• Home
  • »
  • News
  • »
  • national
  • »
  • HARYANA IN JIND FARMER ATTEMPTED SUICIDE BY CLIMBING ON WHITE TREE AND RESCUED BY POLICE AND PEOPLE KS

ਜੀਂਦ 'ਚ ਕਿਸਾਨ ਵੱਲੋਂ ਸਫੈਦੇ 'ਤੇ ਚੜ੍ਹ ਕੇ ਖੁਦਕੁਸ਼ੀ ਦੀ ਕੋਸ਼ਿਸ਼, ਪੁਲਿਸ ਅਤੇ ਲੋਕਾਂ ਨੇ ਬਚਾਇਆ, Video

ਕਿਸਾਨ ਨੂੰ ਗੰਭੀਰ ਹਾਲਤ ਦੇ ਚਲਦਿਆਂ ਪੀਜੀਆਈ ਰੋਹਤਕ ਲਿਜਾਇਆ ਗਿਆ ਹੈ। ਉਧਰ, ਘਟਨਾ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਮੌਕੇ 'ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਉਪਰ ਹਮਲਾ ਕਰ ਦਿੱਤਾ, ਜਿਸ ਦੌਰਾਨ ਦੋ ਅਧਿਕਾਰੀ, ਜਿਸ ਵਿੱਚ ਨਾਇਬ ਤਹਿਸੀਲਦਾਰ ਅਤੇ ਇੱਕ ਨਹਿਰੀ ਵਿਭਾਗ ਦਾ ਐਸਡੀਓ ਜ਼਼ਖਮੀ ਹੋ ਗਏ।

  • Share this:
    ਜੀਂਦ: ਹਰਿਆਣਾ ਦੇ ਜੀਂਦ ਵਿੱਚ ਇੱਕ ਕਿਸਾਨ ਵੱਲੋਂ ਸਫੈਦੇ 'ਤੇ ਫਾਹਾ ਲਾ  ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਪੁਲਿਸ ਨੇ ਕਿਸਾਨ ਨੂੰ ਮੌਕੇ 'ਤੇ ਸਹੀ ਸਲਾਮਤ ਬਚਾ ਲਿਆ। ਗੰਭੀਰ ਹਾਲਤ ਵਿੱਚ ਜ਼ਖ਼ਮੀ ਕਿਸਾਨ ਨੂੰ ਪੀਜੀਆਈ ਰੋਹਤਕ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਕਿਸਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਦਾ ਕਾਰਨ ਪ੍ਰਸ਼ਾਸਨ ਵੱਲੋਂ ਖੇਤਾਂ ਵਿੱਚੋਂ ਪਾਣੀ ਦੀ ਨਿਕਾਸੀ ਲਈ ਬਣਾਇਆ ਸਾਈਫਨ ਬੰਦ ਕਰਨਾ ਦੱਸਿਆ ਜਾ ਰਿਹਾ ਹੈ।

    ਜਾਣਕਾਰੀ ਅਨੁਸਾਰ ਪਿੰਡ ਬਰਾਨਖੇੜਾ ਵਿਖੇ ਇੱਕ ਕਿਸਾਨ ਵੱਲੋਂ ਅਚਾਨਕ ਸਫੈਦੇ 'ਤੇ ਚੜ੍ਹ ਕੇ ਪੁਲਿਸ ਅਤੇ ਪ੍ਰਸ਼ਾਸਨ ਸਾਹਮਣੇ ਗਲ ਵਿੱਚ ਫਾਹਾ ਲੈ ਲਿਆ। ਜਦੋਂ ਕਿਸਾਨ ਵੱਲੋਂ ਫਾਹਾ ਲੈਣ ਬਾਰੇ ਲੋਕਾਂ ਅਤੇ ਪੁਲਿਸ ਨੂੰ ਪਤਾ ਲੱਗਿਆ ਤਾਂ ਤੁਰੰਤ ਪੁਲਿਸ ਮੁਲਾਜ਼ਮਾਂ ਨੇ ਸਫੈਦੇ 'ਤੇ ਚੜ੍ਹ ਕੇ ਕਿਸਾਨ ਨੂੰ ਦੇ ਗਲ ਵਿੱਚੋਂ ਫਾਹਾ ਕੱਟਿਆ ਅਤੇ ਹੇਠਾਂ ਉਤਾਰਿਆ।


