ਚੰਡੀਗੜ੍ਹ: Haryana News: ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ (Khattar Government) ਨੇ ਸੂਬੇ ਵਿੱਚ ESMA ਕਾਨੂੰਨ ਲਾਗੂ ਕੀਤਾ ਹੈ, ਜਿਸ ਤਹਿਤ ਹੁਣ ਸਰਕਾਰ (Haryana Government) ਦੇ ਸਿਹਤ ਕਰਮਚਾਰੀ (Health worker) 6 ਮਹੀਨੇ ਤੱਕ ਹੜਤਾਲ ਨਹੀਂ ਕਰ ਸਕਣਗੇ।
ਦੱਸ ਦੇਈਏ ਕਿ ਐਸ.ਐਮ.ਓਜ਼ ਦੀ ਸਿੱਧੀ ਭਰਤੀ ਨਹੀਂ ਹੋਣੀ ਚਾਹੀਦੀ, ਇਹ ਅਸਾਮੀਆਂ ਤਰੱਕੀਆਂ ਨਾਲ ਭਰੀਆਂ ਜਾਣ, ਤਿੰਨ ਦੀ ਬਜਾਏ ਚਾਰ ਏਸੀਪੀ 4, 9, 13 ਅਤੇ 20 ਸਾਲ ਵਿੱਚ ਪੂਰੇ ਕੀਤੇ ਜਾਣ ਅਤੇ ਵੱਖਰਾ ਕੇਡਰ ਬਣਾਉਣ ਦੀ ਮੰਗ ਪੂਰੀ ਨਾ ਹੋਣ ਕਾਰਨ ਨਾਰਾਜ਼ ਸਿਹਤ ਮਾਹਰ ਮੰਗਲਵਾਰ ਨੂੰ ਹੜਤਾਲ 'ਤੇ ਰਹੇ।
हरियाणा में एस्मा लागू कर दिया गया है, अब 6 महीने तक हड़ताल नहीं कर सकेंगे स्वास्थ्य कर्मी । यह कदम करोना की रोकथाम में बाधा डालने के लिए डॉक्टरों के एक समूह द्वारा हड़ताल पर चले जाने के कारण उठाया गया है ।
— ANIL VIJ MINISTER HARYANA (@anilvijminister) January 11, 2022
ਇਸ ਸਬੰਧੀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ (Haryana Health Minister Anil Vij) ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਦੱਸਿਆ ਕਿ ਹਰਿਆਣਾ ਵਿੱਚ ESMA ਲਾਗੂ ਕੀਤਾ ਗਿਆ ਹੈ, ਜਿਸ ਨਾਲ ਹੁਣ ਅਗਲੇ 6 ਮਹੀਨਿਆਂ ਤੱਕ ਸਿਹਤ ਕਰਮਚਾਰੀ ਹੜਤਾਲ 'ਤੇ ਨਹੀਂ ਜਾ ਸਕਣਗੇ।
ਸਿਹਤ ਮੰਤਰੀ ਨੇ ਦੱਸਿਆ ਕਿ ਇਹ ਕਦਮ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਨੂੰ ਠੱਲ੍ਹਣ ਵਿੱਚ ਰੁਕਾਵਟ ਪਾਉਣ ਲਈ ਡਾਕਟਰਾਂ ਦੇ ਇੱਕ ਸਮੂਹ ਵੱਲੋਂ ਹੜਤਾਲ 'ਤੇ ਜਾਣ ਉਪਰੰਤ ਚੁੱਕਿਆ ਗਿਆ ਹੈ।
ਡਾਕਟਰਾਂ ਨੇ ਵੀ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਸਹਿਮਤੀ ਹੋ ਚੁੱਕੀ ਹੈ ਅਤੇ ਇਹ ਫਾਈਲ ਸਿਹਤ ਮੰਤਰੀ ਅਨਿਲ ਵਿੱਜ ਤੋਂ ਲੈ ਕੇ ਸੀਐਮਓ ਦਫ਼ਤਰ ਨੂੰ ਭੇਜੀ ਗਈ ਹੈ। ਮੰਗਾਂ ਵਿੱਤ ਵਿਭਾਗ ਨਾਲ ਸਬੰਧਤ ਹਨ, ਪਰ ਇੱਥੋਂ ਫਾਈਲ ਪਾਸ ਨਾ ਹੋਣ ਕਾਰਨ ਨਵਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ। ਦਸਣਾ ਬਣਦਾ ਹੈ ਕਿ ਡਾਕਟਰਾਂ ਨੇ 14 ਜਨਵਰੀ ਨੂੰ ਐਮਰਜੈਂਸੀ ਸੇਵਾਵਾਂ ਵੀ ਬੰਦ ਕਰਨ ਦਾ ਐਲਾਨ ਕੀਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anil vij, Doctor, Haryana, Manoharlal Khattar