Home /News /national /

ਲਿਵ-ਇਨ ਰਿਲੇਸ਼ਨਸ਼ਿਪ ਤੋੜਨ ਤੋਂ ਨਾਰਾਜ਼ ਬੁਆਏਫ੍ਰੈਂਡ ਵੱਲੋਂ ਪ੍ਰੇਮਿਕਾ 'ਤੇ ਹਮਲਾ, ਆਈਸ ਬ੍ਰੇਕਰ ਸੂਈ ਨਾਲ ਕੀਤੇ ਵਾਰ

ਲਿਵ-ਇਨ ਰਿਲੇਸ਼ਨਸ਼ਿਪ ਤੋੜਨ ਤੋਂ ਨਾਰਾਜ਼ ਬੁਆਏਫ੍ਰੈਂਡ ਵੱਲੋਂ ਪ੍ਰੇਮਿਕਾ 'ਤੇ ਹਮਲਾ, ਆਈਸ ਬ੍ਰੇਕਰ ਸੂਈ ਨਾਲ ਕੀਤੇ ਵਾਰ

live-in relationship News: ਦੱਸਿਆ ਜਾ ਰਿਹਾ ਹੈ ਕਿ ਪਿਛਲੇ ਮਹੀਨੇ ਆਪਸੀ ਤਕਰਾਰ ਤੋਂ ਬਾਅਦ ਪ੍ਰੇਮੀ ਨੇ ਜ਼ਹਿਰੀਲਾ ਪਦਾਰਥ ਵੀ ਖਾ ਲਿਆ ਸੀ। ਇਸ ਦੇ ਨਾਲ ਹੀ ਘਟਨਾ ਦੇ ਬਾਅਦ ਤੋਂ ਦੋਸ਼ੀ ਮੌਕੇ ਤੋਂ ਫਰਾਰ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • Share this:

    ਬਹਾਦਰਗੜ੍ਹ : ਹਰਿਆਣਾ ਦੇ ਬਹਾਦਰਗੜ੍ਹ 'ਚ ਲਿਵ-ਇਨ ਰਿਲੇਸ਼ਨਸ਼ਿਪ ਟੁੱਟਣ ਕਾਰਨ ਗੁੱਸੇ 'ਚ ਆਏ ਪ੍ਰੇਮੀ ਨੇ ਪ੍ਰੇਮਿਕਾ 'ਤੇ ਹਮਲਾ ਕਰ ਦਿੱਤਾ। ਪ੍ਰੇਮੀ ਨੇ ਆਈਸ ਬ੍ਰੇਕਰ ਦੀ ਸੂਈ ਨਾਲ ਪ੍ਰੇਮਿਕਾ 'ਤੇ ਹਮਲਾ ਕੀਤਾ। ਇਸ ਹਮਲੇ 'ਚ ਪ੍ਰੇਮਿਕਾ ਜ਼ਖਮੀ ਹੋ ਗਈ ਹੈ। ਪੁਲfਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਪ੍ਰੇਮੀ ਫਰਾਰ ਹੋ ਗਿਆ ਹੈ।

    ਜਾਣਕਾਰੀ ਮੁਤਾਬਕ ਜ਼ਖਮੀ ਪ੍ਰੇਮਿਕਾ ਬਹਾਦਰਗੜ੍ਹ ਦੇ ਮੇਨ ਬਾਜ਼ਾਰ 'ਚ ਬਿਊਟੀ ਪਾਰਲਰ ਚਲਾਉਂਦੀ ਹੈ। ਪ੍ਰੇਮਿਕਾ ਨਾਲ ਬ੍ਰੇਕਅੱਪ ਤੋਂ ਪ੍ਰੇਮੀ ਨਾਖੁਸ਼ ਸੀ। ਉਸ ਨੇ ਬਰਫ਼ ਤੋੜਨ ਵਾਲੀ ਸੂਈ ਨਾਲ ਪ੍ਰੇਮਿਕਾ ਦੀ ਗਰਦਨ, ਛਾਤੀ, ਮੋਢੇ ਅਤੇ ਪੇਟ 'ਤੇ ਅੱਧੀ ਦਰਜਨ ਤੋਂ ਵੱਧ ਵਾਰ ਕੀਤੇ।