    ਕਿਸਾਨ ਨੂੰ ਗੰਭੀਰ ਹਾਲਤ ਦੇ ਚਲਦਿਆਂ ਪੀਜੀਆਈ ਰੋਹਤਕ ਲਿਜਾਇਆ ਗਿਆ ਹੈ। ਉਧਰ, ਘਟਨਾ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਮੌਕੇ 'ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਉਪਰ ਹਮਲਾ ਕਰ ਦਿੱਤਾ, ਜਿਸ ਦੌਰਾਨ ਦੋ ਅਧਿਕਾਰੀ, ਜਿਸ ਵਿੱਚ ਨਾਇਬ ਤਹਿਸੀਲਦਾਰ ਅਤੇ ਇੱਕ ਨਹਿਰੀ ਵਿਭਾਗ ਦਾ ਐਸਡੀਓ ਜ਼਼ਖਮੀ ਹੋ ਗਏ।

    ਨਾਇਬ ਤਹਿਸੀਲਦਾਰ ਦੇ ਦੱਸਣ ਅਨੁਸਾਰ ਇਹ ਪਾਣੀ ਦੀ ਨਿਕਾਸੀ ਦਾ ਮਸਲਾ ਹੈ। ਡੇਢ ਮਹੀਨੇ ਤੋਂ ਇਹ ਮਸਲਾ ਚੱਲ ਰਿਹਾ ਹੈ। ਇਥੇ ਨਿਕਾਸੀ ਲਈ ਸਰਕਾਰ ਦੀ ਮਨਜੂਰੀ ਤੋਂ ਬਿਨਾਂ ਨਾਜਾਇਜ਼ ਸਾਈਫਨ ਬਣਾਇਆ ਗਿਆ ਸੀ, ਜਿਸ ਨੂੰ ਬੰਦ ਕਰ ਦਿੱਤਾ ਗਿਆ ਸੀ। ਉਪਰੰਤ ਕਿਸਾਨਾਂ ਨੂੰ ਇਸਦੇ ਨਾਜਾਇਜ਼ ਹੋਣ ਬਾਰੇ ਸਮਝਾਇਆ ਵੀ ਗਿਆ।

    ਨਾਇਬ ਤਹਿਸੀਲਦਾਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਸਾਈਫਨ ਖੋਲ੍ਹਣ ਦੀ ਮੰਗ ਬਾਰੇ ਅੜ ਜਾਣ 'ਤੇ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਪਰੰਤੂ ਕਿਸਾਨਾਂ ਨੇ ਹੁਣ ਇਹ ਡਰਾਮਾ ਰਚਿਆ ਹੈ।

    ਵੀਡੀਓ ਵਿੱਚ ਸਾਫ ਵੇਖਿਆ ਜਾ ਰਿਹਾ ਹੈ ਮੌਕੇ 'ਤੇ ਭਾਰੀ ਪੁਲਿਸ ਫੋਰਸ ਤੈਨਾਤ ਸੀ ਅਤੇ ਕਿਸਾਨ ਨੂੰ ਹੇਠਾਂ ਲਾਉਣ ਲਈ ਜੱਦੋ-ਜਹਿਦ ਕੀਤੀ ਗਈ। ਪੁਲਿਸ ਨੇ ਮਾਮਲੇ ਵਿੱਚ ਅਗਲੀ ਕਾਰਵਾਈ ਅਰੰਭ ਦਿੱਤੀ ਹੈ।
    Published by:Krishan Sharma
    First published: