਹਰਿਆਣਾ ਦੇ ਲੀਡਰ ਗੁਰਮੀਤ ਰਾਮ ਰਹੀਮ ਸਿੰਘ ਦੇ ਦਰਸ਼ਨ ਕਰਨ ਲਈ ਤਤਪਰ ਹਨ। ਲੀਡਰ ਰਾਮ ਰਹੀਮ ਦੀ ਸਤਿਸੰਗ ਵਿੱਚ ਲਾਈਨ ਲਗਾਉਂਦੇ ਵੇਖੇ ਗਏ ਹਨ। ਇਨ੍ਹਾਂ ਵਿੱਚ ਸਭ ਤੋਂ ਮੂਹਰੇ ਹਰਿਆਣਾ ਦੇ ਭਾਜਪਾ ਲੀਡਰ ਵਿਖਾਈ ਦੇ ਰਹੇ ਹੈ। ਜਿਨ੍ਹਾਂ ਵਿੱਚ ਹਰਿਆਣਾ ਸਰਕਾਰ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਆਨਲਾਈਨ ਪ੍ਰੋਗਰਾਮ ਵਿੱਚ ਪੁੱਛਿਆ ਕਿ ਰਾਮ ਰਹੀਮ ਕਦੋਂ ਸਰੀਰਕ ਤੌਰ 'ਤੇ ਦਰਸ਼ਨ ਦੇਣਗੇ।
ਇਸਤੋਂ ਇਲਾਵਾ ਹਿਸਾਰ ਦੇ ਮੇਅਰ ਗੌਤਮ ਸਰਦਾਨਾ ਦੀ ਪਤਨੀ ਵੀ ਹਾਜ਼ਰ ਸੀ ਅਤੇ ਕਰਨਲਾ ਦੀ ਬੀਜੇਪੀ ਮੇਅਰ ਰੇਣੂ ਬਾਲਾ ਸ਼ਾਮਲ ਹੋਏ। ਮੇਅਰ ਰੇਣੂੰ ਬਾਲਾ ਦੋ ਦਿਨ ਪਹਿਲਾਂ ਵੀ ਸਤਿਸੰਗ ਵਿੱਚ ਹਾਜ਼ਰੀ ਲਵਾਈ ਚੁੱਕੇ ਹਨ ਅਤੇ ਅੱਜ ਉਨ੍ਹਾਂ ਨੂੰ ਇਹ ਕਹਿੰਦੇ ਵੀ ਸੁਣਿਆ ਗਿਆ ਕਿ ਪਿਤਾ ਜੀ ਬਸ ਤੁਹਾਡਾ ਆਸ਼ੀਰਵਾਦ ਬਣਿਆ ਰਹੇ।
ਦੱਸ ਦੇਈਏ ਕਿ ਰਾਮ ਰਹੀਮ ਨੂੰ 25 ਅਗਸਤ 2017 ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਸੀ। ਪੰਚਕੂਲਾ 'ਚ ਹਿੰਸਾ ਤੋਂ ਬਾਅਦ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ ਸੀ। ਉਦੋਂ ਤੋਂ ਉਹ ਜੇਲ੍ਹ ਵਿੱਚ ਹੈ। ਇਸ ਤੋਂ ਬਾਅਦ ਉਸ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਵੀ ਸਜ਼ਾ ਸੁਣਾਈ ਗਈ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Dera Sacha Sauda, Gurmeet Ram Rahim Singh, Haryana