Home /News /national /

ਸਕੂਲ ‘ਚ ਝੰਡਾ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਡਰਾਈਵਰ ਦੀ ਮੌਤ, 2 ਬੱਚੇ ਹੋਏ ਅਨਾਥ

ਸਕੂਲ ‘ਚ ਝੰਡਾ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਡਰਾਈਵਰ ਦੀ ਮੌਤ, 2 ਬੱਚੇ ਹੋਏ ਅਨਾਥ

ਸਕੂਲ ‘ਚ ਝੰਡਾ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਡਰਾਈਵਰ ਦੀ ਮੌਤ, 2 ਬੱਚੇ ਹੋਏ ਅਨਾਥ

ਸਕੂਲ ‘ਚ ਝੰਡਾ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਡਰਾਈਵਰ ਦੀ ਮੌਤ, 2 ਬੱਚੇ ਹੋਏ ਅਨਾਥ

ਪ੍ਰਿੰਸ ਦੇ ਦੋ ਬੱਚੇ ਹਨ, ਜਿਨ੍ਹਾਂ ਦੇ ਸਿਰ ਤੋਂ ਅੱਠ ਮਹੀਨੇ ਪਹਿਲਾਂ ਮਾਂ ਅਤੇ ਹੁਣ ਪਿਤਾ ਦਾ ਪਰਛਾਵਾਂ ਉਠਿਆ ਹੈ।

  • Share this:
    ਪਾਣੀਪਤ- ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਅੰਸਲ ਦੇ ਕਿਡਜੇ ਸਕੂਲ ਵਿੱਚ ਕਰੰਟ ਲੱਗਣ ਕਾਰਨ ਡਰਾਈਵਰ ਦੀ ਮੌਤ ਹੋ ਗਈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਡਰਾਈਵਰ ਤਿਰੰਗੇ ਝੰਡੇ ਦੀ ਪਾਈਪ ਲਗਾ ਰਿਹਾ ਸੀ। ਫਲੈਗ ਪਾਈਪ ਲਗਾਉਂਦੇ ਸਮੇਂ ਉਹ 11 ਹਜ਼ਾਰ ਦੀ ਹਾਈ ਵੋਲਟੇਜ ਤਾਰ ਨਾਲ ਟਕਰਾ ਗਈ। ਜਿਸ ਕਾਰਨ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਪ੍ਰਿੰਸ ਹੈ ਉਹ ਪਿਛਲੇ 6 ਮਹੀਨਿਆਂ ਤੋਂ ਸਕੂਲ ਵਿੱਚ ਡਰਾਈਵਰ ਸੀ।

    ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਸਕੂਲ ਸੰਚਾਲਕ ਨੇ ਰਾਜਕੁਮਾਰ ਨੂੰ ਸਕੂਲ ਦੇ ਵਿਹੜੇ ਵਿੱਚ ਤਿਰੰਗਾ ਝੰਡਾ ਲਗਾਉਣ ਲਈ ਕਿਹਾ ਸੀ। ਇਸ 'ਤੇ ਰਾਜਕੁਮਾਰ ਨੇ ਆਪਣੇ ਸਾਥੀ ਨਾਲ ਮਿਲ ਕੇ ਲੋਹੇ ਦੇ ਪਾਈਪ 'ਚ ਤਿਰੰਗਾ ਪਾ ਦਿੱਤਾ। ਜਿਵੇਂ ਹੀ ਉਸ ਨੇ ਪਾਈਪ ਖੜ੍ਹੀ ਕੀਤੀ ਤਾਂ ਉਪਰੋਂ ਲੰਘਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ। ਪਾਈਪ ਵਿੱਚ ਕਰੰਟ ਚੱਲਣ ਕਾਰਨ ਪ੍ਰਿੰਸ ਅਤੇ ਉਸ ਦਾ ਸਾਥੀ ਬੁਰੀ ਤਰ੍ਹਾਂ ਝੁਲਸ ਗਏ।

    ਹਾਦਸੇ ਤੋਂ ਬਾਅਦ ਸਕੂਲ 'ਚ ਦਹਿਸ਼ਤ ਫੈਲ ਗਈ। ਸਕੂਲ ਸਟਾਫ਼ ਨੇ ਮਿਲ ਕੇ ਦੋਵੇਂ ਝੁਲਸੇ ਵਿਅਕਤੀਆਂ ਨੂੰ ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਪ੍ਰਿੰਸ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਦੂਜੇ ਜ਼ਖ਼ਮੀ ਦਾ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਪ੍ਰਿੰਸ ਦੀ ਪਤਨੀ ਪ੍ਰੀਤੀ ਦੀ ਅੱਠ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਪ੍ਰੀਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਦੋਂ ਪ੍ਰੀਤੀ ਦੇ ਮਾਤਾ-ਪਿਤਾ ਨੇ ਰਾਜਕੁਮਾਰ 'ਤੇ ਦੋਸ਼ ਲਗਾਇਆ ਸੀ ਕਿ ਬੇਟੀ ਨੇ ਉਨ੍ਹਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਇਹ ਮਾਮਲਾ ਵਿਚਾਰ ਅਧੀਨ ਹੈ। ਇਸ ਦੇ ਨਾਲ ਹੀ ਪ੍ਰਿੰਸ ਦੇ ਦੋ ਬੱਚੇ ਹਨ, ਜਿਨ੍ਹਾਂ ਦੇ ਸਿਰ ਤੋਂ ਅੱਠ ਮਹੀਨੇ ਪਹਿਲਾਂ ਮਾਂ ਅਤੇ ਹੁਣ ਪਿਤਾ ਦਾ ਪਰਛਾਵਾਂ ਉਠਿਆ ਹੈ।
    Published by:Ashish Sharma
    First published:

    Tags: Death, Haryana

    ਅਗਲੀ ਖਬਰ