Home /News /national /

DSP ਸੁਰਿੰਦਰ ਸਿੰਘ ਨੇ ਬਹਾਦਰੀ ਨਾਲ ਨਿਭਾਈ ਡਿਊਟੀ, ਪਰਿਵਾਰ ਨੂੰ ਦਿੱਤੀ ਜਾਵੇਗੀ 1 ਕਰੋੜ ਦੀ ਮਦਦ, ਸਰਕਾਰੀ ਨੌਕਰੀ : CM ਖੱਟਰ

DSP ਸੁਰਿੰਦਰ ਸਿੰਘ ਨੇ ਬਹਾਦਰੀ ਨਾਲ ਨਿਭਾਈ ਡਿਊਟੀ, ਪਰਿਵਾਰ ਨੂੰ ਦਿੱਤੀ ਜਾਵੇਗੀ 1 ਕਰੋੜ ਦੀ ਮਦਦ, ਸਰਕਾਰੀ ਨੌਕਰੀ : CM ਖੱਟਰ

DSP ਸੁਰਿੰਦਰ ਸਿੰਘ ਨੇ ਬਹਾਦਰੀ ਨਾਲ ਨਿਭਾਈ ਡਿਊਟੀ, ਪਰਿਵਾਰ ਨੂੰ ਦਿੱਤੀ ਜਾਵੇਗੀ 1 ਕਰੋੜ ਦੀ ਮਦਦ, ਸਰਕਾਰੀ ਨੌਕਰੀ : CM ਖੱਟਰ

DSP ਸੁਰਿੰਦਰ ਸਿੰਘ ਨੇ ਬਹਾਦਰੀ ਨਾਲ ਨਿਭਾਈ ਡਿਊਟੀ, ਪਰਿਵਾਰ ਨੂੰ ਦਿੱਤੀ ਜਾਵੇਗੀ 1 ਕਰੋੜ ਦੀ ਮਦਦ, ਸਰਕਾਰੀ ਨੌਕਰੀ : CM ਖੱਟਰ

ਆਖਿਆ, ਮਾਈਨਿੰਗ ਖੇਤਰ ਦੇ ਨੇੜੇ ਅਤੇ ਅੰਤਰਰਾਜੀ ਸਰਹੱਦ 'ਤੇ ਚੌਕੀਆਂ ਬਣਾਈਆਂ ਜਾਣਗੀਆਂ। ਮਾਈਨਿੰਗ ਲਈ ਜਾਣ ਵਾਲੇ ਮਾਲ ਅਤੇ ਵਾਹਨਾਂ ਦੀ ਮੰਜ਼ਿਲ ਤੈਅ ਕੀਤੀ ਜਾਵੇਗੀ।

 • Share this:
  ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨੂਹ ਜ਼ਿਲ੍ਹੇ ਵਿੱਚ ਮਾਈਨਿੰਗ ਮਾਫੀਆ ਵੱਲੋਂ ਡਿਪਟੀ ਸੁਪਰਡੈਂਟ ਆਫ਼ ਪੁਲਿਸ (DSP)  ਸੁਰਿੰਦਰ ਸਿੰਘ ਨੂੰ ਡੰਪਰ ਨਾਲ ਕੁਚਲ ਕੇ ਕਤਲ ਕਰਨ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

  ਸੀਐਮ ਖੱਟਰ ਨੇ ਡੀਐਸਪੀ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ। ਸੀਐਮ ਖੱਟਰ ਨੇ ਕਿਹਾ, 'ਡੀਐਸਪੀ ਸੁਰਿੰਦਰ ਕੁਮਾਰ ਨੇ ਬਹਾਦਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ। ਵੀਰ DSP ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਸੂਬੇ ਵਿੱਚ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਮਾਈਨਿੰਗ ਖੇਤਰ ਦੇ ਨੇੜੇ ਅਤੇ ਅੰਤਰਰਾਜੀ ਸਰਹੱਦ 'ਤੇ ਚੌਕੀਆਂ ਬਣਾਈਆਂ ਜਾਣਗੀਆਂ। ਇਸ ਦੇ ਨਾਲ ਹੀ ਮਾਈਨਿੰਗ ਲਈ ਜਾਣ ਵਾਲੇ ਮਾਲ ਅਤੇ ਵਾਹਨਾਂ ਦੀ ਮੰਜ਼ਿਲ ਤੈਅ ਕੀਤੀ ਜਾਵੇਗੀ।

  ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਅਤੇ ਇਸ ਘਿਨਾਉਣੇ ਕਾਰੇ ਲਈ ਜ਼ਿੰਮੇਵਾਰ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੂਜੇ ਪਾਸੇ ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਡੀਐਸਪੀ ਨੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।  ਦਸ ਦਈਏ ਕਿ ਅੱਜ ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਪੱਥਰ ਦੀ ਮਾਈਨਿੰਗ ਦੀ ਜਾਂਚ ਕਰ ਰਹੇ ਇੱਕ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਨੇ ਡੰਪਰ-ਟਰੱਕ ਨੂੰ ਦਸਤਾਵੇਜ਼ਾਂ ਦੀ ਜਾਂਚ ਕਰਨ ਲਈ ਰੁਕਣ ਦਾ ਇਸ਼ਾਰਾ ਕੀਤਾ ਸੀ, ਪਰ ਡਰਾਈਵਰ ਨੇ ਆਪਣੀ ਰਫ਼ਤਾਰ ਵਧਾਉਂਦੇ ਹੋਏ ਉਨ੍ਹਾਂ ਨੂੰ ਕੁਚਲ ਦਿੱਤਾ। ਅਧਿਕਾਰੀਆਂ ਮੁਤਾਬਕ ਡੀਐਸਪੀ ਦੇ ਡਰਾਈਵਰ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਸੜਕ ਦੇ ਕਿਨਾਰੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਪਰ ਸੁਰਿੰਦਰ ਸਿੰਘ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਸਿੰਘ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
  Published by:Ashish Sharma
  First published:

  Tags: Haryana, Manoharlal Khattar, Murder, Police

  ਅਗਲੀ ਖਬਰ