ਹਰਿਆਣਾ ਸਰਕਾਰ ਨੇ ਮੁੜ ਉਭਾਰਿਆ SYL ਦਾ ਮੁੱਦਾ, ਸੂਬੇ ਦੇ ਕਿਸਾਨਾਂ ਨੂੰ ਕੀਤੀ ਸਾਥ ਦੇਣ ਦੀ ਅਪੀਲ

News18 Punjabi | News18 Punjab
Updated: February 22, 2021, 1:29 PM IST
share image
ਹਰਿਆਣਾ ਸਰਕਾਰ ਨੇ ਮੁੜ ਉਭਾਰਿਆ SYL ਦਾ ਮੁੱਦਾ, ਸੂਬੇ ਦੇ ਕਿਸਾਨਾਂ ਨੂੰ ਕੀਤੀ ਸਾਥ ਦੇਣ ਦੀ ਅਪੀਲ
ਹਰਿਆਣਾ ਸਰਕਾਰ ਨੇ ਮੁੜ ਉਭਾਰਿਆ SYL ਦਾ ਮੁੱਦਾ, ਸੂਬੇ ਦੇ ਕਿਸਾਨਾਂ ਨੂੰ ਕੀਤੀ ਸਾਥ ਦੇਣ ਦੀ ਅਪੀਲ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਖੇਤੀ ਕਾਨੂੰਨਾਂ ਖਿਲਾਫ ਭਖੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਦੀ ਭਾਜਪਾ ਸਰਕਾਰ ਨੇ ਐਸਵਾਈਐਲ (SYL) ਮੁੱਦੇ ਨੂੰ ਭਖਾਉਣ ਦੀ ਤਿਆਰੀ ਕਰ ਲਈ ਹੈ। ਇਸ ਮੁੱਦੇ ਉਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਖੇਤੀ ਮੰਤਰੀ ਜੇਪੀ ਦਲਾਲ ਨੇ ਸੂਬੇ ਕੇ ਕਿਸਾਨਾਂ ਨੂੰ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।

ਹਰਿਆਣਾ ਦੇ ਖੇਤੀ ਮੰਤਰੀ ਨੇ ਕਿਹਾ ਹੈ ਕਿ ਐਸਵਾਈਐਲ ਨਾਲ ਹੀ ਹਰਿਆਣਾ ਦੇ ਕਿਸਾਨਾਂ ਦੀ ਪਿਆਸ ਬੁੱਝੇਗੀ। ਜੇਪੀ ਦਲਾਲ ਨੇ ਕਿਹਾ ਹੈ ਕਿ ਇਸ ਮੁੱਦੇ ਉਤੇ ਸੂਬੇ ਦੇ ਕਿਸਾਨ ਅੱਗੇ ਆਉਣ।

ਇਸ ਤੋਂ ਪਹਿਲਾਂ ਨੀਤੀ ਅਯੋਗ ਦੀ ਮੀਟਿੰਗ ਵਿਚ ਮਨੋਹਰ ਨਾਲ ਖੱਟਰ ਨੇ ਐਸਵਾਈਐਲ ਦਾ ਮੁੱਦਾ ਚੁੱਕਿਆ ਸੀ।

ਦੱਸ ਦਈਏ ਕਿ ਐਸਵਾਈਐਲ ਦੇ ਮੁੱਦੇ ਉਤੇ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦਾ ਹਮੇਸ਼ਾਂ ਟਕਰਾਅ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਬਾਰੇ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦੇ ਏਕੇ ਨੇ ਖੱਟਰ ਸਰਕਾਰ ਦੀਆਂ ਮੁਸ਼ਕਲਾਂ ਵਧਾਈਆਂ ਹੋਈਆਂ ਹਨ।

ਇਸ ਤੋਂ ਪਹਿਲਾਂ ਵੀ ਸਰਕਾਰ ਨੇ ਇਹ ਮੁੱਦਾ ਉਭਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਰਣਨੀਤੀ ਸਫਲ ਨਹੀਂ ਹੋਈ ਸੀ। ਹੁਣ ਸਰਕਾਰ ਇਸ ਉਤੇ ਮੁੜ ਜ਼ੋਰ-ਅਜ਼ਮਾਈ ਕਰਨ ਦੀ ਤਿਆਰੀ ਕਰ ਰਹੀ ਹੈ।
Published by: Gurwinder Singh
First published: February 22, 2021, 1:28 PM IST
ਹੋਰ ਪੜ੍ਹੋ
ਅਗਲੀ ਖ਼ਬਰ