    ਉਸ ਨੂੰ ਜ਼ਖਮੀ ਹਾਲਤ 'ਚ ਬਹਾਦਰਗੜ੍ਹ ਦੇ ਬ੍ਰਹਮਸ਼ਕਤੀ ਸੰਜੀਵਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਮਹੀਨੇ ਆਪਸੀ ਤਕਰਾਰ ਤੋਂ ਬਾਅਦ ਪ੍ਰੇਮੀ ਨੇ ਜ਼ਹਿਰੀਲਾ ਪਦਾਰਥ ਵੀ ਖਾ ਲਿਆ ਸੀ। ਇਸ ਦੇ ਨਾਲ ਹੀ ਘਟਨਾ ਦੇ ਬਾਅਦ ਤੋਂ ਮੁਲਜ਼ਮ ਮੌਕੇ ਤੋਂ ਫਰਾਰ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

    ਦਰਅਸਲ, ਰਾਜਬਾਲਾ ਨਾਮ ਦੀ ਔਰਤ ਇੱਥੇ ਬਿਊਟੀ ਪਾਰਲਰ ਚਲਾਉਂਦੀ ਹੈ। ਦੇਰ ਸ਼ਾਮ ਉਹ ਬਿਊਟੀ ਪਾਰਲਰ 'ਚ ਕੰਮ ਕਰ ਰਹੀ ਸੀ। ਉਸੇ ਸਮੇਂ ਉਸ ਦਾ ਪ੍ਰੇਮੀ ਸੋਨੂੰ ਬਿਊਟੀ ਪਾਰਲਰ ਅੰਦਰ ਦਾਖਲ ਹੋਇਆ, ਜਿਸ ਨੂੰ ਦੇਖ ਕੇ ਰਾਜਬਾਲਾ ਨੇ ਉਸ ਨੂੰ ਉੱਥੋਂ ਜਾਣ ਲਈ ਕਿਹਾ। ਸੋਨੂੰ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਰਾਜਬਾਲਾ 'ਤੇ ਬਰਫ ਤੋੜਨ ਵਾਲੀ ਸੂਈ ਨਾਲ ਇਕ ਤੋਂ ਬਾਅਦ ਇਕ ਹਮਲਾ ਕਰ ਦਿੱਤਾ। ਰਾਜਬਾਲਾ ਦੇ ਮੋਢੇ, ਗਰਦਨ, ਛਾਤੀ ਅਤੇ ਪੇਟ 'ਤੇ ਅੱਧੀ ਦਰਜਨ ਤੋਂ ਵੱਧ ਸੱਟਾਂ ਦੇ ਨਿਸ਼ਾਨ ਹਨ। ਰਾਜਬਾਲਾ ਨੂੰ ਇਲਾਜ ਲਈ ਬਹਾਦਰਗੜ੍ਹ ਦੇ ਬ੍ਰਹਮ ਸ਼ਕਤੀ ਸੰਜੀਵਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

    ਰਾਜਬਾਲਾ ਦਾ ਕਹਿਣਾ ਹੈ ਕਿ ਉਹ ਅਤੇ ਉਸ ਦਾ ਪ੍ਰੇਮੀ ਸੋਨੂੰ ਕਾਫੀ ਸਮੇਂ ਤੋਂ ਉਸ ਦੇ ਘਰ ਰਹਿੰਦੇ ਸਨ ਪਰ ਆਪਸੀ ਰੰਜਿਸ਼ ਕਾਰਨ ਉਸ ਨੇ ਸੋਨੂੰ ਨੂੰ ਘਰੋਂ ਕੱਢ ਦਿੱਤਾ ਸੀ। ਪਿਛਲੇ ਮਹੀਨੇ 10 ਅਪ੍ਰੈਲ ਨੂੰ ਦੋਵਾਂ ਦਾ ਆਪਸੀ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਸੋਨੂੰ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਬਚ ਗਿਆ। ਇਸ ਤੋਂ ਬਾਅਦ ਵੀ ਦੋਵਾਂ ਵਿਚਾਲੇ ਤਣਾਅ ਬਣਿਆ ਰਿਹਾ।

    ਰਾਜਬਾਲਾ ਨੇ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਜ਼ਖਮੀ ਰਾਜਬਾਲਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਪ੍ਰੇਮੀ ਦੀ ਗ੍ਰਿਫ਼ਤਾਰੀ ਲਈ ਵੀ ਯਤਨ ਸ਼ੁਰੂ ਕਰ ਦਿੱਤੇ ਗਏ ਹਨ।

    Published by:Sukhwinder Singh
    First published:

    Tags: Assault, Crime news, Crimes against women, Haryana, Live-in relationship